ਹਾਟਡਾਗ ਖਾਣ ਤੋਂ ਇਨਕਾਰ ਕਰਨ 'ਤੇ ਕਲਯੁਗੀ ਮਾਂ ਨੇ ਕੀਤਾ 2 ਸਾਲਾ ਮਾਸੂਮ ਦਾ ਕਤਲ
Saturday, Oct 05, 2019 - 03:42 PM (IST)

ਵਿਚਿਟਾ— ਅਮਰੀਕਾ 'ਚ ਹਾਟਡਾਗ ਖਾਣ ਤੋਂ ਇਨਕਾਰ ਕਰਨ 'ਤੇ ਆਪਣੇ 2 ਸਾਲਾ ਬੇਟੇ ਦੀ ਹੱਤਿਆ ਕਰਨ ਦੇ ਮਾਮਲੇ 'ਚ ਕੰਸਾਸ ਰਾਜ ਦੀ ਇਕ ਮਹਿਲਾ ਨੂੰ 19 ਸਾਲ ਦੀ ਸਜ਼ਾ ਸੁਣਾਈ ਗਈ ਹੈ। ਐਲੀਜ਼ਾਬੇਥ ਵੁਲਹੀਟਰ ਨਾਂ ਦੀ ਇਸ ਔਰਤ ਨੇ ਪਿਛਲੇ ਸਾਲ ਮਈ 'ਚ ਆਪਣੇ ਬੇਟੇ ਐਂਥਨੀ ਬਨ ਦੀ ਹੱਤਿਆ ਕੀਤੀ ਸੀ।
ਇਕ ਮੀਡੀਆ ਰਿਪੋਰਟ ਦੇ ਮੁਤਾਬਕ 24 ਸਾਲਾ ਵੁਲਹੀਟਰ 'ਤੇ ਕਤਲ ਦਾ ਇਕ ਤੇ ਬਾਲ ਸ਼ੋਸ਼ਣ ਦੇ 2 ਦੋਸ਼ ਸਨ। ਉਸ ਨੂੰ 19 ਸਾਲ 5 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਔਰਤ ਦੇ ਬੇਟੇ ਨੇ ਹਾਟਡਾਗ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ 'ਤੇ ਮਈ 2018 'ਚ ਮਹਿਲਾ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਦੋ ਦਿਨ ਬਾਅਦ ਬੱਚੇ ਦੀ ਮੌਤ ਹੋ ਗਈ। ਵੁਲਹੀਟਰ ਦਾ ਕਹਿਣਾ ਹੈ ਕਿ ਉਸ ਨੇ ਬੱਚੇ ਨੂੰ ਕੁੱਟਿਆ ਸੀ ਪਰ ਬਾਅਦ 'ਚ ਉਸ ਨੇ ਸੁਣਿਆ ਕਿ ਉਸ ਦੇ ਪੁਰਸ਼ ਮਿੱਤਰ ਨੇ ਬੱਚੇ ਨੂੰ ਹੋਰ ਕੁੱਟਿਆ ਸੀ। ਕਤਲ ਦੇ ਜੁਰਮ 'ਚ 49 ਸਾਲ ਦੀ ਸਜ਼ਾ ਕੱਟ ਰਹੇ ਡਾਇਲ ਨੇ ਬੱਚੇ ਨੂੰ ਕੁੱਟਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ।