ਕਮਲਜੀਤ ਬੈਨੀਪਾਲ ਦੇ ਗੀਤ ''ਮੇਰੀ ਮੇਰੀ ਨਾ ਕਰਿਆ ਕਰ ਯਾਰ'' ਦਾ ਪੋਸਟਰ ਫਰਿਜਨੋ ਵਿਖੇ ਰਿਲੀਜ਼

Tuesday, Sep 24, 2024 - 10:55 AM (IST)

ਕਮਲਜੀਤ ਬੈਨੀਪਾਲ ਦੇ ਗੀਤ ''ਮੇਰੀ ਮੇਰੀ ਨਾ ਕਰਿਆ ਕਰ ਯਾਰ'' ਦਾ ਪੋਸਟਰ ਫਰਿਜਨੋ ਵਿਖੇ ਰਿਲੀਜ਼

ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)-  ਗਾਇਕ ਕਲਾਕਾਰ ਅਤੇ ਅੰਤਰ-ਰਾਸ਼ਟਰੀ ਖਿਡਾਰੀ ਸੁਰੀਲੇ, ਬੁਲੰਦ ਆਵਾਜ਼ ਦੇ ਮਾਲਕ ਕਮਲਜੀਤ ਸਿੰਘ ਬੈਨੀਪਾਲ ਦਾ ਬਹੁਤ ਪਿਆਰਾ ਗੀਤ “ਮੇਰੀ-ਮੇਰੀ ਨਾ ਕਰਿਆ ਕਰ ਯਾਰ” ਦਾ ਪੋਸਟਰ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਅਤੇ ਇੰਡੋ ਯੂ. ਐਸ. ਹੈਰੀਟੇਜ਼ ਵੱਲੋਂ ਖਾਲੜਾ ਪਾਰਕ ਵਿੱਚ ਰਿਲੀਜ਼ ਕੀਤਾ ਗਿਆ। ਬਹੁਤ ਹੀ ਮਿਆਰੀ ਗੀਤ ਦੇ ਬੋਲ ਗੀਤਕਾਰ ਗੈਰੀ ਢੇਸੀ ਵੱਲੋਂ ਲਿਖੇ ਗਏ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-PM ਨਰਿੰਦਰ ਮੋਦੀ ਨੇ ਨਿਊਯਾਰਕ 'ਚ ਸਿੱਖ ਵਫ਼ਦ ਨਾਲ ਕੀਤੀ ਮੁਲਾਕਾਤ 

ਇਸ ਗੀਤ ਦਾ ਮਿਊਜ਼ਿਕ ਅਮਰਜੀਤ ਦੁਆਰਾ ਤਿਆਰ ਕੀਤਾ ਗਿਆ ਹੈ। ਵੀਡੀਓ ਵੀ ਬਹੁਤ ਅੱਛੀ ਬਣੀ ਹੈ। ਪੋਸਟ ਪ੍ਰੋਡਕਸ਼ਨ ਤੇ ਸਕਾਈ ਪ੍ਰੋਡਕਸ਼ਨ ਦੁਆਰਾ ਤਿਆਰ ਇਹ ਗੀਤ ਜਲਦ ਸਰੋਤਿਆਂ ਦੀ ਕਚਿਹਰੀ ਵਿੱਚ ਹੋਵੇਗਾ। ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਵੱਲੋ ਕਮਲਜੀਤ ਬਾਨੀਪਾਲ ਨੂੰ ਨਵੇਂ ਗੀਤ ਲਈ ਬਹੁਤ ਬਹੁਤ ਮੁਬਾਰਕਵਾਦ। ਕੱਲ ਕੈਲੇਫੋਰਨੀਆਂ ਦੇ ਸ਼ਹਿਰ ਕਰਮਨ ਦੇ ਮੇਲੇ (Kerman Harvester Festival) ਦੌਰਾਨ ਸਮੁੱਚੇ ਪੰਜਾਬੀ ਅਤੇ ਅਮੈਰੀਕਨ ਭਾਈਚਾਰੇ ਵੱਲੋਂ ਗੀਤ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਗੀਤਕਾਰ ਗੁਲਬਿੰਦਰ ਗੈਰੀ ਢੇਸੀ ਹਨ। ਜਿੰਨ੍ਹਾਂ ਦੇ ਬਹੁਤ ਸਾਰੇ ਗੀਤ ਨਾਮਵਰ ਗਾਇਕ ਗਾ ਚੁੱਕੇ ਹਨ। ਇਸ ਦੇ ਬੋਲ ਬਹੁਤ ਪਿਆਰੇ ਅਤੇ ਵੀਡੀੳ ਵੀ ਸੋਹਣੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News