ਕਮਲਾ ਹੈਰਿਸ ਹੋਵੇਗੀ ਅਮਰੀਕਾ ਦੀ ਭਵਿੱਖੀ ਰਾਸ਼ਟਰਪਤੀ : ਬਰਾਕ ੳਬਾਮਾ

Wednesday, Aug 21, 2024 - 01:03 PM (IST)

ਕਮਲਾ ਹੈਰਿਸ ਹੋਵੇਗੀ ਅਮਰੀਕਾ ਦੀ ਭਵਿੱਖੀ ਰਾਸ਼ਟਰਪਤੀ : ਬਰਾਕ ੳਬਾਮਾ

ਵਾਸ਼ਿੰਗਟਨ,(ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਰੋਮਾਂਚ ਜਾਰੀ ਹੈ।ਇਸ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਇਸ ਪਿਛੋਕੜ ਵਿੱਚ ਅਮਰੀਕਾ ਹੁਣ ਕਮਲਾ ਹੈਰਿਸ ਲਈ ਤਿਆਰ ਹੈ, ਜੋ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜ਼ਿੰਦਗੀ ਭਰ ਲੋਕਾਂ ਲਈ ਕੰਮ ਕਰਨ ਵਾਲੇ ਵਿਅਕਤੀ ਨੂੰ ਹੀ ਚੁਣਿਆ ਗਿਆ ਹੈ। ਉਹ ਅਮਰੀਕਾ ਦੀ ਭਵਿੱਖੀ ਰਾਸ਼ਟਰਪਤੀ ਹੋਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਭਾਵੁਕ ਹੋਏ ਜੋਅ ਬਾਈਡੇਨ, ਰੋਕ ਨਾ ਸਕੇ ਆਪਣੇ ਹੰਝੂ 

ਓਬਾਮਾ ਨੇ ਇਸ ਮੌਕੇ ਟਿੱਪਣੀ ਕੀਤੀ ਕਿ ਜੋਅ ਬਾਈਡੇਨ ਦੇਸ਼ ਦੇ ਇਤਿਹਾਸ ਵਿੱਚ ਇੱਕ ਮਹਾਨ ਰਾਸ਼ਟਰਪਤੀ ਦੇ ਰੂਪ ਵਿੱਚ ਦੇਖੇ ਜਾਂਦੇ ਹਨ।ਇਸ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ੳਬਾਮਾ ਸ਼ਿਕਾਗੋ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਨੈਸ਼ਨਲ ਕਨਵੈਨਸ਼ਨ ਦੇ ਹਿੱਸੇ ਵਜੋਂ ਬੋਲਿਆ। ਬਰਾਕ ਓਬਾਮਾ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਮਰੀਕੀਆਂ ਨੂੰ ਆਪਣੇ ਭਵਿੱਖ ਲਈ ਵੋਟ ਦੇਣਾ ਚਾਹੀਦਾ ਹੈ। ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਕਮਲਾ ਹੈਰਿਸ ਤੋਂ ਹਾਰਨ ਤੋਂ ਡਰਦੇ ਹਨ। ਨਾਲ ਹੀ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਵੀ ਕਮਲਾ ਹੈਰਿਸ ਦੇ ਸਮਰਥਨ 'ਚ ਭਾਸ਼ਣ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News