ਆਸਟ੍ਰੇਲੀਆ ਦੇ ਕਾਕਾਡੂ ਹਾਈਵੇਅ ''ਤੇ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਮੌਤ

04/01/2018 12:06:33 PM

ਕਾਕਾਡੂ— ਆਸਟ੍ਰੇਲੀਆ ਦੇ ਨੌਰਥ ਟੈਰੀਟਰੀ ਸਥਿਤ ਕਾਕਾਡੂ ਹਾਈਵੇਅ 'ਤੇ ਸ਼ਨੀਵਾਰ ਨੂੰ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਕਾਰ 'ਚ 7 ਲੋਕ ਸਵਾਰ ਸਨ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ। ਕਾਰ ਸੜਕ ਤੋਂ ਉਤਰ ਕੇ ਝਾੜੀਆਂ 'ਚ ਜਾ ਡਿੱਗੀ। ਮੌਕੇ 'ਤੇ ਪੁੱਜੇ ਐਮਰਜੈਂਸੀ ਅਧਿਕਾਰੀਆਂ ਨੇ 4 ਜ਼ਖਮੀਆਂ ਨੂੰ ਰਾਇਲ ਡਾਰਵਿਨ ਹਸਪਤਾਲ ਪਹੁੰਚਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਜ਼ਖਮੀ ਦੀ ਹਾਲਤ ਸਥਿਰ ਬਣੀ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 2 ਲੋਕਾਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਹਨ, ਜਦਕਿ 2 ਹੋਰ ਲੋਕਾਂ ਦੇ ਸਿਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। 

PunjabKesari
ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਦੋ ਕਰੂ, ਇਕ ਡਾਕਟਰ ਅਤੇ ਇਕ ਨਰਸਰ ਨੇ ਘਟਨਾ ਵਾਲੀ ਥਾਂ 'ਤੇ ਜ਼ਖਮੀਆਂ ਦਾ ਇਲਾਜ ਕੀਤਾ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਨੌਰਥ ਟੈਰੀਟਰੀ ਪੁਲਸ ਨੇ ਕਿਹਾ ਕਿ ਹਾਦਸੇ ਕਾਰਨ ਹਾਈਵੇਅ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ।

PunjabKesari

ਖਾਸ ਕਰ ਕੇ ਛੋਟੀਆਂ ਕਾਰਾਂ 'ਚ ਸਵਾਰ ਲੋਕਾਂ ਨੂੰ ਇਲਾਕੇ 'ਚ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹਾਈਵੇਅ ਨੂੰ ਮੁੜ ਖੋਲ੍ਹ ਦਿੱਤਾ ਜਾਵੇਗਾ। ਨੌਰਥ ਟੈਰੀਟਰੀ ਦੇ ਸਹਾਇਕ ਕਮਿਸ਼ਨਰ ਕਮਾਂਡਰ ਟੌਨੀ ਨੇ ਕਿਹਾ ਕਿ 29 ਸਾਲਾ ਵਿਅਕਤੀ ਟੋਇਟਾ ਕਾਰ ਨੂੰ ਡਰਾਈਵ ਕਰ ਰਿਹਾ ਸੀ, ਕਾਰ ਤੋਂ ਕੰਟਰੋਲ ਗੁਆਉਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਜਾਂਚ ਚੱਲ ਰਹੀ ਹੈ।


Related News