ਕਾਬੁਲ ਦੀ ਮਸਜਿਦ ’ਚ ਧਮਾਕਾ ਤੇ ਉੱਤਰੀ ਅਫ਼ਗਾਨਿਸਤਾਨ ’ਚ IS ਦੇ ਹਮਲੇ ’ਚ 14 ਦੀ ਮੌਤ

Thursday, May 26, 2022 - 05:55 PM (IST)

ਕਾਬੁਲ ਦੀ ਮਸਜਿਦ ’ਚ ਧਮਾਕਾ ਤੇ ਉੱਤਰੀ ਅਫ਼ਗਾਨਿਸਤਾਨ ’ਚ IS ਦੇ ਹਮਲੇ ’ਚ 14 ਦੀ ਮੌਤ

ਇਸਲਾਮਾਬਾਦ — ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਮਸਜਿਦ ਦੇ ਅੰਦਰ ਹੋਏ ਇਕ ਧਮਾਕੇ ’ਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਦੇਸ਼ ਦੇ ਉੱਤਰ ’ਚ ਤਿੰਨ ਮਿੰਨੀ ਵੈਨਾਂ ’ਚ ਹੋਏ ਬੰਬ ਧਮਾਕਿਆਂ ’ਚ 9 ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਨੇ ਇਹ ਜਾਣਕਾਰੀ ਦਿੱਤੀ ਹੈ। ਮਿੰਨੀ ਵੈਨ ’ਚ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ) ਨਾਲ ਸਬੰਧਤ ਇਕ ਸਥਾਨਕ ਸਮੂਹ ਨੇ ਲਈ ਹੈ। ਕਾਬੁਲ ਐਮਰਜੈਂਸੀ ਹਸਪਤਾਲ ਨੇ ਦੱਸਿਆ ਕਿ ਮਸਜਿਦ ’ਚ ਹਮਲੇ ਕਾਰਨ ਜ਼ਖ਼ਮੀ ਹੋਏ 22 ਲੋਕ ਹਸਪਤਾਲ ਲਿਆਂਦੇ ਗਏ, ਜਿਨ੍ਹਾਂ ਵਿਚੋਂ 5 ਦੀ ਮੌਤ ਹੋ ਗਈ। 

ਕਾਬੁਲ ’ਚ ਤਾਲਿਬਾਨ ਪੁਲਸ ਦੇ ਇਕ ਬੁਲਾਰੇ ਖਾਲਿਦ ਜਦਰਾਨ ਨੇ ਦੱਸਿਆ ਕਿ ਪੁਲਸ ਡਿਸਟ੍ਰਿਕਟ-4 ਦੀ ਹਜ਼ਰਤ ਜਕਾਰੀਆ ਮਸਜਿਦ ’ਚ ਧਮਾਕਾ ਹੋਇਆ, ਉਸ ਸਮੇਂ ਲੋਕ ਸ਼ਾਮ ਦੀ ਨਮਾਜ਼ ਲਈ ਇਕੱਠੇ ਹੋਏ ਸਨ। ਇਸ ਵਿਚਾਲੇ ਬਾਲਖ ਸੂਬੇ ’ਚ ਤਾਲਿਬਾਨ ਦੇ ਬੁਲਾਰੇ ਮੁਹੰਮਦ ਆਸਿਫ਼ ਵਜ਼ੀਰੀ ਨੇ ਦੱਸਿਆ ਕਿ ਮਜ਼ਾਰ-ਏ-ਸ਼ਰੀਫ਼ ਸ਼ਹਿਰ ’ਚ ਤਿੰਨ ਮਿੰਨੀ ਵੈਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ’ਚ ਵਿਸਫ਼ੋਟਕ ਸਮੱਗਰੀ ਰੱਖੀ ਗਈ। ਉਨ੍ਹਾਂ ਦੱਸਿਆ ਕਿ ਧਮਾਕੇ ’ਚ 9 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਮਜ਼ਾਰ-ਏ-ਸ਼ਰੀਫ਼ ’ਚ ਜ਼ਖ਼ਮੀ ਹੋਏ ਸਾਰੇ ਲੋਕ ਦੇਸ਼ ’ਚ ਘੱਟ ਗਿਣਤੀ ਵਾਲੇ ਸ਼ੀਆ ਮੁਸਲਿਮ ਭਾਈਚਾਰੇ ਦੇ ਹਨ।

ਇਹ ਵੀ ਪੜ੍ਹੋ: ਜਰਮਨੀ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੱਡੀ ਰਾਹਤ, ਸਰਕਾਰ ਨੇ ਲਿਆ ਇਹ ਫ਼ੈਸਲਾ

ਆਈ. ਐੱਸ. ਦੀ ਸਮਾਚਾਰ ਏਜੰਸੀ ‘ਅਮਾਕ’ ਦੇ ਜ਼ਰੀਏ ਬਿਆਨ ਜਾਰੀ ਕਰਕੇ ਸੁੰਨੀ ਅੱਤਵਾਦੀ ਸਮੂਹ ਨੇ ਤਿੰਨ ਬੱਸਾਂ ਨੂੰ ਨਿਸ਼ਾਨਾ ਬਣਾਇਆ। ਕਾਬੁਲ ਦੀ ਮਸਜਿਦ ’ਚ ਹੋਏ ਹਮਲੇ ਦੀ ਜ਼ਿੰਮੇਵਾਰੀ ਅਜੇ ਕਿਸੇ ਨੇ ਨਹੀਂ ਲਈ ਹੈ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਆਈ. ਐੱਸ. ਨਾਲ ਸਬੰਧਤ ਖੇਤਰੀ ਸਮੂਹ ਇਸਲਾਮਿਕ ਸਟੇਟ ਇਨ ਖੋਰਾਸਨ ਪ੍ਰਾਵਿੰਸ ਨੇ ਇਹ ਹਮਲਾ ਕੀਤਾ ਹੈ। ਇਹ ਸਮੂਹ 2014 ਤੋਂ ਅਫ਼ਗਾਨਿਸਤਾਨ ’ਚ ਸਰਗਰਮ ਹੈ ਅਤੇ ਦੇਸ਼ ’ਚ ਨਵੇਂ ਤਾਲਿਬਾਨ ਸ਼ਾਸਕਾਂ ਲਈ ਵੱਡੀ ਸੁਰੱਖਿਆ ਚੁਣੌਤੀਆਂ ਪੇਸ਼ ਕਰ ਰਿਹਾ ਹੈ। ਅਫ਼ਗਾਨਿਸਤਾਨ ’ਚ ਪਿਛਲੇ ਸਾਲ ਅਗਸਤ ’ਚ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਪੂਰਬੀ ਅਫ਼ਗਾਨਿਸਤਾਨ ’ਚ ਆਈ. ਐੱਸ. ਖ਼ਿਲਾਫ਼ ਸਖ਼ਤ ਕਾਰਵਾਈ ਸੀ। 

ਇਹ ਵੀ ਪੜ੍ਹੋ: OMG, ਪਤੀ ਨੇ ਫੇਸਬੁੱਕ ’ਤੇ ਲਗਾਈ ਪਤਨੀ ਦੀ ਸੇਲ! ਦੱਸੇ ਖ਼ਰੀਦਣ ਦੇ ਲਾਭ-ਹਾਨੀਆਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News