ਕਾਬੁਲ ਹਵਾਈ ਅੱਡਾ ਕੌਮਾਂਤਰੀ ਉਡਾਣਾਂ ਲਈ ਪੂਰੀ ਤਰ੍ਹਾਂ ਤਿਆਰ : ਤਾਲਿਬਾਨ

Tuesday, Sep 28, 2021 - 05:15 PM (IST)

ਕਾਬੁਲ- ਅਫਗਾਨਿਸਤਾਨ 'ਚ ਤਾਲਿਬਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਾਬੁਲ ਸਥਿਤ ਕੌਮਾਂਤਰੀ ਹਵਾਈ ਅੱਡੇ ਦੀਆਂ ਸਮੱਸਿਆਵਾਂ ਦਾ ਹੱਲ ਕਰ ਲਿਆ ਗਿਆ ਹੈ ਅਤੇ ਹਵਾਈ ਅੱਡੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਧਰ ਪਾਕਿਸਤਾਨ ਨੇ ਅਫਗਾਨ ਏਅਰਲਾਈਨ ਨੂੰ ਕਾਬੁਲ ਤੋਂ ਇਸਲਾਮਾਬਾਦ ਲਈ ਆਪਣੀ ਉਡਾਣਾਂ ਸੰਚਾਲਿਤ ਕਰਨ ਦੀ ਆਗਿਆ ਦਿੱਤੀ। ਅਫਗਾਨਿਸਤਾਨ ਦੀ ਸਭ ਤੋਂ ਵੱਡੀ ਨਿੱਜੀ ਏਅਰਲਾਈਨ ਕੰਮ ਏਅਰ ਤਾਲਿਬਾਨ ਦੀ ਪ੍ਰਾਪਤੀ ਤੋਂ ਬਾਅਦ ਅਫਗਾਨਿਸਤਾਨ ਦੇ ਬਾਹਰ ਸੰਚਾਲਿਤ ਹੋਣ ਵਾਲੀ ਪਹਿਲੀ ਅਫਗਾਨ ਏਅਰਲਾਈਨਜ਼ ਬਣ ਕੇ ਹਫਤੇ 'ਚ 3 ਉਡਾਣਾਂ ਸੰਚਾਲਿਤ ਕਰੇਗੀ। 
ਬੁਲਾਰੇ ਅਬਦੁੱਲ ਕਹਿਰ ਬਲਕੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਲਾਮੀ ਅਮੀਰਾਤ ਅਫਗਾਨਿਸਤਾਨ ਨੇ ਸਾਰੇ ਏਅਰਲਾਈਨਸ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ ਅਤੇ ਉਨ੍ਹਾਂ ਸਾਰੇ ਏਅਰਲਾਈਨਜ਼ ਅਤੇ ਦੇਸ਼ਾਂ ਤੋਂ ਪਹਿਲੇ ਦੀ ਤਰ੍ਹਾਂ ਉਡਾਣ ਭਰਨ ਦੀ ਉਮੀਦ ਕਰਦਾ ਹੈ ਜਿਥੋਂ ਪਹਿਲਾਂ ਕਾਬੁਲ ਦੇ ਲਈ ਉਡਾਣਾਂ ਆਉਂਦੀਆਂ ਰਹੀਆਂ ਹਨ। ਹਵਾਈ ਅੱਡਾ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ 15 ਅਗਸਤ ਨੂੰ ਦੇਸ਼ 'ਚ ਤਾਲਿਬਾਨ ਦਾ ਸ਼ਾਸਨ ਸ਼ੁਰੂ ਤੋਂ ਬਾਅਦ ਲੰਬੇ ਸਮੇਂ ਤੱਕ ਮੁਅੱਤਲ ਰਹੀਆਂ ਹਵਾਈ ਸੇਵਾਵਾਂ ਹਾਲ ਦੇ ਕੁਝ ਹਫਤਿਆਂ 'ਚ ਦੁਬਾਰਾ ਸ਼ੁਰੂ ਹੋਈਆਂ ਹਨ। ਇਸ ਦੌਰਾਨ ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ, ਉਜ਼ਬੇਕਿਸਤਾਨ, ਕਜ਼ਾਕਿਸਤਾਨ ਅਤੇ ਪਾਕਿਸਾਤਾਨ ਤੋਂ ਮਾਨਵ ਸਹਾਇਤਾ ਲੈ ਕੇ ਕਈ ਜਹਾਜ਼ ਇਥੇ ਪਹੁੰਚੇ ਹਨ। ਇਸ ਤੋਂ ਇਲਾਵਾ ਪਾਕਿਸਤਾਨ, ਈਰਾਨ ਅਤੇ ਕਤਰ ਤੋਂ ਕਈ ਵਪਾਰਕ ਉਡਾਣਾਂ ਵੀ ਆਈਆਂ ਹਨ।


Aarti dhillon

Content Editor

Related News