ਪੰਜਾਬ ਸਪੋਰਟਸ ਕਲੱਬ ਸਿਆਟਲ ਕਲਚਰਲ ਸੁਸਾਇਟੀ ਵੱਲੋਂ ਕਰਵਾਇਆ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

08/07/2023 3:08:42 PM

ਸਿਆਟਲ/ਵਾਸ਼ਿੰਗਟਨ (ਗੁਰਿੰਦਰਜੀਤ ਨੀਟਾ ਮਾਛੀਕੇ): ਸਾਥਾਨਿਕ ਪੰਜਾਬ ਸਪੋਰਟਸ ਕਲੱਬ ਸਿਆਟਲ ਕਲਚਰਲ ਸੁਸਾਇਟੀ ਵੱਲੋਂ ਲੰਘੀ 23 ਜੁਲਾਈ ਨੂੰ ਮਿੱਡਵੇਅ ਐਲੀਮਿੰਟਰੀ ਸਕੂਲ ਡਮੋਇਸ ਵਾਸ਼ਿੰਗਟਨ ਦੀਆਂ ਗ੍ਰਾਊਂਡਾਂ ਵਿੱਖੇ ਕਬੱਡੀ ਕੱਪ 2023 ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਦੋ ਅੰਡਰ ਟਵੰਟੀਵੰਨ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਚਾਰ ਕਲੱਬਾਂ ਦੇ ਮੈਚ ਹੋਏ। ਇਸ ਟੂਰਨਾਮੈਂਟ ਨੂੰ ਨੇਪਰੇ ਚਾੜਨ ਦਾ ਸਿਹਰਾ ਜਿੰਦ ਅਠਵਾਲ, ਪਿੰਦਾ ਅਠਵਾਲ, ਜਸ ਧਾਲੀਵਾਲ, ਮਨਿੰਦਰ ਖਟਕੜ, ਪੁਰਾਣਾ ਪੰਜਾਬ ਸਪੋਰਟਸ ਕਲੱਬ ਆਦਿ ਸਿਰ ਜਾਂਦਾ ਹੈ। ਇਸ ਟੂਰਨਾਮੈਂਟ ਵਿੱਚ ਫਰਿਜਨੋ ਤੋਂ ਉੁੱਘੇ ਕਬੱਡੀ ਪ੍ਰਮੋਟਰ ਸ. ਨਾਜਰ ਸਿੰਘ ਸਹੋਤਾ ਤੇ ਯੂਬਾ ਸਿਟੀ ਤੋਂ ਸਾਬੀ ਢੰਢਵਾਲ, ਅਜਾਇਬ ਸਿੰਘ ਮੱਲੀ, ਗੁਰਮੀਤ ਸਿੰਘ ਤੱਖਰ, ਸਨੀ (ਚਹਾਲਸ ਵਾਸ਼ਿੰਗਟਨ)  ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਟੂਰਨਾਮੈਂਟ ਨੂੰ ਹੋਰ ਵੀ ਚਾਰ ਚੰਨ ਲਾਏ।

PunjabKesari

PunjabKesari

ਪਲੇਅਰਾਂ ਦੀ ਸਿਹਤਯਾਬੀ ਅਤੇ ਟੂਰਨਾਮੈਂਟ ਦੀ ਕਾਮਯਾਬੀ ਨੂੰ ਮੁੱਖ ਰੱਖਕੇ ਟੂਰਨਾਮੈਂਟ ਦੀ ਸ਼ੁਰੂਆਤ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕਰਕੇ ਕੀਤੀ ਗਈ। ਉਪਰੰਤ ਅੰਡਰ ਟਵੰਟੀਵੰਨ ਦਾ ਬਹੁਤ ਰੌਚਕ ਮੁਕਾਬਲਾ ਫਰਿਜਨੋ. ਕੈਲੀਫੋਰਨੀਆ. ਯੂਐੱਸਏ ਸਪੋਰਟਸ ਕਲੱਬ ਅਤੇ ਨਿਊਯਾਰਕ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਹੜਾ ਫਰਿਜਨੋ ਨੇ ਫਸਵੇ ਮੁਕਾਬਲੇ ਦੌਰਾਨ ਨਿਊਯਾਰਕ ਨੂੰ ਹਰਾਕੇ ਜਿੱਤਿਆ। ਕਲੱਬਾਂ ਦੇ ਮੈਚ ਖੇਡਣ ਲਈ ਸਿਆਟਲ, ਮੈਨਟੀਕਾ, ਯੂਬਾ ਸਿੱਟੀ ਅਤੇ ਬੇਕਰਸਫੀਲਡ ਦੀਆਂ ਟੀਮਾਂ ਆਪਸ ਵਿੱਚ ਭਿੱੜੀਆਂ। ਸੈਮੀਫਾਈਨਲ ਮੈਚ ਬੇਕਰਸਫੀਲਡ ਅਤੇ ਯੂਬਾ ਸਿਟੀ ਦਰਮਿਆਨ ਖੇਡਿਆ ਗਿਆ ਅਤੇ ਇਹ ਮੈਚ ਬੇਕਰਸਫੀਲਡ ਦੀ ਟੀਮ ਨੇ ਯੂਬਾ ਸਿਟੀ ਨੂੰ ਅੱਧੇ ਪੁਆਇੰਟ ਨਾਲ ਹਰਾਕੇ ਜਿੱਤਿਆ। ਫਾਈਨਲ ਮੈਚ ਸਿਆਟਲ ਅਤੇ ਮੈਨਟੀਕਾ ਦੀਆਂ ਕਲੱਬਾਂ ਦਰਮਿਆਨ ਖੇਡਿਆ ਗਿਆ ਅਤੇ ਇਸ ਮੈਚ ਨੂੰ ਵੇਖਣ ਲਈ ਦਰਸ਼ਕ ਦੂਰ ਦੁਰਾਡੇ ਤੋਂ ਪਹੁੰਚੇ ਹੋਏ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਦੂਜੀ ਵਿਸ਼ਵ ਜੰਗ ‘ਚ ਸ਼ਹੀਦ ਭਾਰਤੀ ਸਿੱਖ ਫੌਜੀਆਂ ਦੀ ਯਾਦ ’ਚ ਵਿਸ਼ੇਸ਼ ਸ਼ਹੀਦੀ ਸਮਾਗਮ ਆਯੋਜਿਤ

ਇਸ ਕਾਂਟੇ ਦੀ ਟੱਕਰ ਦੌਰਾਨ ਸਿਆਟਲ ਨੇ ਮਨਟੀਕੇ ਦੀ ਟੀਮ ਨੂੰ ਹਰਾਕੇ ਕੱਪ ਆਪਣੇ ਨਾਮ ਕੀਤਾ। ਟੂਰਨਾਮੈਂਟ ਦੌਰਾਨ ਗੋਲਡਨ ਕਰੀ ਰੈਸਟੋਰੈਂਟ ਵਾਲਿਆਂ ਨੇ ਲੰਗਰ ਲਗਾਕੇ ਬਹਿਜਾ ਬਹਿਜਾ ਕਰਵਾ ਦਿੱਤੀ। ਹਰ ਕੋਈ ਉਹਨਾਂ ਦੇ ਫੂਡ ਦੀ ਤਾਰੀਫ਼ ਕਰਦਾ ਨਜ਼ਰ ਆਇਆ। ਪ੍ਰਬੰਧਕਾਂ ਵੱਲੋਂ ਗੋਲਡਨ ਕਰੀ ਰੈਸਟੋਰੈਂਟ ਵਾਲੇ ਸਤਨਾਮ ਸਿੰਘ ਦਾ ਉਹਨਾਂ ਦੀਆਂ ਸੇਵਾਵਾਂ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਾਰੇ ਮੈਚਾਂ ਦੀ ਇੰਪਾਇਰਿੰਗ ਕਰਨ ਲਈ ਸਾਬਕਾ ਕਬੱਡੀ ਖਿਡਾਰੀ ਦਲਵੀਰ ਸਿੰਘ ਚੌਧਰੀ, ਬੀਰੂ ਵੱਡਾਘਰ, ਕੋਚ ਦਵਿੰਦਰ ਸਿੰਘ, ਕੋਚ ਬਾਬਾ ਆਦਿ ਪਹੁੰਚੇ ਹੋਏ ਸਨ। ਕੁਮੈਂਟੇਟਰ ਸਵਰਨ ਮੱਲਾ ਅਤੇ ਕਾਲਾ ਰਸੀਂਹ ਆਦਿ ਨੇ ਆਪਣੇ ਟੋਟਕਿਆਂ ਨਾਲ ਖੂਬ ਸਮਾਂ ਬੰਨਿਆ। ਇਸ ਟੂਰਨਾਮੈਂਟ ਨੂੰ ਕਾਮਯਾਬੀ ਨਾਲ ਸਿਰੇ ਚਾੜਨ ਦਾ ਸਿਹਰਾ ਸਿਆਟਲ ਵਾਲੇ ਅਠਵਾਲ ਪਰਿਵਾਰ ਸਿਰ ਜਾਂਦਾ ਹੈ। ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲੇ ਜਿੰਦ ਅਠਵਾਲ, ਉਹਨਾਂ ਦੇ ਛੋਟੇ ਭਰਾ ਪਿੰਦਾ ਅਠਵਾਲ, ਜਿੰਦ ਅਠਵਾਲ ਦੇ ਬੇਟੇ ਕਰਨ ਅਠਵਾਲ, ਸ਼ਾਨ ਅਠਵਾਲ, ਅਗਨੀਰ ਅਠਵਾਲ ਨੇ ਟੂਰਨਾਮੈਂਟ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕੀਤੀ। ਅਠਵਾਲ ਪਰਿਵਾਰ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਅਤੇ ਸਪਾਂਸਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪੁਰਾਣੇ ਪੰਜਾਬ ਸਪੋਰਟਸ ਕਲੱਬ ਦੇ ਮੈਂਬਰ ਬਾਸੀ ਬ੍ਰਦ੍ਰਜ਼, ਪਿੰਟੂ ਬਾਠ, ਹਰਦੀਪ ਗਿੱਲ, ਤਾਰਾ ਤੰਮੜ, ਪੰਮੀ ਕੰਗ, ਬਲਕਾਰ ਸਿੰਘ ਕੂੰਨਰ, ਬਲਜੀਤ ਸਿੰਘ ਸੋਹਲ, ਮਨਮੋਹਨ ਸਿੰਘ ਧਾਲੀਵਾਲ, ਮਨਿੰਦਰ ਖਟਕੜ, ਅਵਤਾਰ ਪੁਰੇਵਾਲ,ਮੇਜਰ ਸਿੰਘ ਧਾਂਮੀ, ਸ਼ਿੰਦਰਪਾਲ ਔਜਲਾ ਆਦਿ ਸੱਜਣਾਂ ਦੀ ਅਣਥੱਕ ਮਿਹਨਤ ਨੂੰ ਸੈਲਿਊਟ ਕਰਨਾ ਬਣਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News