ਕਬੱਡੀ ਪ੍ਰਮੋਟਰ ਸ. ਨਾਜਰ ਸਿੰਘ ਸਹੋਤਾ ਦੇ ਸਹੁਰਾ ਸਾਬ੍ਹ ਨੇ ਲਿਆ ਆਖਰੀ ਸਾਹ
Thursday, Jan 23, 2025 - 06:10 PM (IST)

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ)- ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਸ. ਨਾਜਰ ਸਿੰਘ ਸਹੋਤਾ ਦੇ ਸਹੁਰਾ ਸਾਬ੍ਹ ਸ. ਗੁਰਮੀਤ ਸਿੰਘ ਬਡਿਆਲ (91) ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਦੇਹ ਦਾ ਸਸਕਾਰ ਮਿਤੀ 24 ਜਨਵਰੀ 2025, ਦਿਨ ਸ਼ੁੱਕਰਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਸਵੇਰੇ 11 ਤੋਂ ਦੁਪਹਿਰ 1 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜਨੋ ਵਿਖੇ ਪਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਦੁੱਖਦਾਇਕ ਖ਼ਬਰ, ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਦੁੱਖ ਸਾਂਝਾ ਕਰਨ ਲਈ ਤੁਸੀਂ ਮਨਜਿੰਦਰ ਸਿੰਘ ਬਡਿਆਲ ਨਾਲ 559-349-6634 'ਤੇ ਸੰਪਰਕ ਕਰ ਸਕਦੇ ਹੋ। ਉਹ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਫਰਿਜ਼ਨੋ ਵਿਖੇ ਰਹਿ ਰਹੇ ਸਨ, ਉਨ੍ਹਾਂ ਦਾ ਪਿੱਛਲਾ ਪਿੰਡ ਲਹਿਲੀ ਖੁਰਦ ਹੁਸ਼ਿਆਰਪੁਰ, ਪੰਜਾਬ ਵਿੱਚ ਪੈਂਦਾ ਹੈ। ਅਸੀਂ ਮਾਛੀਕੇ/ਧਾਲੀਆਂ ਮੀਡੀਆ ਗਰੁੱਪ ਬਡਿਆਲ ਅਤੇ ਸਹੋਤਾ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਡਾਢੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।