ਜੱਪ੍ਰੀਤ ਸਿੰਘ ਗਿੱਲ ਨੇ ਨਿੱਕੀ ਉਮਰੇ ਰਚਿਆ ਇਤਿਹਾਸ, ਗ੍ਰੈਜੂਏਸ਼ਨ ਅਤੇ ਬੈਚਲਰ ਇਕੱਠੇ ਪੂਰੇ ਕਰਕੇ ਹੁਣ ਕਰੇਗਾ ਲਾਅ

Tuesday, Aug 05, 2025 - 02:35 AM (IST)

ਜੱਪ੍ਰੀਤ ਸਿੰਘ ਗਿੱਲ ਨੇ ਨਿੱਕੀ ਉਮਰੇ ਰਚਿਆ ਇਤਿਹਾਸ, ਗ੍ਰੈਜੂਏਸ਼ਨ ਅਤੇ ਬੈਚਲਰ ਇਕੱਠੇ ਪੂਰੇ ਕਰਕੇ ਹੁਣ ਕਰੇਗਾ ਲਾਅ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਨਿਵਾਸੀ ਅਤੇ ਮਸ਼ਹੂਰ ਸਾਈਕਲਿਸਟ ਕਿੱਟੀ ਗਿੱਲ ਦੇ ਬੇਟੇ ਜੱਪ੍ਰੀਤ ਸਿੰਘ ਗਿੱਲ ਨੇ ਨੌਜਵਾਨੀ ਵਿੱਚ ਹੀ ਇੱਕ ਸ਼ਾਨਦਾਰ ਇਤਿਹਾਸ ਰਚ ਦਿੱਤਾ ਹੈ। ਸਿਰਫ਼ 15 ਸਾਲ ਦੀ ਉਮਰ ਵਿੱਚ ਜੱਪ੍ਰੀਤ ਨੇ ਆਪਣੀ ਹਾਈ ਸਕੂਲ ਗ੍ਰੈਜੂਏਸ਼ਨ ਅਤੇ ਬੈਚਲਰ ਡਿਗਰੀ ਦੋਵੇਂ ਇੱਕਠੇ ਪੂਰੀ ਕਰਕੇ ਅਮਰੀਕਾ ਵਿੱਚ ਵੱਸਦੇ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਉਸਦੇ ਇਸ ਕਾਰਨਾਮੇ ਨੇ ਉਸਦੀ ਪੜ੍ਹਾਈ ਦੇ ਅੱਠ ਸਾਲ ਘੱਟ ਕਰ ਦਿੱਤੇ ਹਨ। ਹੁਣ ਜੱਪ੍ਰੀਤ ਲਾਅ ਦੀ ਡਿਗਰੀ ਲਈ ਯੂਨੀਵਰਸਿਟੀ ਵਿੱਚ ਦਾਖਲਾ ਲੈ ਚੁੱਕਾ ਹੈ ਅਤੇ 18 ਸਾਲ ਦੀ ਉਮਰ ਵਿੱਚ ਵਕੀਲ ਬਣਨ ਦੀ ਤਿਆਰੀ ਵਿੱਚ ਹੈ। ਇਹ ਪ੍ਰਾਪਤੀ ਅਮਰੀਕਨ ਭਾਰਤੀਆਂ ਵਿੱਚ ਪਹਿਲੀ ਵਾਰੀ ਵੇਖਣ ਨੂੰ ਮਿਲ ਰਹੀ ਹੈ। ਕਾਲੇ-ਗੋਰੇ ਵੀ ਜੱਪ੍ਰੀਤ ਦੀ ਕਾਬਲੀਅਤ 'ਤੇ ਦਿਲੋਂ ਹੈਰਾਨ ਹਨ। ਜੱਪ੍ਰੀਤ ਸਿੰਘ ਗਿੱਲ ਦੀ ਇਹ ਉਪਲਬਧੀ ਸਿਰਫ਼ ਉਸਦੇ ਪਰਿਵਾਰ ਲਈ ਨਹੀਂ, ਸਗੋਂ ਪੂਰੇ ਭਾਰਤੀ ਅਤੇ ਪੰਜਾਬੀ ਸਮਾਜ ਲਈ ਪ੍ਰੇਰਣਾ ਹੈ।

ਇਹ ਵੀ ਪੜ੍ਹੋ : ਵੀਜ਼ਾ ਨਿਯਮ ਬਦਲੇ, ਹੁਣ ਨਵੇਂ ਵਿਆਹੇ ਜੋੜੇ ਲਈ ਅਮਰੀਕਾ ਜਾਣਾ ਨਹੀਂ ਹੋਵੇਗਾ ਆਸਾਨ

ਉਸਦੇ ਪਿਤਾ ਕਿੱਟੀ ਗਿੱਲ ਆਪਣੇ ਸਮੇਂ ਦੇ ਮਸ਼ਹੂਰ ਸਾਈਕਲਿਸਟ ਰਹੇ ਹਨ। ਉਨ੍ਹਾਂ ਨੇ: 1. ਮਹਾਰਾਜਾ ਰਣਜੀਤ ਸਿੰਘ ਐਵਾਰਡ ਜਿੱਤਿਆ, 2. ਏਸ਼ੀਆਈ ਖੇਡਾਂ ਵਿੱਚ ਹਿੱਸਾ ਲਿਆ, 3. ਉਲੰਪਿਕ ਲਈ ਕੁਆਲੀਫਾਈ ਕੀਤਾ। ਪੰਜਾਬ ਦੇ ਅਬੋਹਰ ਸ਼ਹਿਰ ਨਾਲ ਸਬੰਧਤ ਕਿੱਟੀ ਗਿੱਲ ਲੰਮੇ ਸਮੇਂ ਤੋਂ ਆਪਣੀ ਵਾਈਫ ਦੇ ਨਾਲ ਮਿਲ ਕੇ ਫਰਿਜ਼ਨੋ ਵਿਖੇ “ਸੰਧੂ ਕਲੀਨਿਕ” ਚਲਾ ਰਹੇ ਹਨ। ਉਹ ਲੋੜਵੰਦ ਲੋਕਾਂ ਦੀ ਮਦਦ ਲਈ ਹਰ ਪਲ ਤਿਆਰ ਰਹਿੰਦੇ ਹਨ। ਜੱਪ੍ਰੀਤ ਦੀ ਕਾਮਯਾਬੀ 'ਤੇ ਹਰ ਪਾਸਿਓਂ ਗਿੱਲ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News