ਲਿਬਰਲਜ਼ ਦੀ ਜਿੱਤ ਮਗਰੋਂ ਟਰੂਡੋ ਰਚਣਗੇ ਇਤਿਹਾਸ, ਤੀਜੀ ਵਾਰ ਬਣਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ

Tuesday, Sep 21, 2021 - 06:38 PM (IST)

ਲਿਬਰਲਜ਼ ਦੀ ਜਿੱਤ ਮਗਰੋਂ ਟਰੂਡੋ ਰਚਣਗੇ ਇਤਿਹਾਸ, ਤੀਜੀ ਵਾਰ ਬਣਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ

ਓਟਾਵਾ (ਏਐੱਨਆਈ): ਜਸਟਿਨ ਟਰੂਡੋ ਤੀਜੇ ਕਾਰਜਕਾਲ ਲਈ ਤਿਆਰ ਹਨ। ਕੈਨੇਡੀਅਨ ਪ੍ਰਸਾਰਕਾਂ ਨੇ ਇਸ ਸੰਬੰਧੀ ਰਿਪੋਰਟ ਦਿੱਤੀ। ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸੋਮਵਾਰ ਦੀਆਂ ਚੋਣਾਂ ਵਿੱਚ ਆਪਣੀ ਲਿਬਰਲ ਪਾਰਟੀ ਦੀ ਜਿੱਤ ਦਾ ਅਨੁਮਾਨ ਲਗਾਇਆ ਸੀ।ਟਰੂਡੋ, ਜੋ 2015 ਤੋਂ ਸੱਤਾ ਵਿੱਚ ਸਨ, ਨੇ ਹੁਣ ਛੇ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਤਿੰਨ ਆਮ ਚੋਣਾਂ ਜਿੱਤ ਚੁੱਕੇ ਹਨ।

ਨਿਊਯਾਰਕ ਟਾਈਮਜ਼ ਮੁਤਾਬਕ, ਬਹੁਤ ਸਾਰੇ ਵੋਟਰ ਅਜੇ ਵੀ ਵੋਟਾਂ ਪਾਉਣ ਲਈ ਕਤਾਰ ਵਿੱਚ ਹਨ।ਇਹ ਅਸਪਸ਼ੱਟ ਹੈ ਕਿ ਟਰੂਡੋ ਦੀ ਲਿਬਰਲ ਪਾਰਟੀ ਸੰਸਦ ਵਿੱਚ ਦੁਬਾਰਾ ਬਹੁਮਤ ਹਾਸਲ ਕਰੇਗੀ ਜਾਂ ਨਹੀਂ। ਕੈਨੇਡਾ ਦੇ ਕਈ ਟਾਈਮ ਜ਼ੋਨ ਹਨ ਅਤੇ ਇਸ ਅਨੁਸਾਰ, ਸੋਮਵਾਰ ਸ਼ਾਮ ਨੂੰ ਪੋਲਿੰਗ ਸਟੇਸ਼ਨ ਵੱਖ-ਵੱਖ ਸਮੇਂ ਤੇ ਬੰਦ ਹੋਏ। ਰਾਜ ਦੇ ਪ੍ਰਸਾਰਕ ਸੀਬੀਸੀ ਮੁਤਾਬਕ, 49 ਸਾਲਾ ਟਰੂਡੋ ਨੇ ਕਿਊਬੇਕ ਦੇ ਪਪੀਨੇਉ ਵਿੱਚ ਜਿੱਤ ਪ੍ਰਾਪਤ ਕੀਤੀ। ਵੱਖ-ਵੱਖ ਆਊਟਲੇਟ - ਸੀਟੀਵੀ ਨਿਊਜ਼, ਗਲੋਬਲ ਨਿਊਜ਼ ਅਤੇ ਸੀਬੀਸੀ ਦੇ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ, ਸਪੁਤਨਿਕ ਨੇ ਰਿਪੋਰਟ ਦਿੱਤੀ ਕਿ ਲਿਬਰਲ ਸੋਮਵਾਰ ਦੀ ਚੋਣ ਜਿੱਤਣਗੇ, ਹਾਲਾਂਕਿ ਇਹ ਵੇਖਣਾ ਬਾਕੀ ਹੈ ਕਿ ਇਹ ਘੱਟ ਗਿਣਤੀ ਜਾਂ ਬਹੁਮਤ ਦਾ ਜਨਾਦੇਸ਼ ਹੋਵੇਗਾ ਜਾਂ ਨਹੀਂ।

ਪੜ੍ਹੋ ਇਹ ਅਹਿਮ ਖਬਰ - ਕੈਨੇਡਾ ਫੈਡਰਲ ਚੋਣਾਂ : ਹਰਜੀਤ ਸੱਜਣ ਅਤੇ ਜਗਮੀਤ ਸਮੇਤ 17 ਇੰਡੋ-ਕੈਨੇਡੀਅਨ ਉਮੀਦਵਾਰਾਂ ਨੇ ਜਿੱਤੀ ਚੋਣ

ਏਰਿਨ ਓ ਟੂਲ ਦੀ ਅਗਵਾਈ ਵਾਲੀ ਕੰਜ਼ਰਵੇਟਿਵਜ਼ ਨੂੰ ਮੁੱਖ ਵਿਰੋਧੀ ਪਾਰਟੀ ਹੋਣ ਦਾ ਅਨੁਮਾਨ ਹੈ।ਸਪੁਤਨਿਕ ਨੇ ਅੱਗੇ ਦੱਸਿਆ ਕਿ ਲਿਬਰਲ ਇਸ ਵੇਲੇ ਦੇਸ਼ ਭਰ ਵਿੱਚ 141 ਵੋਟਾਂ ਨਾਲ ਸਭ ਤੋਂ ਅੱਗੇ ਹਨ, ਕੰਜ਼ਰਵੇਟਿਵ, ਜੋ 99 ਰਾਈਡਿੰਗ ਵਿੱਚ ਅੱਗੇ ਹਨ ਅਤੇ ਬਲਾਕ ਕਿਊਬੈਕੋਇਸ, ਜਿਹੜਾ ਕਿਊਬੈਕ ਦੇ 25 ਜ਼ਿਲ੍ਹਿਆਂ ਵਿੱਚ ਪੰਜ ਫ਼ੀਸਦੀ ਵੋਟਾਂ ਨਾਲ ਅੱਗੇ ਹੈ। ਟਰੂਡੋ ਦੀ ਪਾਰਟੀ ਨੂੰ ਇਸ ਵੇਲੇ 37.5 ਪ੍ਰਤੀਸ਼ਤ ਸਮਰਥਨ ਪ੍ਰਾਪਤ ਹੈ, ਇਸ ਤੋਂ ਬਾਅਦ ਟੋਰੀਜ਼ ਨੂੰ 34.0 ਪ੍ਰਤੀਸ਼ਤ ਅਤੇ ਨਿਊ ਡੈਮੋਕਰੇਟਸ (ਐਨਡੀਪੀ) ਨੂੰ 16.2 ਪ੍ਰਤੀਸ਼ਤ ਸਮਰਥਨ ਪ੍ਰਾਪਤ ਹੈ। ਹਾਊਸ ਆਫ ਕਾਮਨਜ਼ ਕੋਲ 338 ਸੀਟਾਂ ਹਨ ਇਕ ਪਾਰਟੀ ਨੂੰ ਬਹੁਮਤ ਹਾਸਲ ਕਰਨ ਲਈ 170 ਸੀਟਾਂ ਦੀ ਲੋੜ ਹੁੰਦੀ ਹੈ।


author

Vandana

Content Editor

Related News