ਕੈਨੇਡਾ ’ਚ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਜਸਟਿਨ ਟਰੂਡੋ ਖ਼ਿਲਾਫ਼ ਕੋਰਟ ’ਚ ਮਾਮਲਾ ਦਾਇਰ

03/17/2024 11:38:43 AM

ਜਲੰਧਰ (ਇੰਟ.)–ਕੈਨੇਡਾ ’ਚ ਕੋਵਿਡ ਲਾਕਡਾਊਨ ਦੌਰਾਨ ਐਮਰਜੈਂਸੀ ਐਕਟ 1988 ਲਾਗੂ ਕਰਨ ਅਤੇ ਕਈ ਫ੍ਰੀਡਮ ਕੋਨਵੋਏ ਵਿਖਾਵਾਕਾਰੀਆਂ ਦੇ ਬੈਂਕ ਖਾਤੇ ਫ੍ਰੀਜ਼ ਕਰਨ ਦੇ ਮਾਮਲੇ ’ਚ ਪੀੜਤ ਕੈਨੇਡਿਆਈ ਲੋਕਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫੈਡਰਲ ਸਰਕਾਰ, ਪੁਲਸ ਤੇ ਬੈਂਕਾਂ ਖਿਲਾਫ ਕਰੋੜਾਂ ਡਾਲਰ ਦੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਓਂਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ’ਚ ਮੁਕੱਦਮਾ ਦਾਇਰ ਕੀਤਾ ਹੈ।

ਇਹ ਵੀ ਪੜ੍ਹੋ :  ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਉਨ੍ਹਾਂ ਦੇ ਸੁਰੱਖਿਆ ਚਾਰਟਰ ਅਧਿਕਾਰਾਂ ਦੇ ਖ਼ਿਲਾਫ਼ ਸੀ। ਮੁੱਦਈ ਹਰੇਕ ਨੂੰ 2.2 ਲੱਖ ਡਾਲਰ ਦਾ ਹਰਜਾਨਾ ਅਤੇ ਕਾਨੂੰਨੀ ਫੀਸ ਦੇਣ ਦੀ ਮੰਗ ਕਰ ਰਹੇ ਹਨ। ਪੀੜਤਾਂ ਨੇ ਬਚਾਅ ਧਿਰਾਂ ’ਤੇ ਗੈਰ-ਕਾਨੂੰਨੀ ਕੰਮ ਕਰਨ ਦੇ ਦੋਸ਼ ’ਚ 10 ਲੱਖ ਡਾਲਰ ਦਾ ਜੁਰਮਾਨਾ ਲਾਉਣ ਦੀ ਵੀ ਮੰਗ ਕੀਤੀ ਹੈ। ਮੁਕੱਦਮੇ ’ਚ ਟਰੂਡੋ ਦਾ ਨਾਂ ਨਿੱਜੀ ਤੌਰ ’ਤੇ ਸ਼ਾਮਲ ਹੈ। ਇਸ ਦੇ ਨਾਲ ਹੀ ਇਸ ਵਿਚ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਾਬਕਾ ਮੰਤਰੀ ਮਾਰਕੋ ਮੈਂਡੀਸਿਨੋ ਤੇ ਡੇਵਿਡ ਲੈਮੇਟੀ ਅਤੇ ਟਰੂਡੋ ਦੇ ਉਸ ਵੇਲੇ ਦੇ ਕੌਮੀ ਸੁਰੱਖਿਆ ਤੇ ਖੁਫੀਆ ਸਲਾਹਕਾਰ ਜੋਡੀ ਥਾਮਸ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਸੇਵਾਮੁਕਤ ਰੀਡਰ ਨੂੰ ਹਨੀ ਟਰੈਪ ’ਚ ਫਸਾ ਕੀਤਾ ਵੱਡਾ ਕਾਂਡ, ਇਕ ਵਿਅਕਤੀ ਤੇ ਔਰਤ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News