ਟਰੂਡੋ ਨੇ ਦਿੱਤੀ ਹੋਲੀ ਦੀ ਵਧਾਈ, ਕੈਨੇਡਾ ''ਚ ਹਿੰਦੂਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

03/29/2021 5:36:12 PM

ਟੋਰਾਂਟੋ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੇ ਮੌਕੇ ਦੇਸ਼ ਅਤੇ ਦੁਨੀਆ ਭਰ ਵਿਚ ਵੱਸਦੇ ਹਿੰਦੂ ਭਾਈਚਾਰੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਟਰੂਡੋ ਨੇ ਇਕ ਬਿਆਨ ਵਿਚ ਕਿਹਾ ਕਿ ਲੋਕ ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਦੇ ਵਿਕਲਪਿਕ ਤਰੀਕੇ ਲੱਭਣਗੇ ਕਿਉਂਕਿ ਕੋਰੋਨਾ ਵਾਇਰਸ ਲਾਗ ਦੀ ਬਿਮਾਰੀ (ਕੋਵਿਡ-19) ਨਾਲ ਲੜਾਈ ਜਾਰੀ ਹੈ। ਟਰੂਡੋ ਨੇ ਕਿਹਾ,“ਇਹ ਨਵੀਂ ਸ਼ੁਰੂਆਤ ਦਾ ਜਸ਼ਨ ਮਨਾਉਣ, ਸੰਬੰਧਾਂ ਦਾ ਨਵੀਨੀਕਰਣ ਕਰਨ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦਾ ਸਮਾਂ ਹੈ। ਇਸ ਦੇ ਨਾਲ ਹੀ ਆਸ਼ਾਵਾਦੀ ਬਣਨ ਅਤੇ ਖੁਸ਼ੀ ਨਾਲ ਅਗਲੇ ਸਾਲ ਦੀ ਉਡੀਕ ਕਰਨ ਦਾ ਸਮਾਂ ਹੈ।”

PunjabKesari

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਉੱਤਰੀ ਅਮਰੀਕੀ ਦੇਸ਼ ਵਿਚ ਹਿੰਦੂ ਭਾਈਚਾਰੇ ਦੇ ਯੋਗਦਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਹਿੰਦੂ ਧਰਮ ਦੇ ਲੋਕਾਂ ਨੇ ਕਈ ਤਰੀਕਿਆਂ ਨਾਲ ਸਮੂਹਿਕ ਕੋਸ਼ਿਸ਼ ਵਿਚ ਯੋਗਦਾਨ ਪਾਇਆ ਹੈ, ਜਿਹਨਾਂ ਵਿਚ ਗੁਆਂਢੀਆਂ ਦੀ ਮਦਦ, ਸੀਨੀਅਰਾਂ ਦਾ ਸਮਰਥਨ ਅਤੇ ਹਰੇਕ ਦੀ ਸਿਹਤ ਦੀ ਰੱਖਿਆ ਲਈ ਜਨਤਕ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਸ਼ਾਮਲ ਹੈ। ਟਰੂਡੋ ਨੇ ਕਿਹਾ ਕਿ ਕੈਨੇਡਾ ਵਿਚ ਮਨਾਏ ਜਾਣ ਵਾਲੇ ਜਸ਼ਨ ਦੇਸ਼ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ ਅਤੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਸ਼ਮੂਲੀਅਤ ਇੱਕ ਮਜ਼ਬੂਤ ਅਤੇ ਵਧੇਰੇ ਜੀਵੰਤ ਦੇਸ਼ ਦਾ ਨਿਰਮਾਣ ਕਰਦੀ ਹੈ।”

ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ

ਬਿਆਨ ਵਿਚ ਕਿਹਾ ਗਿਆ,“ਸਾਡੇ ਪਰਿਵਾਰ ਵੱਲੋਂ, ਸੋਫੀ ਅਤੇ ਮੈਂ ਕੈਨੇਡਾ ਵਿਚ ਅਤੇ ਦੁਨੀਆ ਭਰ ਵਿਚ ਇਕ ਮਜ਼ੇਦਾਰ, ਆਨੰਦਮਈ ਅਤੇ ਖੁਸ਼ੀ ਦਾ ਤਿਉਹਾਰ ਹੋਲੀ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ।” ਇੱਥੇ ਦੱਸ ਦਈਏ ਕਿ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਸਣੇ ਵਿਸ਼ਵ ਭਰ ਦੇ ਨੇਤਾਵਾਂ ਨੇ ਹੋਲੀ ਦੇ ਤਿਉਹਾਰ ਮੌਕੇ ਸੁੱਭਕਾਮਨਾਵਾਂ ਦਿੱਤੀਆਂ ਹਨ। 

ਨੋਟ- ਟਰੂਡੋ ਨੇ ਦਿੱਤੀ ਹੋਲੀ ਦੀ ਵਧਾਈ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News