ਗਰਲਫ੍ਰੈਂਡ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਲਈ ਜਾਨ, ਦੇਣੇ ਪੈਣਗੇ 115 ਕਰੋੜ ਰੁਪਏ

Monday, May 09, 2022 - 02:43 PM (IST)

ਗਰਲਫ੍ਰੈਂਡ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਲਈ ਜਾਨ, ਦੇਣੇ ਪੈਣਗੇ 115 ਕਰੋੜ ਰੁਪਏ

ਵਾਸ਼ਿੰਗਟਨ (ਬਿਊਰੋ): ਇਕ ਸ਼ਖ਼ਸ ਨੇ ਆਪਣੀ ਗਰਲਫ੍ਰੈਂਡ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਮਾਮਲੇ ਵਿਚ ਦੋਸ਼ੀ ਸਾਬਤ ਹੋਣ 'ਤੇ ਸ਼ਖ਼ਸ ਨੂੰ 23 ਸਾਲ ਦੀ ਸਜ਼ਾ ਹੋਈ। ਹੁਣ ਘਟਨਾ ਦੇ 12 ਸਾਲ ਬਾਅਦ ਅਦਾਲਤ ਨੇ ਇਸੇ ਮਾਮਲੇ ਵਿਚ ਇਕ ਨਵਾਂ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸ਼ਖ਼ਸ ਨੂੰ ਗਰਲਫ੍ਰੈਂਡ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ਦੇ ਤੌਰ 'ਤੇ ਕਰੀਬ 115 ਕਰੋੜ ਰੁਪਏ ਦੇਣ ਲਈ ਕਿਹਾ ਹੈ। ਮਾਮਲਾ ਅਮਰੀਕਾ ਦਾ ਹੈ। 

PunjabKesari

ਈਅਰਡਲੀ ਲਵ ਦੇ ਕਤਲ ਦੇ ਮਾਮਲੇ ਵਿਚ ਜੌਰਜ ਹੁਗਲੀ ਫਿਲਹਾਲ 23 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਸਾਲ 2012 ਦੇ ਕ੍ਰਿਮੀਨਲ ਟ੍ਰਾਇਲ ਦੌਰਾਨ ਉਸ ਨੂੰ ਦੋਸ਼ੀ ਪਾਇਆ ਗਿਆ ਸੀ। ਹੁਗਲੀ ਅਤੇ ਲਵ ਦੋਵੇਂ ਯੂਨੀਵਰਸਿਟੀ ਆਫ ਵਰਜੀਨੀਆ ਲਈ ਲੈਕ੍ਰੋਸ ਖੇਡਦੇ ਸਨ। ਉਹ ਦੋਵੇਂ 2 ਸਾਲ ਤੋਂ ਰਿਲੇਸ਼ਨਸ਼ਿਪ ਵਿਚ ਸਨ ਪਰ 3 ਮਈ 2010 ਨੂੰ ਲਵ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਈ ਗਈ ਸੀ। ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।

PunjabKesari

ਮੌਤ ਦੇ 12 ਸਾਲ ਬਾਅਦ ਆਇਆ ਫ਼ੈਸਲਾ
ਇਸ ਮਗਰੋਂ ਇਕ ਸਿਵਲ ਮੁਕੱਦਮੇ ਵਿਚ ਲਵ ਦੀ ਮੌਤ ਲਈ ਹੁਗਲੀ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਮੁਆਵਜ਼ੇ ਦੇ ਤੌਰ 'ਤੇ 227 ਕਰੋੜ ਦਿਵਾਉਣ ਦੀ ਮੰਗ ਕੀਤੀ ਗਈ ਸੀ। ਫਿਰ ਜਿਊਰੀ ਨੇ ਮੁਆਵਜ਼ੇ ਦੇ ਤੌਰ 'ਤੇ ਲਵ ਦੀ ਮਾਂ ਸ਼ੇਰੋਨ ਲਵ ਅਤੇ ਉਸ ਦੀ ਭੈਣ ਲੇਕਸੀ ਲਵ ਹੋਜੇਸ ਨੂੰ 57-57 ਕਰੋੜ ਰੁਪਏ ਦੇਣ ਦਾ ਫ਼ੈਸਲਾ ਸੁਣਾਇਆ।ਇਸ ਦੇ ਨਾਲ ਦੰਡਕਾਰੀ ਹਰਜਾਨੇ ਦੇ ਰੂਪ ਵਿੱਚ 1 ਕਰੋੜ ਡਾਲਰ ਦੇਣ ਲਈ ਕਿਹਾ। ਇਹ ਫ਼ੈਸਲਾ ਲਵ ਦੀ ਮੌਤ ਦੇ 12 ਸਾਲ ਬਾਅਦ ਆਇਆ ਹੈ।ਟ੍ਰਾਇਲ ਦੌਰਾਨ ਹੁਗਲੀ ਦੇ ਵਕੀਲ ਮੈਥਿਊ ਗ੍ਰੀਨ ਨੇ ਮੰਨਿਆ ਕਿ ਹੁਗਲੀ ਦੇ ਕਾਰਨ ਹੀ ਲਵ ਦੀ ਮੌਤ ਹੋਈ ਸੀ ਅਤੇ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ ਪਰ ਗ੍ਰੀਨ ਨੇ ਕਿਹਾ ਕਿ ਜਦੋਂ ਹੁਗਲੀ ਲਵ ਦੇ ਅਪਾਰਟਮੈਂਟ ਵਿਚ ਪਹੁੰਚਿਆ ਉਦੋਂ ਉਹ ਬਹੁਤ ਜ਼ਿਆਦਾ ਨਸ਼ੇ ਵਿਚ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗਰਭਪਾਤ ਦਾ ਅਧਿਕਾਰ ਮਿਲਣ ਮਗਰੋਂ ਰੁਜ਼ਗਾਰ 'ਚ ਔਰਤਾਂ ਦੀ ਗਿਣਤੀ 14% ਵਧੀ, ਗਰੀਬੀ ਵੀ ਹੋਈ ਘੱਟ

ਹੁਗਲੀ ਉੱਥੇ ਲਵ ਨੂੰ ਮਾਰਨ ਨਹੀਂ ਗਿਆ ਸੀ।ਉੱਥੇ ਲਵ ਦੇ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਹੁਗਲੀ ਅਤੇ ਲਵ ਦਾ ਰਿਲੇਸ਼ਨਸ਼ਿਪ ਬਹੁਤ ਵਧੀਆ ਨਹੀਂ ਚੱਲ ਰਿਹਾ ਸੀ। ਹੁਗਲੀ ਦੀ ਪੀਣ ਦੀ ਆਦਤ ਨੇ ਹੀ ਦੋਵਾਂ ਦੇ ਰਿਸ਼ਤੇ ਨੂੰ ਖਰਾਬ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਹੁਗਲੀ ਨੇ ਲਵਦੇ ਬੈੱਡਰੂਮ ਦੇ ਦਰਵਾਜੇ ਨੂੰ ਤੋੜ ਦਿੱਤਾ ਸੀ। ਇਸ ਮਗਰੋਂ ਉਸ ਨੇ ਲਵ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਅਪਾਰਟਮੈਂਟ ਵਿਚ ਛੱਡ ਕੇ ਚਲਾ ਗਿਆ। ਬਾਅਦ ਵਿਚ ਮੈਡੀਕਲ ਜਾਂਚਕਰਤਾ ਨੇ ਦੱਸਿਆ ਕਿ ਲਵ ਦੀ ਮੌਤ ਸਿਰ 'ਤੇ ਡੂੰਘੀ ਸੱਟ ਲੱਗਣ ਕਾਰਨ ਹੋਈ ਸੀ। ਲਵ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਜਿਊਰੀ ਦੇ ਫ਼ੈਸਲੇ ਨੇ ਇਹ ਸਾਬਤ ਕਰ ਦਿੱਤਾ ਕਿ ਨਸ਼ੇ ਦਾ ਬਹਾਨਾ ਬਣਾ ਕੇ ਤੁਸੀਂ ਕਿਸੇ ਨਾਲ ਕੁੱਟਮਾਰ ਨਹੀਂ ਕਰ ਸਕਦੇ। ਹੁਗਲੀ ਨੇ ਅਖੀਰ ਵਿਚ ਲਵ ਦੀ ਮਾਂ ਅਤੇ ਭੈਣ ਤੋਂ ਲਵ ਦੇ ਕਤਲ ਲਈ ਮੁਆਫ਼ੀ ਵੀ ਮੰਗੀ।

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਬੰਬਾਂ ਦਾ ਪਤਾ ਲਗਾਉਣ ਵਾਲੇ 'ਕੁੱਤੇ' ਨੂੰ ਜ਼ੇਲੇਂਸਕੀ ਨੇ ਕੀਤਾ ਸਨਮਾਨਿਤ, ਸਮਾਰੋਹ 'ਚ ਟਰੂਡੋ ਵੀ ਸ਼ਾਮਲ (ਵੀਡੀਓ)


author

Vandana

Content Editor

Related News