5.8 kg ਦਾ ਬੱਚਾ ! ''ਜੰਬੋ ਬੇਬੀ'' ਨੇ ਲਿਆ ਜਨਮ, ਡਾਕਟਰਾਂ ਦੇ ਵੀ ਰਹਿ ਹਏ ਹੱਕੇ-ਬੱਕੇ

Sunday, Oct 12, 2025 - 11:33 AM (IST)

5.8 kg ਦਾ ਬੱਚਾ ! ''ਜੰਬੋ ਬੇਬੀ'' ਨੇ ਲਿਆ ਜਨਮ, ਡਾਕਟਰਾਂ ਦੇ ਵੀ ਰਹਿ ਹਏ ਹੱਕੇ-ਬੱਕੇ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੇ ਦਿਨ ਇਕ 'ਜੰਬੋ ਬੇਬੀ ਬੁਆਏ' ਦਾ ਜਨਮ ਹੋਇਆ। ਇਸ ਮਾਮਲੇ ਨੇ ਡਾਕਟਰਾਂ ਤੇ ਮਾਹਿਰਾਂ ਦੇ ਹੋਸ਼ ਉਡਾ ਦਿੱਤੇ ਹਨ। ਅਮਰੀਕਾ ਦੇ ਟੈਨੇਸੀ ਸੂਬੇ ਦੇ ਨੈਸ਼ਵਿਲ ਦੀ ਰਹਿਣ ਵਾਲੀ ਸ਼ੈਲਬੀ ਮਾਰਟਿਨ ਨਾਂ ਦੀ ਇੱਕ ਔਰਤ ਨੇ 5.8 ਕਿਲੋਗ੍ਰਾਮ ਦੇ ਭਾਰ ਵਾਲੇ ਬੱਚੇ ਨੂੰ ਜਨਮ ਦਿੱਤਾ। 

ਇਸ ਘਟਨਾ ਨੇ ਨਾ ਸਿਰਫ਼ ਉਸ ਹਸਪਤਾਲ 'ਟ੍ਰਾਈਸਟਾਰ ਸੈਂਟੇਨੀਅਲ ਹਸਪਤਾਲ' ਵਿੱਚ ਇੱਕ ਨਵਾਂ ਰਿਕਾਰਡ ਬਣਾਇਆ, ਜਿੱਥੇ ਉਸ ਨੇ ਬੱਚੇ ਨੇ ਜਨਮ ਲਿਆ, ਸਗੋਂ ਸੋਸ਼ਲ ਮੀਡੀਆ ਅਤੇ ਦੁਨੀਆ ਭਰ ਵਿੱਚ ਔਨਲਾਈਨ ਵੀ ਵਾਇਰਲ ਹੋ ਗਿਆ। ਨਰਸਾਂ ਅਤੇ ਡਾਕਟਰ ਕਥਿਤ ਤੌਰ 'ਤੇ ਜਣੇਪੇ ਤੋਂ ਬਾਅਦ ਮਾਂ ਅਤੇ ਬੱਚੇ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸਨ। ਬਹੁਤ ਸਾਰੇ ਨੇਟੀਜ਼ਨਜ਼ ਦਾ ਮੰਨਣਾ ਸੀ ਕਿ ਇਹ ਵੱਡੇ ਆਕਾਰ ਅਤੇ ਭਾਰ ਵਾਲੇ ਬੱਚੇ ਦੇ ਜਨਮ ਲਈ ਡਾਕਟਰੀ ਦੇਖਭਾਲ ਅਤੇ ਡਾਕਟਰੀ ਸੇਵਾਵਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। 

PunjabKesari

ਇਹ ਵੀ ਪੜ੍ਹੋ- ਇਕ ਹੋਰ ਦੇਸ਼ 'ਚ ਤਖ਼ਤਾਪਲਟ ! ਰਾਤੋ-ਰਾਤ ਬਦਲ ਗਿਆ ਰਾਸ਼ਟਰਪਤੀ

ਉਨ੍ਹਾਂ ਨੇ ਕਿਹਾ ਕਿ ਇਹ ਸਾਨੂੰ ਇਸ ਤਰ੍ਹਾਂ ਦੇ ਬਹੁਤ ਹੀ ਗੁੰਝਲਦਾਰ ਜਨਮ ਵਿੱਚ ਡਾਕਟਰੀ ਪੇਸ਼ੇਵਰਾਂ ਦੇ ਸਮਰਪਣ ਦੀ ਯਾਦ ਦਿਵਾਉਂਦਾ ਹੈ। ਸ਼ੈਲਬੀ ਮਾਰਟਿਨ ਨੇ ਆਪਣੀ ਗਰਭ ਅਵਸਥਾ ਦੌਰਾਨ ਟਿਕਟੌਕ ਵੀਡੀਓਜ਼ ਨਾਲ ਆਪਣਾ 'ਬੇਬੀ ਬੰਪ' ਸਾਂਝਾ ਕੀਤਾ, ਜੋ ਇੱਕ ਵੱਡੀ ਸਨਸਨੀ ਬਣ ਗਈ। 

PunjabKesari

ਸ਼ੈਲਬੀ ਦੀਆਂ ਇਨ੍ਹਾਂ ਵੀਡੀਓਜ਼ ਨੂੰ 4.4 ਮਿਲੀਅਨ ਲੋਕਾਂ ਨੇ ਦੇਖਿਆ ਤੇ ਪ੍ਰਤੀਕਿਰਿਆ ਦਿੱਤੀ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਯੂਜ਼ਰਸ ਨੇ ਪਹਿਲਾਂ ਤਾਂ ਇਸ 'ਤੇ ਵਿਸ਼ਵਾਸ ਨਹੀਂ ਕੀਤਾ, ਜਦਕਿ ਕਈਆਂ ਨੇ ਇਸ ਨੂੰ ਹੱਸ ਕੇ ਮਜ਼ਾਕ ਸਮਝ ਲਿਆ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਹਸਪਤਾਲ ਤੇ ਮਸਜਿਦ 'ਤੇ ਹੋ ਗਿਆ ਹਵਾਈ ਹਮਲਾ ! 60 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News