ਜਬਰ-ਜ਼ਨਾਹ ਮਾਮਲੇ ਨੇ ਵਧਾਈਆਂ ਟਰੰਪ ਦੀਆਂ ਮੁਸ਼ਕਲਾਂ, ਜੱਜ ਬੋਲੀ-ਜਾਂਚ ਤੋਂ ਬਚ ਨਹੀਂ ਸਕਦੇ ਰਾਸ਼ਟਰਪਤੀ

08/07/2020 6:49:39 PM

ਨਿਊਯਾਰਕ- ਨਿਊਯਾਰਕ ਦੀ ਇਕ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜ਼ਬਰ-ਜਨਾਹ ਦਾ ਦੋਸ਼ ਲਾਉਣ ਵਾਲੀ ਮਹਿਲਾ ਦੇ ਮੁਕੱਦਮੇ ਵਿਚ ਕਥਿਤ ਰੂਪ ਨਾਲ ਦੇਰੀ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦੇ ਹੋਏ ਤਿੱਖੀ ਟਿੱਪਣੀ ਕੀਤੀ ਹੈ। ਜੱਜ ਨੇ ਕਿਹਾ ਕਿ ਟਰੰਪ ਦਾ ਰਾਸ਼ਟਰਪਤੀ ਅਹੁਦੇ 'ਤੇ ਹੋਣਾ ਉਨ੍ਹਾਂ ਨੂੰ ਇਸ ਮਾਮਲੇ ਤੋਂ ਬਚਾ ਨਹੀਂ ਸਕਦਾ ਹੈ। ਇਹੀ ਨਹੀਂ ਜੱਜ ਨੇ ਅਮਰੀਕੀ ਸੁਪਰੀਮ ਕੋਰਟ ਦੇ ਹਾਲ ਦੀ ਇਕ ਵਿਵਸਥਾ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਨਿਊਯਾਰਕ ਦੇ ਮੁਕੱਦਮੇ ਦੀ ਅਪਰਾਧਿਕ ਜਾਂਚ ਤੋਂ ਬਚ ਨਹੀਂ ਸਕਦੇ ਹਨ।

ਮੈਨਹੈਟਨ ਦੀ ਜੱਜ ਵਰਨਾ ਸਾਂਡਰਸ ਨੇ ਕਿਹਾ ਕਿ ਇਹੀ ਸਿਧਾਂਤ ਈ ਜੀਨ ਕੈਰੋਲ ਦੇ ਮਾਣਹਾਨੀ ਸਬੰਧੀ ਮੁਕੱਦਮੇ 'ਤੇ ਵੀ ਲਾਗੂ ਹੁੰਦਾ ਹੈ। ਇਸ ਵਿਚ ਟਰੰਪ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਸੰਵਿਧਾਨ ਰਾਸ਼ਟਰਪਤੀ ਨੂੰ ਸੂਬਿਆਂ ਦੀਆਂ ਅਦਾਲਤਾਂ ਵਿਚ ਦਾਇਰ ਮੁਕੱਦਮੇ ਵਿਚ ਘਸੀਟੇ ਜਾਣੇ ਤੋਂ ਰੋਕਦਾ ਹੈ। ਇਸ 'ਤੇ ਜੱਜ ਵਰਨਾ ਸਾਂਡਰਸ ਨੇ ਕਿਹਾ ਕਿ ਨਹੀਂ...ਅਜਿਹਾ ਨਹੀਂ ਹੈ। ਜੱਜ ਦੇ ਇਸ ਤਾਜ਼ਾ ਫੈਸਲੇ ਤੋਂ ਬਾਅਦ ਕੈਰੋਲ ਨੂੰ ਆਪਣਾ ਮੁਕੱਦਮਾ ਜਾਰੀ ਰੱਖਣ ਦੀ ਆਗਿਆ ਮਿਲ ਗਈ ਹੈ।

ਦੱਸ ਦਈਏ ਕਿ ਈ ਜੀਨ ਕੈਰੋਲ ਸੰਭਾਵਿਤ ਚਸ਼ਮਦੀਦ ਦੇ ਤੌਰ 'ਤੇ ਟਰੰਪ ਦੇ ਡੀ.ਐੱਨ.ਏ. ਦੀ ਜਾਂਚ ਦੀ ਅਪੀਲ ਕਰ ਰਹੀ ਹੈ। ਕੈਰੋਲ ਦਾ ਦੋਸ਼ ਹੈ ਕਿ ਸਾਲ 1990 ਦੇ ਦਹਾਕੇ ਵਿਚ ਟਰੰਪ ਨੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ ਸੀ। ਇਹੀ ਨਹੀਂ ਇਸ ਮਾਮਲੇ ਨੂੰ ਵਾਪਸ ਲੈਣ 'ਤੇ ਮਜਬੂਰ ਕਰਨ ਦੇ ਲਈ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਸੀ। ਕੈਰੋਲ ਦੀ ਵਕੀਲ ਰੋਬਰਟੋ ਕਪਲਾਨ ਨੇ ਕਿਹਾ ਕਿ ਅਸੀਂ ਇਸ ਤੱਥ 'ਤੇ ਅੱਗੇ ਵਧਣ ਦੇ ਲਈ ਉਤਾਵਲੇ ਹਾਂ।

ਕਪਲਾਨ ਨੇ ਕਿਹਾ ਕਿ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸੱਚਾਈ ਸਾਹਮਣੇ ਆਏ ਕਿ ਟਰੰਪ ਨੇ ਈ ਜਾਨ ਕੈਰੋਲ ਨੂੰ ਉਦੋਂ ਬਦਨਾਮ ਕੀਤਾ ਸੀ ਜਦੋਂ ਉਨ੍ਹਾਂ ਨੇ ਕੈਰੋਲ ਦੇ ਫੈਸਲੇ ਦੇ ਸਬੰਧ ਵਿਚ ਝੂਠ ਬੋਲਿਆ ਸੀ। ਪੱਤਰਕਾਰ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਮੈਨਹੈਟਨ ਦੀ ਜੱਜ ਵਰਨਾ ਸਾਂਡਰਸ ਦੇ ਇਸ ਤਾਜ਼ਾ ਫੈਸਲੇ ਦੇ ਬਾਰੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਨੂੰ ਈ-ਮੇਲ ਤੇ ਫੋਨ ਕਾਲ ਦੇ ਰਾਹੀਂ ਜਾਣਕਾਰੀ ਦੇ ਦਿੱਤੀ ਗਈ ਹੈ।


Baljit Singh

Content Editor

Related News