ਪਾਕਿਸਤਾਨ 'ਚ ਹੁਣ ਪੱਤਰਕਾਰਾਂ ਦੀ ਵਾਰੀ, ਫ਼ੌਜ ਖ਼ਿਲਾਫ਼ ਬੋਲਣ ਵਾਲਿਆਂ ਨੂੰ ਜੇਲ੍ਹ 'ਚ ਡੱਕਿਆ

Wednesday, Jun 14, 2023 - 01:40 AM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ 'ਚ ਇਮਰਾਨ ਖਾਨ ਦੀ ਪਾਰਟੀ ਦੇ ਸਮਰਥਕਾਂ ਤੋਂ ਬਾਅਦ ਹੁਣ ਉਨ੍ਹਾਂ ਪੱਤਰਕਾਰਾਂ ਲਈ ਮੁਸੀਬਤਾਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਨੇ ਫ਼ੌਜ ਅਤੇ ਸਰਕਾਰ ਖ਼ਿਲਾਫ਼ ਆਵਾਜ਼ ਉਠਾਈ ਸੀ। ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਈ ਨੂੰ ਦੇਸ਼ ਭਰ 'ਚ ਹੋਈ ਹਿੰਸਾ ਦੇ ਮਾਮਲੇ 'ਚ 2 ਪੱਤਰਕਾਰਾਂ ਸਮੇਤ 4 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹੰਮਦ ਅਸਲਮ ਦੇ ਨਾਂ 'ਤੇ ਇਸਲਾਮਾਬਾਦ 'ਚ ਐੱਫਆਈਆਰ ਦਰਜ ਕੀਤੀ ਗਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ 9 ਮਈ ਨੂੰ ਕਰੀਬ 25 ਲੋਕਾਂ ਨੇ ਪੱਤਰਕਾਰ ਸ਼ਾਹੀਨ ਸ਼ਾਹਬਾਈ ਅਤੇ ਵਜਾਹਤ ਸਈਦ ਖਾਨ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਸਨ। ਸ਼ਿਕਾਇਤ ਵਿੱਚ ਇਕ ਸਾਬਕਾ ਫ਼ੌਜੀ ਅਧਿਕਾਰੀ ਆਦਿਲ ਰਜ਼ਾ ਦਾ ਵੀ ਨਾਂ ਹੈ, ਜੋ ਬਾਅਦ ਵਿੱਚ ਯੂਟਿਊਬਰ ਬਣ ਗਿਆ।

ਇਹ ਵੀ ਪੜ੍ਹੋ : ਉੱਤਰੀ ਨਾਈਜੀਰੀਆ 'ਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 100 ਲੋਕਾਂ ਦੀ ਮੌਤ

ਇਸ ਤੋਂ ਇਲਾਵਾ ਐਂਕਰ ਸਈਅਦ ਹੈਦਰ ਰਜ਼ਾ ਮੇਹਦੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਹ ਲੋਕ ਫ਼ੌਜੀ ਸੰਗਠਨਾਂ 'ਤੇ ਹਮਲਾ ਕਰਨ ਲਈ ਲੋਕਾਂ ਨੂੰ ਉਕਸਾਉਂਦੇ ਸਨ। ਇਨ੍ਹਾਂ ਲੋਕਾਂ ਨੇ ਅੱਤਵਾਦ ਫੈਲਾ ਕੇ ਦੇਸ਼ ਦਾ ਮਾਹੌਲ ਖਰਾਬ ਕੀਤਾ ਸੀ। ਕਥਿਤ ਤੌਰ 'ਤੇ ਐੱਫਆਈਆਰ ਦਰਜ ਕਰਵਾਉਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਲੋਕਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਦੇਖ ਕੇ ਪਛਾਣ ਕੀਤੀ ਹੈ। ਇਨ੍ਹਾਂ ਸਾਰੇ ਲੋਕਾਂ ਨੇ ਪੂਰੀ ਯੋਜਨਾ ਤਹਿਤ ਸਾਜ਼ਿਸ਼ ਰਚੀ ਅਤੇ ਸਰਕਾਰ ਵਿਰੁੱਧ ਕੰਮ ਕਰਨ ਵਾਲਿਆਂ ਦੀ ਮਦਦ ਕੀਤੀ। ਇਨ੍ਹਾਂ ਲੋਕਾਂ ਨੇ ਬਗਾਵਤ ਸ਼ੁਰੂ ਕਰਕੇ ਫ਼ੌਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਵਿਅਕਤੀ ਨੇ ਇਹ ਵੀ ਕਿਹਾ ਹੈ ਕਿ ਇਹ ਲੋਕ ਫ਼ੌਜ ਨੂੰ ਕਮਜ਼ੋਰ ਕਰਕੇ ਅੱਤਵਾਦ ਫੈਲਾਉਣਾ ਚਾਹੁੰਦੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News