ਪੱਤਰਕਾਰ ਹਰਮਨਦੀਪ ਸਿੰਘ ਗਿੱਲ ਦੇ ਪਿਤਾ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Thursday, Jul 19, 2018 - 02:05 PM (IST)

ਪੱਤਰਕਾਰ ਹਰਮਨਦੀਪ ਸਿੰਘ ਗਿੱਲ ਦੇ ਪਿਤਾ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਬ੍ਰਿਸਬੇਨ ਵਾਸੀ ਪੱਤਰਕਾਰ ਹਰਮਨਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਟੂਟੀ ਦੇ ਦਿਹਾਂਤ ਦੀ ਖਬਰ ਮਿਲਦਿਆਂ ਹੀ ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ 'ਚ ਸੋਗ ਦੀ ਲਹਿਰ ਦੌੜ ਗਈ। ਕਾਮਰੇਡ ਦਰਸ਼ਨ ਸਿੰਘ ਟੂਟੀ ਪੰਜਾਬ ਰੋਡਵੇਜ਼ ਟਰੇਡ ਯੂਨੀਅਨ ਦੇ ਆਗੂ ਰਹੇ ਸਨ ਅਤੇ ਉਹ ਪੰਜਾਬ ਦੇ ਜ਼ਿਲਾ ਮੋਗਾ ਦੇ ਪਿੰਡ ਚੜਿੱਕ ਦੇ ਵਸਨੀਕ ਸਨ। ਇਹ ਬੁਰੀ ਖਬਰ ਮਿਲਦਿਆਂ ਹੀ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਇੰਡੋਜ਼ ਪੰਜਾਬੀ ਸਾਹਿਤ ਸਭਾ ਅਤੇ ਬ੍ਰਿਸਬੇਨ ਪੰਜਾਬੀ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਕੋਹਲੀ ਤੇ ਇੰਡੋਜ਼ ਸਾਹਿਤ ਸਭਾ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਨੇ ਕਿਹਾ ਕਿ ਦਰਸ਼ਨ ਸਿੰਘ ਗਿੱਲ ਜੀ ਪੰਜਾਬ ਦੇ ਕਿਰਤੀ-ਕਾਮਿਆਂ ਦੇ ਹਰ ਦੁੱਖ-ਸੁੱਖ ਵਿੱਚ ਸਹਾਰਾ ਬਣਦੇ ਸਨ। ਉਨ੍ਹਾਂ ਵਲੋਂ ਹਰ ਸੰਘਰਸ਼ ਵਿੱਚ ਪਾਇਆ ਗਿਆ ਯੋਗਦਾਨ ਹਮੇਸ਼ਾ ਯਾਦ ਰਹੇਗਾ। 
ਹਰਮਨਦੀਪ ਸਿੰਘ ਗਿੱਲ ਦੇ ਪਿਤਾ ਦੀ ਹੋਈ ਬੇਵਕਤੀ ਮੌਤ 'ਤੇ ਨਵਦੀਪ ਸਿੰਘ ਗਰੀਨ ਪਾਰਟੀ, ਜਗਜੀਤ ਖੋਸਾ, ਹਰਜੀਤ ਲਸਾੜਾ, ਦਲਜੀਤ ਸਿੰਘ, ਗੁਰਸੇਵਕ ਸਿੰਘ, ਸਮਾਜਸੇਵੀ ਮਨਜੀਤ ਬੋਪਾਰਾਏ, ਅਮਰਜੀਤ ਸਿੰਘ ਮਾਹਲ, ਪਰਮਜੀਤ ਸਿੰਘ ਸਰਾਏ, ਰਛਪਾਲ ਸਿੰਘ ਹੇਅਰ, ਜਰਨੈਲ ਸਿੰਘ ਬਾਸੀ , ਪਾਲ ਰਾਊਕੇ, ਕਵੀ ਸਰਬਜੀਤ ਸੋਹੀ, ਬਲਰਾਜ ਸੰਘਾ ਸਿਡਨੀ, ਜੇ. ਪੀ. ਦਲਵੀਰ ਹਲਵਾਰਵੀ, ਮਹਿੰਦਰਪਾਲ ਸਿੰਘ ਕਾਹਲੋ, ਮਾਈਗ੍ਰੇਸ਼ਨ ਮਾਹਿਰ ਜਸਪਾਲ ਸਿੰਘ ਸੰਧੂ, ਪ੍ਰਭਜੋਤ ਸਿੰਘ ਸੰਧੂ, ਅਵਨਿੰਦਰ ਸਿੰਘ ਲਾਲੀ ਗਿੱਲ ਤੋਂ ਇਲਾਵਾ ਭਾਈਚਾਰੇ ਦੇ ਹੋਰ ਵੀ ਮੈਂਬਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੇ ਹਰਮਨ ਗਿੱਲ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਇਜ਼ਹਾਰ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Related News