ਤੁਰਕੀ ਭੂਚਾਲ ਸਬੰਧੀ ‘ਫਰਜ਼ੀ ਖ਼ਬਰਾਂ’ ਫੈਲਾਉਣ ਦੇ ਸ਼ੱਕ ’ਚ ਪੱਤਰਕਾਰ ਗ੍ਰਿਫ਼ਤਾਰ, ਹੋ ਸਕਦੀ ਹੈ ਇੰਨੇ ਸਾਲ ਜੇਲ੍ਹ

Sunday, Feb 26, 2023 - 12:29 AM (IST)

ਤੁਰਕੀ ਭੂਚਾਲ ਸਬੰਧੀ ‘ਫਰਜ਼ੀ ਖ਼ਬਰਾਂ’ ਫੈਲਾਉਣ ਦੇ ਸ਼ੱਕ ’ਚ ਪੱਤਰਕਾਰ ਗ੍ਰਿਫ਼ਤਾਰ, ਹੋ ਸਕਦੀ ਹੈ ਇੰਨੇ ਸਾਲ ਜੇਲ੍ਹ

ਅੰਕਾਰਾ (ਯੂ. ਐੱਨ. ਆਈ.) : ਆਜ਼ਾਦ ਪੱਤਰਕਾਰ ਮੀਰ ਅਲੀ ਕੌਸਰ ਨੂੰ ਤੁਰਕੀ ’ਚ 6 ਫਰਵਰੀ ਨੂੰ ਆਏ ਵਿਨਾਸ਼ਕਾਰੀ ਭੂਚਾਲ ਨਾਲ ਸਬੰਧਤ ‘ਫਰਜ਼ੀ ਖ਼ਬਰਾਂ’ ਫੈਲਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਕੌਸਰ 6 ਫਰਵਰੀ ਨੂੰ ਭੂਚਾਲ ਦੇ ਕੇਂਦਰ ਤੋਂ 200 ਮੀਲ ਦੀ ਦੂਰੀ ’ਤੇ ਸੀ। ਭੂਚਾਲ ਦੇ ਤੁਰੰਤ ਬਾਅਦ ਉਹ ਆਪਣਾ ਕੈਮਰਾ ਅਤੇ ਮਾਈਕ੍ਰੋਫੋਨ ਲੈ ਕੇ ਜ਼ਿੰਦਾ ਬਚੇ ਲੋਕਾਂ ਦੀ ਇੰਟਰਵਿਊ ਕਰਨ ਲਈ ਪ੍ਰਭਾਵਿਤ ਖੇਤਰ ’ਚ ਪਹੁੰਚ ਗਿਆ।

ਇਹ ਵੀ ਪੜ੍ਹੋ : ਪਾਕਿ ਨਾਗਰਿਕ ਨੇ PM ਮੋਦੀ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ- ਸਾਡੇ ਦੇਸ਼ ਨੂੰ ਵੀ ਮਿਲੇ ਅਜਿਹਾ ਨੇਤਾ

ਉਸ ਨੇ ਜ਼ਿੰਦਾ ਬਚੇ ਲੋਕਾਂ ਅਤੇ ਬਚਾਅ ਕਰਮੀਆਂ ਦੀਆਂ ਕਹਾਣੀਆਂ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਅਤੇ ਹੁਣ ‘ਫਰਜ਼ੀ ਖ਼ਬਰਾਂ’ ਫੈਲਾਉਣ ਦੇ ਸ਼ੱਕ ’ਚ ਉਸ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਦੋਸ਼ੀ ਪਾਏ ਜਾਣ ’ਤੇ ਉਸ ਨੂੰ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।

ਇਹ ਵੀ ਪੜ੍ਹੋ : 100 Days of Rule : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਬਣੀ ਯੂਰਪ 'ਚ ਸਭ ਤੋਂ ਵੱਧ ਹਰਮਨ ਪਿਆਰੀ ਨੇਤਾ

ਉਹ ਭੂਚਾਲ 'ਤੇ ਰਿਪੋਰਟਿੰਗ ਜਾਂ ਟਿੱਪਣੀ ਕਰਨ ਲਈ ਜਾਂਚ ਅਧੀਨ ਘੱਟੋ-ਘੱਟ 4 ਪੱਤਰਕਾਰਾਂ 'ਚੋਂ ਇਕ ਹੈ। ਤੁਰਕੀ ਦੇ ਅਧਿਕਾਰੀਆਂ ਨੇ ਹਾਲਾਂਕਿ ਪੱਤਰਕਾਰ ਦੀ ਗ੍ਰਿਫ਼ਤਾਰੀ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਤੁਰਕੀ ਅਤੇ ਸੀਰੀਆ 'ਚ ਭੂਚਾਲ ਕਾਰਨ ਘੱਟੋ-ਘੱਟ 50,000 ਲੋਕ ਮਾਰੇ ਗਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News