ਹਾਂਗਕਾਂਗ ਵਿਰੋਧ ਪ੍ਰਦਰਸ਼ਨ ਦੇ ਸਭ ਤੋਂ ਵੱਡੇ ਚਿਹਰੇ ਜੋਸ਼ੁਆ ਵੋਂਗ ਬਾਰੇ ਜਾਣੋ ਖਾਸ ਗੱਲਾਂ
Saturday, Aug 31, 2019 - 11:18 AM (IST)
ਹਾਂਗਕਾਂਗ— ਜੋਸ਼ੁਆ ਵੋਂਗ 23 ਸਾਲ ਦਾ ਵੀ ਨਹੀਂ ਹੋਇਆ ਪਰ ਹਾਂਗਕਾਂਗ ਦੇ ਲੱਖਾਂ ਲੋਕ ਉਸ ਦੀ ਲੀਡਰਸ਼ਿਪ ’ਚ ਪਿਛਲੇ 5 ਮਹੀਨਿਆਂ ਤੋਂ ਸੜਕਾਂ ’ਤੇ ਹਨ। ਇਹ ਅੰਦੋਲਨ 2014 ਦੇ ਹਾਂਗਕਾਂਗ ਦੇ ਅੰਬਰੇਲਾ ਮੂਵਮੈਂਟ ਤੋਂ ਵੀ ਲੰਬਾ ਹੋ ਗਿਆ। ਲੋਕ ਹਵਾਲਗੀ ਬਿੱਲ ਦੇ ਖਿਲਾਫ ਸੜਕਾਂ ’ਤੇ ਹਨ। ਇਸ ਕਾਰਨ ਹਾਂਗਕਾਂਗ ਦੇ ਵਿਅਕਤੀ ਦੇ ਚੀਨ ’ਚ ਅਪਰਾਧ ਜਾਂ ਪ੍ਰਦਰਸ਼ਨ ਕਰਨ ’ਤੇ ਜੋਸ਼ੁਆ ਦੀ ਅਗਵਾਈ ’ਚ ਇਕ ਲੱਖ ਲੋਕਾਂ ਨੇ ਹਾਂਗਕਾਂਗ ’ਚ ਦੇਸ਼ ਭਗਤੀ ਸਬੰਧੀ ਪੜ੍ਹਾਈ ਨੂੰ ਜ਼ਰੂਰੀ ਕਰਨ ਖਿਲਾਫ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਉਹ ਸਿਰਫ 14 ਸਾਲ ਦਾ ਸੀ, ਜਦ ਉਸ ਨੇ ਤੇ ਹੋਰ ਵਿਦਿਆਰਥੀਆਂ ਨੇ ਹਾਂਗਕਾਂਗ ਅਤੇ ਮੇਨਲੈਂਡ ਵਿਚਕਾਰ ਰੇਲ ਲਿੰਕ ਯੋਜਨਾ ਬਣਾਉਣ ਲਈ ਪ੍ਰਦਸ਼ਨ ਕੀਤਾ ਸੀ। 2018 ’ਚ ਨੋਬਲ ਪੀਸ ਪ੍ਰਾਈਜ਼ ਲਈ ਜੋਸ਼ੁਆ ਨੂੰ ਅਮਰੀਕੀ ਕਾਂਗਰਸ ਮੈਂਬਰ ਨੋਮੀਨੇਟ ਕਰ ਚੁੱਕੇ ਹਨ।
ਉਹ 2014 ’ਚ ‘ਪਰਸਨ ਆਫ ਦਿ ਯੀਅਰ ਰੀਡਰਸ ਪੋਲ’ ’ਚ ਤੀਜੇ ਨੰਬਰ ’ਤੇ ਸੀ। 2015 ਦੇ ਫਰਚਿਊਨ ਦੇ ‘ਵਰਲਡਸ ਗ੍ਰੇਟੈਸਟ ਲੀਡਰਜ਼’ ਦੀ ਸੂਚੀ ’ਚ ਵੀ ਜੋਸ਼ੁਆ ਨੂੰ ਸਥਾਨ ਮਿਲ ਚੁੱਕਾ ਹੈ। ਜੋਸ਼ੁਆ ਨੂੰ ਬਚਪਨ ’ਚ ਡਿਸਲੋਕੀਸੀਆ ਸੀ ਅਤੇ ਉਸ ਨੂੰ ਪੜ੍ਹਨ-ਲਿਖਣ ’ਚ ਪ੍ਰੇਸ਼ਾਨੀ ਹੁੰਦੀ ਸੀ। ਇਸ ਲਈ ਮਾਂ-ਬਾਪ ਨੇ ਪੜ੍ਹਾਈ-ਲਿਖਾਈ ’ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ। ਪਿਤਾ ਰੋਜ਼ਰ ਜੋਸ਼ੁਆ ਨੂੰ ਕਈ ਵਾਰ ਆਪਣੇ ਨਾਲ ਜ਼ਰੂਰਤਮੰਦ ਲੋਕਾਂ ਵਿਚਕਾਰ ਲੈ ਜਾਂਦੇ ਸਨ। ਪਿਤਾ ਨਾਲ ਅਜਿਹੇ ਲੋਕਾਂ ਵਿਚਕਾਰ ਜਾਣਾ ਅਤੇ ਹਾਂਗਕਾਂਗ ਤੇ ਚੀਨ ਨਾਲ ਰਿਸ਼ਤਿਆਂ ’ਚ ਉਤਾਰ-ਚੜ੍ਹਾਅ ਦਾ ਜੋਸ਼ੁਆ ਦੇ ਮਨ ’ਤੇ ਬਹੁਤ ਅਸਰ ਪਿਆ। ਉਹ ਆਪਣੇ ਪਿਤਾ ਨਾਲ ਚਰਚ ਜਾਂਦਾ ਸੀ ਤੇ ਉਸ ਨੇ ਚਰਚ ਗਰੁੱਪ ’ਚ ਹਿੱਸਾ ਲੈ ਕੇ ਬੋਲਣ ਦੀ ਕਲਾ ਸਿੱਖੀ। ਜੋਸ਼ੁਆ ਨੇ ਸਕੂਲ-ਕਾਲਜ ’ਚ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਨਾ, ਧਰਨਾ ਦੇਣਾ ਅਤੇ ਲੋਕਾਂ ਨੂੰ ਇਕ-ਜੁੱਟ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦ ਉਹ 16 ਸਾਲ ਦਾ ਸੀ ਤਾਂ ਉਸ ਨੇ ਲੋਕਤੰਤਰ ਦੀ ਮੰਗ ਲਈ ਸਕਾਲਰਿਜ਼ਮ ਨਾਂ ਦਾ ਗਰੁੱਪ ਬਣਾਇਆ। ਬਾਅਦ ’ਚ 19 ਸਾਲ ਦੀ ਉਮਰ ’ਚ ਆਪਣੀ ਪਾਰਟੀ ਡੈਮੋਸਿਸਟੋ ਖੜੀ ਕਰ ਦਿੱਤੀ। ਉਹ ਫਿਲਹਾਲ ਡੈਮੋਸਿਸਟੋ ਪਾਰਟੀ ਦਾ ਜਨਰਲ ਸਕੱਤਰ ਹੈ। ਜੋਸ਼ੁਆ ਹਾਂਗਕਾਂਗ ’ਚ ਪੂਰੀ ਤਰ੍ਹਾਂ ਨਾਲ ਲੋਕਤੰਤਰ ਦੀ ਸਥਾਪਨਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਸਮੇਂ-ਸਮੇਂ ’ਤੇ ਅੰਦੋਲਨ ਕਰਦੇ ਰਹਿੰਦੇ ਹਨ।
