ਜਾਰਡਨ ਦੇ ਸਿਹਤ ਮੰਤਰੀ ਨੇ ਹਸਪਤਾਲ ''ਚ ਮੌਤਾਂ ਹੋਣ ਤੋਂ ਬਾਅਦ ਅਹੁਦੇ ਤੋਂ ਦਿੱਤਾ ਅਸਤੀਫਾ

Saturday, Mar 13, 2021 - 07:23 PM (IST)

ਸਤਲ-ਜਾਰਡਨ ਦੇ ਸਿਹਤ ਮੰਤਰੀ ਨੇ ਰਾਜਧਾਨੀ ਅੱਮਾਨ ਨੇੜੇ ਇਕ ਹਸਪਤਾਲ 'ਚ ਆਕਸੀਜਨ ਸਪਲਾਈ ਦੀ ਕਮੀ ਦੇ ਚੱਲਦ ਘਟੋ-ਘੱਟ 6 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਾਰਡਨ ਦੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ ਦੇ ਜ਼ੁਲੂ ਰਾਜਾ ਗੁੱਡਵਿਲ ਜਵੇਲਿਥਿਨੀ ਦਾ ਦੇਹਾਂਤ

ਸਥਾਨਕ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਜਾਰਡਨ ਦੇ ਪ੍ਰਧਾਨ ਮੰਤਰੀ ਬਸ਼ਰ-ਉਲ-ਖਸਾਵਨਾ ਨੇ ਅੱਮਾਨ ਤੋਂ 20 ਕਿਲੋਮੀਟਰ ਦੂਰ ਸਤਲ ਕਸਬੇ ਦੇ ਇਕ ਸਰਕਾਰੀ ਹਸਪਤਾਲ 'ਚ ਹੋਈ ਘਟਨਾ ਦੀ ਜਾਂਚ ਦਾ ਹੁਕਮ ਦਿੰਦੇ ਹੋਏ ਸਿਹਤ ਮੰਤਰੀ ਨਾਦਿਰ ਉਬੇਜਾਤ ਨੂੰ ਅਸਤੀਫਾ ਦੇਣ ਲਈ ਕਿਹਾ ਸੀ। ਸਰਕਾਰ ਦੇ ਮੁੱਖ ਪੱਤਰ 'ਅਲ-ਰਾਈ' ਨੇ ਉਬੇਜਾਤ ਦੇ ਅਸਤੀਫੇ ਦੇਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News