ਨਵੀਂ ਆਡੀਓ ਨਾਲ ਜਾਰਡਨ ਦਾ ਵਿਦੇਸ਼ੀ ਸਾਜ਼ਿਸ਼ ਦਾ ਦਾਅਵਾ ਪਿਆ ਕਮਜ਼ੋਰ

04/06/2021 7:35:43 PM

ਯੇਰੂਸ਼ਲਮ (ਏ. ਪੀ.) : ਜਾਰਡਨ ਦੇ ਸਿਆਸੀ ਸੰਕਟ ’ਤੇ ਮੰਗਲਵਾਰ ਇਕ ਨਵੀਂ ਆਡੀਓ ਰਿਕਾਰਡਿੰਗ ਸਾਹਮਣੇ ਆਈ, ਜੋ ਇਸ ਗੱਲ ਦਾ ਇਸ਼ਾਰਾ ਕਰਦੀ ਹੈ ਕਿ ਅਧਿਕਾਰੀਆਂ ਨੇ ਅੰਦਰੂਨੀ ਆਲੋਚਕਾਂ ਨਾਲ ਮੀਟਿੰਗ ਕਰਨ ਸਬੰਧੀ ਸਾਬਕਾ ਰਾਜਕੁਮਾਰ ਦਾ ਮੂੰਹ ਬੰਦ ਕਰਾਉਣ ਦਾ ਯਤਨ ਕੀਤਾ। ਇਸ ਆਡੀਓ ਨਾਲ ਇਸ ਦਾਅਵੇ ’ਤੇ ਵੀ ਸ਼ੱਕ ਪੈਦਾ ਹੋਇਆ ਹੈ ਕਿ ਸਾਬਕਾ ਰਾਜਕੁਮਾਰ ਪੱਛਮ ਸਮਰਥਿਤ ਸ਼ਾਸਨ ਨੂੰ ਅਸਥਿਰ ਕਰਨ ਲਈ ਵਿਦੇਸ਼ੀ ਸਾਜ਼ਿਸ਼ ’ਚ ਸ਼ਾਮਲ ਸੀ। ਅਜਿਹਾ ਲੱਗਦਾ ਹੈ ਕਿ ਇਸ ਆਡੀਓ ’ਚ ਰਾਜਕੁਮਾਰ ਹਮਜ਼ਾ ਅਤੇ ਫੌਜ ਮੁਖੀ ਦਰਮਿਆਨ ਵਿਸਫੋਟਕ ਮੀਟਿੰਗ ਦੀ ਗੱਲਬਾਤ ਰਿਕਾਰਡ ਕੀਤੀ ਗਈ ਹੈ। ਇਸ ਮੀਟਿੰਗ ਤੋਂ ਬਾਅਦ ਸ਼ਾਹੀ ਪਰਿਵਾਰ ਦੇ ਮੈਂਬਰਾਂ ਦਰਮਿਆਨ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਸਨ। ਇਸ ਮੀਟਿੰਗ ਨਾਲ ਰਾਜਕੁਮਾਰ ਅਤੇ ਸੁਰੱਖਿਆ ਤੰਤਰ ਦਰਮਿਆਨ ਤਣਾਅ ਦਾ ਵੀ ਸੰਕੇਤ ਮਿਲਿਆ ਹੈ, ਜਿਸ ਨਾਲ ਰਾਜਾ ਅਬਦੁੱਲਾ ਦੂਜੇ ਤੇ ਉਸ ਦੇ ਮਤਰੇਏ ਭਰਾ ਦਰਮਿਆਨ ਟਕਰਾਅ ਨੂੰ ਸ਼ਾਇਦ ਤਾਕਤ ਮਿਲੀ।

ਇਹ ਰਿਕਾਰਡਿੰਗ ਸ਼ਨੀਵਾਰ ਨੂੰ ਕੀਤੀ ਗਈ ਸੀ ਤੇ ਇਹ ਉਦੋਂ ਸਾਹਮਣੇ ਆਈ ਹੈ, ਜਦੋਂ ਰਾਜਮਹੱਲ ਅਤੇ ਰਾਜਕੁਮਾਰ ਹਮਜ਼ਾ ਦੇ ਨੇੜਲੇ ਵਿਚੋਲੇ ਨੇ ਕਿਹਾ ਕਿ ਰਾਜ ਪਰਿਵਾਰ ਸੰਕਟ ਦੇ ਹੱਲ ਦੀ ਪ੍ਰਕਿਰਿਆ ’ਚ ਜੁਟਿਆ ਹੈ। ਇਸ ਰਿਕਾਰਡਿੰਗ ਦੇ ਸਾਹਮਣੇ ਆਉਣ ਤੋਂ ਕੁਝ ਘੰਟੇ ਬਾਅਦ ਜਾਰਡਨ ਨੇ ਇਸ ਘਟਨਾ ਨਾਲ ਸਬੰਧਤ ਬਿਓਰਿਆਂ ਦੇ ਪ੍ਰਕਾਸ਼ਨ ’ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ। ਫੌਜ ਮੁਖੀ ਜਨਰਲ ਯੁਸੂਫ ਇਹ ਕਹਿੰਦਿਆਂ ਸੁਣੇ ਜਾ ਸਕਦੇ ਹਨ ਕਿ ਸਾਬਕਾ ਰਾਜਕੁਮਾਰ ਨੂੰ ਉਨ੍ਹਾਂ ਲੋਕਾਂ ਨਾਲ ਮੀਟਿੰਗ ਕਰਨ ਲਈ ਸਜ਼ਾ ਦਿੱਤੀ ਜਾ ਰਹੀ ਹੈ, ਜੋ ਜ਼ਰੂਰਤ ਤੋਂ ਜ਼ਿਆਦਾ ਬੋਲਣ ਲੱਗੇ ਹਨ। ਇਸ ’ਤੇ ਰਾਜਕੁਮਾਰ ਗੁੱਸੇ ਹੋ ਜਾਂਦੇ ਹਨ ਤੇ ਦੋਸ਼ ਲਾਉਂਦੇ ਹਨ ਕਿ ਜਨਰਲ ਉਨ੍ਹਾਂ ਨੂੰ ਧਮਕੀ ਦੇ ਰਿਹਾ ਹੈ। ਆਡੀਓ ’ਚ ਰਾਜਕੁਮਾਰ ਕਹਿੰਦੇ ਹੋਏ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਨੂੰ ਰਾਜ ਪਰਿਵਾਰ ਦੇ ਕਿਸੇ ਮੈਂਬਰ ਨੂੰ ਹੁਕਮ ਦੇਣ ਦਾ ਅਧਿਕਾਰ ਨਹੀਂ ਹੈ। ਜਾਰਡਨ ਦੇ ਵਿਦੇਸ਼ ਮੰਤਰੀ ਨੇ ਐਤਵਾਰ ਰਾਜਕੁਮਾਰ ਹਮਜ਼ਾ ’ਤੇ ਮਾੜੀ ਭਾਵਨਾ ਨਾਲ ਵਿਦੇਸ਼ੀ ਤੱਤਾਂ ਦੇ ਨਾਲ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ ਅਤੇ ਕਿਹਾ ਸੀ ਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਸਾਜ਼ਿਸ਼ ਨਾਕਾਮ ਕਰ ਦਿੱਤੀ ਗਈ ਹੈ।


Anuradha

Content Editor

Related News