ਜਾਰਡਨ ਨੇ ਇਜ਼ਰਾਇਲ ਨਾਲ ਭੂਮੀ ਲੀਜ਼ ਖਤਮ ਕਰਨ ਦਾ ਕੀਤਾ ਐਲਾਨ
Monday, Nov 11, 2019 - 02:00 AM (IST)

ਅਮਾਨ (ਸ਼ਿਨਹੁਆ)- ਜਾਰਡਨ ਦੇ ਕਿੰਗ ਅਬਦੁੱਲਾਹ-2 ਨੇ ਐਤਵਾਰ ਨੂੰ ਇਜ਼ਰਾਇਲ ਦੇ ਨਾਲ ਭੂਮੀ ਲੀਜ਼ ਸਮਝੌਤੇ ਨੂੰ ਖਤਮ ਕਰਨ ਦਾ ਅਧਿਕਾਰਤ ਤੌਰ 'ਤੇ ਐਲਾਨ ਦਿੱਤਾ। ਕਿੰਗ ਨੇ 18ਵੇਂ ਸੰਸਦ ਦੇ ਚੌਥੇ ਆਮ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਇਸ ਦਾ ਐਲਾਨ ਇਸ ਦਾ ਐਲਾਨ ਦਿੱਤਾ। ਸ਼੍ਰੀ ਕਿੰਗ ਅਬਦੁੱਲਾਹ ਨੇ ਕਿਹਾ ਕਿ ਜਾਰਡਨ ਦੀ ਪੂਰੀ ਤਰ੍ਹਾਂ ਪ੍ਰਭੂਸੱਤਾ ਅੱਜ ਵੀ ਜਾਰੀ ਹੈ ਇਥੋਂ ਦੀ ਇਕ-ਇਕ ਇੰਚ ਜ਼ਮੀਨ ਸਾਡੀ ਹੈ। ਅਕਤੂਬਰ 2018 ਵਿਚ ਜਾਰਡਨ ਨੇ ਅਧਿਕਾਰਤ ਤੌਰ 'ਤੇ ਇਜ਼ਰਾਇਲ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ ਕਿ ਉਹ ਉਸ ਸਮਝੌਤੇ ਦਾ ਨਵੀਨੀਕਰਨ ਨਾ ਕਰੇ ਜੋ ਆਪਣੀ ਜ਼ਮੀਨ ਦਾ ਕੁਝ ਹਿੱਸਾ ਇਜ਼ਰਾਇਲ ਨੂੰ ਦਿੱਤਾ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਹੀ ਕਿੰਗ ਨੇ ਕਿਹਾ ਸੀ ਕਿ 1994 ਵਿਚ ਹੋਏ ਜਾਰਡਨ-ਇਜ਼ਰਾਇਲ ਸ਼ਾਂਤੀ ਸਮਝੌਤੇ ਜਾਰਡਨ ਬਾਕੋਉਰਾ ਅਤੇ ਘੁਮਰ ਖੇਤਰ ਵਿਚ ਇਜ਼ਰਾਇਲ ਦੇ ਸੰਯੋਜਨ ਨੂੰ ਰੱਦ ਕਰਦਾ ਹੈ। ਜ਼ਿਕਰਯੋਗ ਹੈ ਕਿ 1994 ਵਿਚ ਇਜ਼ਰਾਇਲ ਅਤੇ ਜਾਰਡਨ ਵਿਚਾਲੇ ਸ਼ਾਂਤੀ ਸੰਧੀ ਵਿਚ ਜਾਰਡਨ ਨੇ ਇਜ਼ਰਾਇਲ ਨੂੰ 25 ਸਾਲ ਲਈ ਦੋ ਖੇਤਰਾਂ ਨੂੰ ਲੀਜ਼ 'ਤੇ ਦੇਣ 'ਤੇ ਸਹਿਮਤੀ ਜਤਾਈ ਸੀ ਪਰ ਉਸ ਕੋਲ ਲੀਜ਼ ਨੂੰ ਨਵਿਆਉਣ ਦਾ ਅਧਿਕਾਰ ਨਹੀਂ ਸੀ।