ਜਾਰਡਨ : ਹੜ੍ਹ ਦੀ ਲਪੇਟ ''ਚ ਆਈ ਸਕੂਲੀ ਬਸ, 14 ਦੀ ਮੌਤ
Thursday, Oct 25, 2018 - 11:36 PM (IST)

ਅੰਮਾਨ — ਜਾਰਡਨ 'ਚ ਹੜ੍ਹ ਕਾਰਨ ਇਕ ਸਕੂਲੀ ਬਸ 'ਚ ਸਵਾਰ 44 ਯਾਤਰੀਆਂ ਦੇ ਲਾਪਤਾ ਹੋਣ ਦੀ ਖਬਰ ਹੈ, ਜਿਨ੍ਹਾਂ 'ਚ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹਨ। ਹੜ੍ਹ ਦੀ ਲਪੇਟ ਆਉਣ ਕਾਰਨ ਬਸ 'ਚ ਸਵਾਰ 14 ਯਾਤਰੀਆਂ ਦੀ ਮੌਤ ਹੋ ਜਾਣ ਅਤੇ ਬਾਕੀਆਂ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਡੈੱਡ ਸੀ (ਸੁਮੰਦਰ) ਨੇੜੇ ਵਾਪਰਿਆ ਹੈ।
ਜਾਰਡਨ ਦੀ ਸਰਹੱਦ ਨਾਲ ਲੱਗਦੇ ਇਜ਼ਰਾਇਲ ਨੇ ਆਪਣੇ ਫੌਜੀਆਂ ਨੂੰ ਜਾਰਡਨ ਦੇ ਸੁਰੱਖਿਆ ਬਲਾਂ ਨਾਲ ਮਿਲ ਕੇ ਹੈਲੀਕਾਪਟਰ ਰਾਹੀਂ ਲਾਪਤਾ ਹੋਏ ਯਾਤਰੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਬਲਾਂ ਨੇ 11 ਯਾਤਰੀਆਂ ਦੀ ਭਾਲ ਕੀਤੀ ਹੈ ਜਿਨ੍ਹਾਂ ਹਾਸਲ ਗੰਭੀਰ ਦੱਸੀ ਜਾ ਰਹੀ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।