ਇਟਲੀ ’ਚ ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਸਾਂਝਾ ਸੰਮੇਲਨ ਸਫ਼ਲਤਾਪੂਰਵਕ ਹੋਇਆ ਸੰਪੰਨ

Friday, Oct 07, 2022 - 06:40 PM (IST)

ਇਟਲੀ ’ਚ ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਸਾਂਝਾ ਸੰਮੇਲਨ ਸਫ਼ਲਤਾਪੂਰਵਕ ਹੋਇਆ ਸੰਪੰਨ

ਰੋਮ (ਕੈਂਥ) : ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਮੈਡੀਕਲ ਯੂਨੀਵਰਸਿਟੀ ਪਾਰਮਾ (ਇਟਲੀ) ਨਾਲ ਮਿਲ ਕੇ ਸਾਹਿਤ, ਭਾਸ਼ਾ, ਸੰਵਾਦ, ਸੱਭਿਆਚਾਰਕ ਸੁਮੇਲ ਤੇ ਅਜੋਕੀ ਪੀੜ੍ਹੀ ਅਤੇ ਪੰਜਾਬੀ ਤੇ ਇਟਾਲੀਅਨ ਭਾਸ਼ਾਵਾਂ ਨੂੰ ਮੁੱਖ ਰੱਖ ਕੇ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਪਾਰਮਾ ਦਾ ਵੀ ਖ਼ਾਸ ਸਹਿਯੋਗ ਰਿਹਾ। ਇਸ ਸੈਮੀਨਾਰ ’ਚ ਡਾਇਰੈਕਟਰ ਜਨਰਲ ਮਾਸੀਮੋ ਫਾਬੀ, ਡਾ. ਦੋਲੋਰੇਸ ਰੋਲੋ, ਪ੍ਰੋ. ਐਲੇਨਾ ਬਿਨਯਾਮੀ, ਡਾ. ੲੈਲੀਸਾ ਵੈਤੀ, ਪ੍ਰੋ. ਸਾਂਦਰੀਨੋ ਮਾਰਾ, ਪ੍ਰੋ. ਚਿੰਸੀਆ ਮੇਰਲੀਨੀ, ਡਾ. ਮਾਰੀਉਨ ਗਾਜਦਾ, ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਕੌਂਸਲਰ ਹਰਪ੍ਰੀਤ ਸਿੰਘ, ਸਫਲ ਕਿਸਾਨ ਤੇ ਡੇਅਰੀ ਮਾਲਕ ਭੁਪਿੰਦਰ ਸਿੰਘ ਕੰਗ, ਪ੍ਰੋ. ਜਸਪਾਲ ਸਿੰਘ, ਪ੍ਰੇਮਪਾਲ ਸਿੰਘ, ਦਲਜਿੰਦਰ ਰਹਿਲ, ਗੁਰਮੀਤ ਸਿੰਘ, ਵਿਦਿਆਰਥੀਆਂ ਵਿੱਚ ਰਵਨੀਤ ਕੌਰ, ਅਮੋਲਕ ਕੌਰ, ਅਮਿਤੋਜ ਸਿੰਘ, ਹਰਪ੍ਰੀਤ ਸਿੰਘ,  ਵਿਵੀਆਨਾ, ਹਰਕੀਰਤ ਸਿੰਘ ਖੱਖ ਆਦਿ ਨੇ ਸਾਹਿਤ, ਭਾਸ਼ਾ, ਸੱਭਿਆਚਾਰ, ਅਜੋਕੀ ਪੀੜ੍ਹੀ, ਸਾਂਝੇ ਸਮਾਜ ਅਤੇ ਆਵਾਸ ਪ੍ਰਵਾਸ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ।

PunjabKesari

ਇਹ ਸੈਮੀਨਾਰ ਇਸ ਗੱਲੋਂ ਵੀ ਖ਼ਾਸ ਰਿਹਾ ਕਿ ਇਸ ’ਚ ਜਿਥੇ ਇਟਾਲੀਅਨ, ਭਾਰਤੀ, ਬ੍ਰਿਟਿਸ਼ ਤੇ ਅਲਬਾਨੀਆ ਦੇ ਵੱਖ-ਵੱਖ ਬੁਲਾਰੇ ਸ਼ਾਮਲ ਹੋਏ, ਉਥੇ ਮੈਡੀਕਲ ਯੂਨੀਵਰਸਿਟੀ ਪਾਰਮਾ ਦੇ ਨਰਸਿੰਗ ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਸ ਸਮੇਂ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਦੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਗਈਆ। ਇਸ ਸਮਾਗਮ ਦਾ ਸੰਚਾਲਨ ਪ੍ਰੋ. ਸਾਂਦਰੋ ਮਾਰਾ ਤੇ ਹਰਜਸਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ।

 


author

Manoj

Content Editor

Related News