ਜਾਨਸਨ ਨੇ ਕਿਹਾ ਕਿ ਬ੍ਰਿਟੇਨ ''ਚ ਈਂਧਨ ਸੰਕਟ ''ਚ ਸੁਧਾਰ ਆ ਰਿਹੈ
Wednesday, Sep 29, 2021 - 01:59 AM (IST)
ਲੰਡਨ-ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਬ੍ਰਿਟੇਨ ਦੀ ਜਨਤਾ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਦੇਸ਼ 'ਚ ਈਂਧਨ ਸਪਲਾਈ ਸੰਕਟ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਸਰਕਾਰ ਨੇ ਕਿਹਾ ਕਿ ਸਥਿਤੀ ਆਮ ਹੋਣ 'ਚ ਕੁਝ ਸਮਾਂ ਲੱਗੇਗਾ। ਜਾਨਸਨ ਦੀ ਸਰਕਾਰ ਨੇ ਗੈਸੋਲੀਨ ਦੀ ਵੰਡ ਕਰਨ ਅਤੇ ਈਂਧਨ ਦੀ ਕਮੀ ਨੂੰ ਘੱਟ ਕਰਨ 'ਚ ਮਦਦ ਕਰਨ ਲਈ ਫੌਜੀਆਂ ਨੂੰ ਤਿਆਰ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਰੂਸ ਨਾਲ ਹੋਏ ਗੈਸ ਸਮਝੌਤੇ 'ਤੇ ਹੰਗਰੀ ਤੇ ਯੂਕ੍ਰੇਨ ਨੇ ਇਕ-ਦੂਜੇ ਦੇ ਰਾਜਦੂਤਾਂ ਨੂੰ ਕੀਤਾ ਤਲਬ
ਇਹ ਸੰਕਟ ਟਰੱਕ ਚਾਲਕਾਂ ਦੀ ਕਮੀ ਕਾਰਨ ਪੈਦਾ ਹੋਇਆ ਹੈ ਅਤੇ ਸੈਂਕੜਾਂ ਈਂਧਨ ਸਟੇਸ਼ਨਾਂ 'ਚ ਗੈਸ ਖਤਮ ਹੋ ਗਈ। ਲੋਕਾਂ ਨੂੰ ਗੈਸ ਲਈ ਲੰਬੀਆਂ-ਲਬੀਆਂ ਲਾਈਨਾਂ 'ਚ ਖੜ੍ਹਾ ਹੋਣਾ ਪਿਆ। ਜਾਨਸਨ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਹੁਣ ਅਸੀਂ ਸਥਿਤੀ 'ਚ ਸੁਧਾਰ ਦੇਖ ਰਹੇ ਹਾਂ। ਸਥਿਤੀ ਸਥਿਰ ਹੋ ਰਹੀ ਹੈ, ਲੋਕਾਂ ਨੂੰ ਭਰੋਸਾ ਹੋਣਾ ਚਾਹੀਦਾ ਅਤੇ ਆਮ ਤਰੀਕੇ ਨਾਲ ਆਪਣੇ ਕਾਰੋਬਾਰ 'ਤੇ ਜਾਣਾ ਚਾਹੀਦਾ। ਪੈਟਰੋਲ ਰਿਟੇਲਰਸ ਏਸੋਸੀਏਸ਼ਨ ਨੇ ਵੀ ਕਿਹਾ ਕਿ ਹੈ ਕਿ ਇਸ ਗੱਲ ਦੇ ਸ਼ੁਰੂਆਤੀ ਸੰਕੇਤ ਮਿਲ ਰਹੇ ਹਨ ਕਿ ਈਂਧਨ ਸੰਕਟ ਖਤਮ ਹੋ ਰਿਹਾ ਹੈ।
ਇਹ ਵੀ ਪੜ੍ਹੋ : ਸ਼ੂਗਰ ਦੀ ਦਵਾਈ ਨਾਲ ਕੋਰੋਨਾ ਦਾ ਖਤਰਾ ਹੁੰਦਾ ਹੈ ਘੱਟ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।