ਬ੍ਰਿਟਿਸ਼ ਪੀ.ਐੱਮ. ਅੱਜ ਤਾਲਾਬੰਦੀ ਪਾਬੰਦੀਆਂ ਨੂੰ ਹਟਾਉਣ ਸੰਬੰਧੀ ਕਰ ਸਕਦੇ ਹਨ ਐਲਾਨ

07/12/2021 6:12:07 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਕਿ ਇੰਗਲੈਂਡ ਵਿਚ ਕੋਵਿਡ-19 ਤਾਲਾਬੰਦੀ ਸੰਬੰਧੀ ਬਾਕੀ ਪਾਬੰਦੀਆਂ ਨੂੰ ਇਕ ਹਫ਼ਤੇ ਵਿਚ ਹਟਾ ਦਿੱਤਾ ਜਾਵੇਗਾ। ਉਹ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਕਾਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਅਪੀਲ ਕਰਨਗੇ। ਜਾਨਸਨ ਪ੍ਰੈੱਸ ਵਾਰਤਾ ਵਿਚ ਕਹਿ ਸਕਦੇ ਹਨ ਕਿ 19 ਜੁਲਾਈ ਤੋਂ ਇੰਗਲੈਂਡ ਵਿਚ ਮਾਸਕ ਲਗਾਉਣ ਅਤੇ ਇਕ-ਦੂਜੇ ਤੋਂ ਦੂਰੀ ਬਣਾਉਣ ਦੇ ਸਾਰੇ ਨਿਯਮ ਖ਼ਤਮ ਕਰ ਦਿੱਤੇ ਜਾਣਗੇ। ਫਿਲਹਾਲ ਨਵੇਂ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਨੂੰ ਦੇਖਦੇ ਹੋਏ ਉਹ 'ਸੁਤੰਤਰਤਾ ਦਿਹਾੜੇ' ਨੂੰ ਲੈਕੇ ਘੱਟ ਗੱਲਬਾਤ ਕਰ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ  - ਸਿਡਨੀ 'ਚ ਤਾਲਾਬੰਦੀ ਹਟਾਉਣੀ ਫਿਲਹਾਲ ਸੰਭਵ ਨਹੀਂ : NSW ਪ੍ਰੀਮੀਅਰ

ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਕਾਰਨ ਹਾਲ ਹੀ ਦੇ ਹਫ਼ਤਿਆ ਵਿਚ ਦੈਨਿਕ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਦੈਨਿਕ ਮਰੀਜ਼ਾਂ ਦੀ ਗਿਣਤੀ 30,000 ਤੋਂ ਵੱਧ ਹੈ ਜੋ ਜਨਵਰੀ ਦੇ ਬਾਅਦ ਸਭ ਤੋਂ ਵੱਧ ਹੈ। ਇਨਫੈਕਸ਼ਨ ਦੇ ਜ਼ਿਆਦਾਤਰ ਮਾਮਲੇ ਉਹਨਾਂ ਨੌਜਵਾਨਾਂ ਦੇ ਹਨ ਜਿਹਨਾਂ ਵਿਚੋਂ ਕਈਆਂ ਨੂੰ ਹਾਲੇ ਤੱਕ ਐਂਟੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਨਹੀਂ ਲੱਗੀ ਹੈ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਦੈਨਿਕ ਮਾਮਲੇ ਇਕ ਲੱਖ ਤੱਕ ਹੋ ਸਕਦੇ ਹਨ। ਭਾਵੇਂਕਿ ਸਰਕਾਰ ਟੀਕਾਕਰਨ ਦੀ ਤੇਜ਼ ਗਤੀ ਕਾਰਨ ਤਾਲਾਬੰਦੀ ਪਾਬੰਦੀਆਂ ਨੂੰ ਹਟਾ ਰਹੀ ਹੈ। ਐਤਵਾਰ ਤੱਕ ਦੇਸ਼ ਦੀ 69 ਫੀਸਦੀ ਆਬਾਦੀ ਨੂੰ ਟੀਕੇ ਦੀ ਘੱਟੋ-ਘੱਟ ਪਹਿਲੀ ਖੁਰਾਕ ਲੱਗੀ ਹੈ। ਜਦਕਿ 52 ਫੀਸਦੀ ਆਬਾਦੀ ਨੂੰ ਦੋਵੇਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।


Vandana

Content Editor

Related News