ਭਾਰਤੀ-ਅਮਰੀਕੀ ਕਾਸ਼ ਪਟੇਲ ਨਹੀਂ ਡੋਨਾਲਡ ਟਰੰਪ ਨੇ ਇਸ ਵਿਅਕਤੀ ਨੂੰ CIA ਡਾਇਰੈਕਟਰ ਕੀਤਾ ਨਿਯੁਕਤ

Wednesday, Nov 13, 2024 - 04:41 PM (IST)

ਭਾਰਤੀ-ਅਮਰੀਕੀ ਕਾਸ਼ ਪਟੇਲ ਨਹੀਂ ਡੋਨਾਲਡ ਟਰੰਪ ਨੇ ਇਸ ਵਿਅਕਤੀ ਨੂੰ CIA ਡਾਇਰੈਕਟਰ ਕੀਤਾ ਨਿਯੁਕਤ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਕਾਂਗਰਸ ਮੈਂਬਰ ਅਤੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਜੌਹਨ ਰੈਟਕਲਿਫ ਨੂੰ ਕੇਂਦਰੀ ਖੁਫੀਆ ਏਜੰਸੀ (ਸੀ.ਆਈ.ਏ.) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਇਹ ਉਨ੍ਹਾਂ ਅਟਕਲਾਂ ਦੇ ਉਲਟ ਹੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਇਹ ਅਹੁਦਾ ਭਾਰਤੀ-ਅਮਰੀਕੀ ਕਾਸ਼ ਪਟੇਲ ਨੂੰ ਦਿੱਤਾ ਜਾਵੇਗਾ। ਕਸ਼ਯਪ ਪ੍ਰਮੋਦ ਵਿਨੋਦ ਪਟੇਲ ਉਰਫ਼ ਕਾਸ਼ ਪਟੇਲ ਟਰੰਪ ਦੇ ਸਭ ਤੋਂ ਵਫ਼ਾਦਾਰ ਲੋਕਾਂ ਵਿੱਚ ਗਿਣੇ ਜਾਂਦੇ ਹਨ। ਕਾਸ਼ ਪਟੇਲ ਦੀ ਸਾਬਕਾ ਰਾਸ਼ਟਰਪਤੀ ਪ੍ਰਤੀ ਅਟੁੱਟ ਵਫ਼ਾਦਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੀ.ਆਈ.ਏ. ਡਾਇਰੈਕਟਰ ਦਾ ਅਹੁਦਾ ਮਿਲਣ ਦੀ ਵਿਆਪਕ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ: ਦੋ ਹਫਤਿਆਂ 'ਚ 5 ਲੱਖ ਬਜ਼ੁਰਗਾਂ ਨੇ ਆਯੁਸ਼ਮਾਨ ਕਾਰਡ ਲਈ ਦਿੱਤੀ ਅਰਜ਼ੀ, ਇੰਝ ਕਰੋ ਅਪਲਾਈ

ਹਾਲਾਂਕਿ ਉਨ੍ਹਾਂ ਨੂੰ ਇਹ ਅਹੁਦਾ ਨਹੀਂ ਮਿਲਿਆ ਪਰ ਟਰੰਪ ਪ੍ਰਸ਼ਾਸਨ 'ਚ ਉਨ੍ਹਾਂ ਨੂੰ ਵੱਡੀ ਭੂਮਿਕਾ ਮਿਲਣ ਦੀ ਸੰਭਾਵਨਾ ਅਜੇ ਖਤਮ ਨਹੀਂ ਹੋਈ ਹੈ। ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦਾ ਅਹੁਦਾ ਅਜੇ ਵੀ ਖਾਲ੍ਹੀ ਹੈ। ਉਹ ਇਸ ਤੋਂ ਪਹਿਲਾਂ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸਟੋਫਰ ਮਿਲਰ ਦੇ ਚੀਫ਼ ਆਫ਼ ਸਟਾਫ ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵਿੱਚ ਰਾਸ਼ਟਰਪਤੀ ਦੇ ਉਪ ਸਹਾਇਕ ਅਤੇ ਅੱਤਵਾਦ ਰੋਕੂ ਵਿਭਾਗ ਦੇ ਸੀਨੀਅਰ ਡਾਇਰੈਕਟਰ ਰਹਿ ਚੁੱਕੇ ਹਨ। ਜੌਹਨ ਰੈਟਕਲਿਫ ਪਿਛਲੇ ਟਰੰਪ ਪ੍ਰਸ਼ਾਸਨ ਵਿੱਚ ਖੁਫੀਆ ਵਿਭਾਗ ਦੇ ਨਿਰਦੇਸ਼ਕ ਸਨ। ਟਰੰਪ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨੈਸ਼ਨਲ ਇੰਟੈਲੀਜੈਂਸ ਦੇ ਸਾਬਕਾ ਡਾਇਰੈਕਟਰ ਜੌਹਨ ਰੈਟਕਲਿਫ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਦੇ ਡਾਇਰੈਕਟਰ ਦੇ ਤੌਰ 'ਤੇ ਕੰਮ ਕਰਨਗੇ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਕਾਰਨ ਤਲਾਕ ਤੱਕ ਪਹੁੰਚੀ ਗੱਲ, ਜਾਣੋ ਕੀ ਹੈ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News