ਅਮਰੀਕਾ ਨੇ ਮਿਆਂਮਾਰ ਤਖਤਾਪਲਟ ਵਿਰੁੱਧ ਦਿਖਾਈ ਸਖਤੀ, ਬਾਈਡੇਨ ਨੇ ਲਾਈਆਂ ਨਵੀਆਂ ਪਾਬੰਦੀਆਂ

Sunday, Feb 14, 2021 - 12:31 AM (IST)

ਅਮਰੀਕਾ ਨੇ ਮਿਆਂਮਾਰ ਤਖਤਾਪਲਟ ਵਿਰੁੱਧ ਦਿਖਾਈ ਸਖਤੀ, ਬਾਈਡੇਨ ਨੇ ਲਾਈਆਂ ਨਵੀਆਂ ਪਾਬੰਦੀਆਂ

ਲਾਸ ਏਂਜਲਸ-ਦੱਖਣੀ-ਪੂਰਬੀ ਏਸ਼ੀਆਈ ਦੇਸ਼ ਮਿਆਂਮਾਰ 'ਚ ਤਖਤਾਪਲਟ ਤੋਂ ਬਾਅਦ ਅਮਰੀਕਾ ਵੱਲੋਂ ਫੌਜੀ ਸ਼ਾਸਨ ਨੂੰ ਫੈਸਲਾ ਬਦਲਣ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨ 'ਤੇ ਜੋ ਬਾਈਡੇਨ ਸਰਕਾਰ ਨੇ ਸਖਤ ਦਿਖਾਈ ਹੈ। ਰਾਸ਼ਟਰਪਤੀ ਜੋ ਬਾਈਡੇਨ ਨੇ ਬੁੱਧਵਾਰ ਨੂੰ ਮਿਆਂਮਾਰ ਦੇ ਫੌਜੀ ਸਾਸ਼ਨ ਵਿਰੁੱਧ ਨਵੀਆਂ ਪਾਬੰਦੀਆਂ ਲਾਉਣ ਦੇ ਹਕੁਮ ਦਿੱਤੇ ਹਨ। ਇਸ ਤੋਂ ਪਹਿਲਾਂ ਬਾਈਡੇਨ ਨੇ ਕਈ ਵਾਰ ਫੌਜ ਨਾਲ ਮਿਆਂਮਾਰ ਦੀ ਪ੍ਰਮੁੱਖ ਨੇਤਾ ਆਂਗ ਸਾਨ ਸੂ ਚੀ ਸਮੇਤ ਗ੍ਰਿਫਤਾਰ ਸਾਰੇ ਨੇਤਾਵਾਂ ਨੂੰ ਰਿਹਾ ਕਰਨ ਅਤੇ ਲੋਕਤੰਤਰੀ ਰੂਪ ਨਾਲ ਚੁਣੀ ਹੋਈ ਸਰਕਾਰ ਨੂੰ ਮੁੜ ਸੱਤਾ ਸੌਂਪਣ ਦੀ ਅਪੀਲ ਕੀਤੀ ਸੀ ਪਰ ਫੌਜ ਨੇ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ। ਇਸ ਲ਼ਈ ਹੁਣ ਅਮਰੀਕਾ ਨੇ ਉਸ 'ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਇਕ ਬਿਆਨ 'ਚ ਕਿਹਾ ਕਿ ਉਹ ਕਾਰਜਕਾਰੀ ਹੁਕਮ ਜਾਰੀ ਕਰ ਰਹੇ ਹਨ ਜਿਸ 'ਚ ਮਿਆਂਮਾਰ ਦੇ ਜਨਰਲ ਅਮਰੀਕਾ 'ਚ ਇਕ ਡਾਲਰ ਦੀ ਜਾਇਦਾਦ ਦੀ ਵਰਤੋਂ ਨਹੀਂ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਹੋਰ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਬਾਈਡੇਨ ਨੇ ਇਕ ਵਾਰ ਫਿਰ ਅਪੀਲ ਕਰਦੇ ਹੋਏ ਕਿਹਾ ਕਿ ਮਿਆਂਮਾਰ ਦੀ ਫੌਜ ਨੂੰ ਤੁਰੰਤ ਸੱਤਾ ਛੱਡ ਦੇਣੀ ਚਾਹੀਦੀ ਹੈ ਅਤੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ। ਬਾਈਡੇਨ ਨੇ ਅਗੇ ਕਿਹਾ ਕਿ ਕਾਰਜਕਾਰੀ ਹੁਕਮ ਸਾਨੂੰ ਤਖਤਾਪਲਟ ਕਰਨ ਵਾਲੇ ਫੌਜੀ ਨੇਤਾਵਾਂ, ਉਨ੍ਹਾਂ ਦੇ ਵਪਾਰਕ ਹਿੱਤਾਂ ਅਤੇ ਪਰਿਵਾਰ ਦੇ ਕਰੀਬੀ ਮੈਂਬਰਾਂ 'ਤੇ ਤੁਰੰਤ ਪਾਬੰਦੀ ਨੂੰ ਮਨਜ਼ਰੂ ਦੇਣ 'ਚ ਸਮਰੱਥ ਬਣਾਉਂਦਾ ਹੈ।

ਇਹ ਵੀ ਪੜ੍ਹੋ -ਅਮਰੀਕਾ 'ਚ ਮਾਲਕ ਨੇ ਆਪਣੇ ਪਾਲਤੂ ਕੁੱਤੇ ਲਈ ਛੱਡੀ 36 ਕਰੋੜ ਰੁਪਏ ਦੀ ਜਾਇਦਾਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News