ਓਬਾਮਾ ਦੇ ਬੈਸਟ ਫ੍ਰੈਂਡ ਲੜਨਗੇ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ

04/25/2019 7:30:05 PM

ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਤੇ ਡੈਮੋਕ੍ਰੇਟਿਕ ਨੇਤਾ ਜੋ ਬਿਡੇਨ ਨੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਸਾਲ 2020 'ਚ ਹੋਣ ਵਾਲੀਆਂ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਅਧਿਕਾਰਿਤ ਐਲਾਨ ਕਰ ਦਿੱਤੀ ਹੈ। ਜੋ ਬਿਡੇਨ ਮੌਜੂਦਾ ਲੋਕਾਂ 'ਚ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਤੇ ਤਮਾਮ ਭਾਈਚਾਰਿਆਂ 'ਚ ਹਰਮਨਪਿਆਰੇ ਹਨ। ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਰੀਬੀ ਹਨ ਤੇ ਓਬਾਮਾ ਉਨ੍ਹਾਂ ਨੂੰ ਆਪਣਾ ਬੈਸਟ ਫ੍ਰੈਂਡ ਤੱਕ ਕਹਿੰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੀ ਰੇਸ 'ਚ ਹੁਣ ਤੱਕ 20 ਤੋਂ ਜ਼ਿਆਦਾ ਨਾਂ ਜੁੜ ਚੁੱਕੇ ਹਨ। ਹਾਲ ਹੀ 'ਚ ਮੈਸਾਚਯੁਸੇਟਸ ਦੇ ਡੈਮੋਕ੍ਰੇਟਿਕ ਸੰਸਦ ਮੈਂਬਰ ਸੈੱਥ ਮੋਲਟਨ ਨੇ ਵੀ 2020 ਦੇ ਪ੍ਰੇਸੀਡੈਂਸ਼ਲ ਇਲੈਕਸ਼ਨ 'ਚ ਕਿਸਮਤ ਅਜ਼ਮਾਉਣ ਦਾ ਐਲਾਨ ਕੀਤਾ ਸੀ।

ਡੈਮੋਕ੍ਰੇਟਿਕ ਪਾਰਟੀ ਦੇ ਹਾਈ ਪ੍ਰੋਫਾਈਲ ਨਾਂ ਮੈਦਾਨ 'ਚ
ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਤੁਲਸੀ ਗਬਾਰਡ ਨੇ ਵੀ ਅਧਿਕਾਰਿਤ ਤੌਰ 'ਤੇ ਸਾਲ 2020 'ਚ ਹੋਣ ਵਾਲੇ ਰਾਸ਼ਟਰਪਤੀ ਚੋਣਾਂ 'ਚ ਅਧਿਕਾਰਿਤ ਤੌਰ 'ਤੇ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਤੁਲਸੀ ਨੇ ਹਵਾਈ ਦੇ ਹੋਨੋਲੁਲੂ ਦੇ ਵਾਈਕਿਕਿ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਹਵਾਈ 'ਚ ਹਿੰਦੂ ਅਮਰੀਕੀਆਂ ਖਾਸਕਰਕੇ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਤੁਲਸੀ ਨੇ ਕਿਹਾ ਕਿ ਜਦੋਂ ਅਸੀਂ ਅੱਗੇ ਵਧਾਂਗੇ ਤਾਂ ਦੇਸ਼ ਦੀ ਸੇਵਾ ਲਈ ਤੇ ਅਮਰੀਕੀਆਂ ਲਈ ਲੜਨ ਦੇ ਮਕਸਦ ਨਾਲ ਆਪਣੇ ਹਿੱਤਾਂ ਨੂੰ ਕਿਨਾਰੇ ਕਰ ਦਿੰਦੇ ਹਾਂ। ਅਸੀਂ ਇਕ ਹੋ ਕੇ ਸੰਗਠਿਤ ਤੇ ਇਕ-ਦੂਜੇ ਲਈ ਤੇ ਦੇਸ਼ ਦੇ ਲਈ ਪਿਆਰ ਦੀ ਭਾਵਨਾ ਦਿਲ 'ਚ ਰੱਖ ਕੇ ਸੇਵਾ ਲਈ ਅੱਗੇ ਆਉਂਦੇ ਹਨ।

ਹੁਣ ਤੱਕ ਕਿੰਨੇ ਡੈਮੋਕ੍ਰੇਟਿਕ ਨੇਤਾਵਾਂ ਨੇ ਕੀਤਾ ਐਲਾਨ
ਗਬਾਰਡ 2 ਵਾਰ ਇਰਾਕ 'ਚ ਤਾਇਨਾਤ ਰਹਿ ਚੁੱਕੀ ਹੈ ਤੇ ਨੈਸ਼ਨਲ ਗਾਰਡ ਦੇ ਨਾਲ ਉਹ ਮੇਜਰ ਦੇ ਰੈਂਕ 'ਤੇ ਸੀ। ਡੈਮੋਕ੍ਰੇਟਿਕ ਪਾਰਟੀ ਵਲੋਂ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ, ਨਿਊ ਜਰਸੀ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਕਾਰੀ ਬੁਕਰ, ਐਲੀਜ਼ਾਬੈੱਥ ਵਾਰੇਨ, ਕ੍ਰਿਸਟਨ ਗਿਲੀਬ੍ਰਾਂਡ ਤੇ ਰਿਪ੍ਰਜ਼ੈਂਟੇਟਿਵ ਤੁਲਸੀ ਗਬਾਰਡ ਵੀ ਰਾਸ਼ਟਰਪਤੀ ਚੋਣਾਂ ਨੂੰ ਲੜਨ ਦਾ ਐਲਾਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਓਬਾਮਾ ਦੇ ਕਾਰਜਕਾਲ 'ਚ ਸ਼ਹਿਰੀ ਵਿਕਾਸ ਮੰਤਰੀ ਰਹੇ ਜੂਲੀਅਨ ਕਾਸਤ੍ਰੋ ਤੇ ਸਾਊਥ ਬੈਂਡ ਦੇ ਮੇਅਰ ਪੀਟ ਬੁਟੀਏਗ ਵੀ ਚੋਣ 'ਚ ਕਿਸਮਤ ਅਜ਼ਮਾਉਣ ਦਾ ਐਲਾਨ ਕਰ ਚੁੱਕੇ ਹਨ।


Baljit Singh

Content Editor

Related News