ਬਾਈਡੇਨ ਨੂੰ EU ਨੇ ਆਗਾਮੀ ਸੈਸ਼ਨ 'ਚ ਬੋਲਣ ਲਈ ਭੇਜਿਆ ਸੱਦਾ
Thursday, Jan 21, 2021 - 03:31 PM (IST)

ਬ੍ਰਸੇਲਸ (ਬਿਊਰੋ): ਬੁੱਧਵਾਰ ਨੂੰ ਡੈਮੋਕ੍ਰੈਟ ਜੋਅ ਬਾਈਡੇਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ। ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਦੁਨੀਆ ਭਰ ਦੇ ਹੋਰ ਦੇਸ਼ਾਂ ਵਾਂਗ ਯੂਰਪੀ ਸੰਘ ਨੂੰ ਵੱਡੀਆਂ ਉਮੀਦਾਂ ਹਨ। ਯੂਰਪੀ ਸੰਘ ਦੇ ਨੇਤਾ ਇਸ ਆਸ ਵਿਚ ਵੰਡੇ ਹੋਏ ਹਨ ਕਿ ਟਰਾਂਸ-ਅਟਲਾਂਟਿਕ ਸੰਬੰਧ ਬਹਾਲ ਹੋਣਗੇ ਅਤੇ ਅਮਰੀਕਾ ਨਾਲ ਸੰਬੰਧ ਸਧਾਰਨ ਹੋ ਜਾਣਗੇ। ਯੂਰਪੀ ਸੰਸਦ ਦੇ ਪ੍ਰਧਾਨ ਡੇਵਿਡ ਸਾਸੋਲੀ ਨੇ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਉਹਨਾਂ ਦੇ ਅਹੁਦਾ ਸੰਭਾਲਣ 'ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਯੂਰਪੀ ਯੂਨੀਅਨ (EU) ਦੇ ਅਗਲ ਸੰਸਦੀ ਸੈਸ਼ਨ ਵਿਚ ਬੋਲਣ ਲਈ ਸੱਦਾ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਬਾਈਡੇਨ ਨੂੰ ਲਿਖਿਆ ਖਾਸ ਪੱਤਰ
ਸਾਸੋਲੀ ਨੇ ਕਿਹਾ,''ਰਾਸ਼ਟਰਪਤੀ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸ਼ੁੱਭਕਾਮਨਾਵਾਂ। ਨਵਾਂ ਅਮਰੀਕੀ ਪ੍ਰਸ਼ਾਸਨ ਟਰਾਂਸ ਅਟਲਾਂਟਿਕ ਸੰਬੰਧਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਿਹਾ ਹੈ। ਦੁਨੀਆ ਨੂੰ ਯੂਰਪ ਅਤੇ ਅਮਰੀਕਾ ਵਿਚ ਮਜ਼ਬੂਤ ਸੰਬੰਧ ਦੀ ਲੋੜ ਹੈ। ਅਸੀਂ ਰਾਸ਼ਟਰਪਤੀ ਬਾਈਡੇਨ ਨਾਲ ਮਿਲਣ ਲਈ ਤਿਆਰ ਹਾਂ ਅਤੇ ਉਹਨਾਂ ਨੂੰ ਯੂਰਪੀ ਸੰਸਦ ਦੇ ਸੈਸ਼ਨ ਨੂੰ ਸੰਬੋਧਿਤ ਕਰਨ ਲਈ ਸੱਦਾ ਦਿੰਦੇ ਹਾਂ। ਸਾਸੋਲੀ ਨੇ ਬਾਈਡੇਨ ਦੇ ਫ਼ੈਸਲੇ ਦਾ ਸਵਾਗਤ ਵੀ ਕੀਤਾ, ਜਿਸ ਵਿਚ ਉਹਨਾਂ ਨੇ ਵਿਸ਼ਵ ਸਿਹਤ ਸੰਗਠਨ ਅਤੇ ਪੈਰਿਸ ਦੇ ਜਲਵਾਯੂ ਤਬਦੀਲੀ ਸਮਝੌਤੇ ਵਿਚ ਅਮਰੀਕਾ ਦੀ ਵਾਪਸੀ ਦੀ ਗੱਲ ਕਹੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।