ਜੋਅ ਬਾਈਡੇਨ ਨੇ ਕੈਲੀਫੋਰਨੀਆ ''ਚ ਜੰਗਲੀ ਅੱਗਾਂ ਦੇ ਮੱਦੇਨਜ਼ਰ ਕੀਤਾ ਐਮਰਜੈਂਸੀ ਦਾ ਐਲਾਨ

Thursday, Sep 02, 2021 - 11:34 PM (IST)

ਜੋਅ ਬਾਈਡੇਨ ਨੇ ਕੈਲੀਫੋਰਨੀਆ ''ਚ ਜੰਗਲੀ ਅੱਗਾਂ ਦੇ ਮੱਦੇਨਜ਼ਰ ਕੀਤਾ ਐਮਰਜੈਂਸੀ ਦਾ ਐਲਾਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਸਟੇਟ ਕੈਲੀਫੋਰਨੀਆ ਪਿਛਲੇ ਕਾਫੀ ਸਮੇਂ ਤੋਂ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ। ਸੂਬੇ ਵਿੱਚ ਬਲ ਰਹੀਆਂ ਜੰਗਲੀ ਅੱਗਾਂ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਇਨ੍ਹਾਂ ਅੱਗਾਂ ਵਿੱਚ ਕੈਲਡੋਰ ਨਾਮ ਅੱਗ ਵੱਡੇ ਪੱਧਰ 'ਤੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸੰਕਟ ਦੌਰਾਨ ਸੂਬੇ ਨੂੰ ਜ਼ਿਆਦਾ ਸੁਰੱਖਿਆ ਅਤੇ ਸਹਾਇਤਾ ਕਾਰਜ ਪ੍ਰਦਾਨ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਕੈਲਡੋਰ ਅਤੇ ਹੋਰ ਜੰਗਲੀ ਅੱਗਾਂ ਦੇ ਚਲਦਿਆਂ ਕੈਲੀਫੋਰਨੀਆ ਵਿੱਚ ਐਮਰਜੈਂਸੀ ਐਲਾਨ ਕੀਤਾ ਗਿਆ ਹੈ, ਇਸ ਸਬੰਧੀ ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਰਾਸ਼ਟਰਪਤੀ ਨੇ ਇਸ ਦੌਰਾਨ ਸੂਬੇ ਵਿੱਚ ਚੱਲ ਰਹੀਆਂ ਸਥਾਨਕ ਸਹਾਇਤਾ ਕੋਸ਼ਿਸ਼ਾਂ ਨੂੰ ਵਧਾਉਣ ਲਈ ਕੇਂਦਰੀ ਸਹਾਇਤਾ ਦਾ ਆਦੇਸ਼ ਦਿੱਤਾ। ਇਹ ਅੱਗ ਅਗਸਤ ਦੇ ਬਲ ਰਹੀ ਹੈ ਅਤੇ ਅਜੇ ਵੀ ਇਸ ਕਾਰਨ ਟਾਹੋ ਝੀਲ ਦੇ ਨੇੜੇ ਘਰਾਂ ਅਤੇ ਕਾਰੋਬਾਰਾਂ ਨੂੰ ਖ਼ਤਰਾ ਹੈ। ਰਾਸ਼ਟਰਪਤੀ ਦੁਆਰਾ ਕੀਤੀ ਇਸ ਘੋਸ਼ਣਾ ਤਹਿਤ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਅਤੇ ਕੇਂਦਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਦੁਆਰਾ ਰਾਹਤ ਅਤੇ ਸੁਰੱਖਿਆ ਉਪਾਵਾਂ ਲਈ ਤਾਲਮੇਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਅਫਗਾਨਿਸਤਾਨ ਦੀ ਜ਼ਮੀਨ ਦਾ ਭਾਰਤ ਖ਼ਿਲਾਫ਼ ਅੱਤਵਾਦੀ ਸਰਗਰਮੀਆਂ ਲਈ ਇਸਤੇਮਾਲ ਨਾ ਹੋਵੇ: ਵਿਦੇਸ਼ ਮੰਤਰਾਲਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News