ਜੋਅ ਬਾਈਡੇਨ ਨੇ ਨਿਊ ਓਰਲੀਨਜ਼ ''ਚ ਤੂਫ਼ਾਨ ਇਡਾ ਦੇ ਨੁਕਸਾਨ ਦਾ ਲਿਆ ਜਾਇਜ਼ਾ
Saturday, Sep 04, 2021 - 09:15 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਨਿਊ ਓਰਲੀਨਜ਼ ਦਾ ਦੌਰਾ ਕਰਕੇ ਤੂਫਾਨ ਇਡਾ ਦੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਨੇਤਾਵਾਂ, ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੋਲੋਂ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਇਸ ਦੌਰਾਨ ਰਾਸ਼ਟਰਪਤੀ ਨੇ ਲਾਪਲੇਸ ਦੇ ਕੈਂਬਰਿਜ ਇਲਾਕੇ 'ਚ ਨੁਕਸਾਨੇ ਗਏ ਘਰਾਂ ਦਾ ਦੌਰਾ ਕੀਤਾ ਅਤੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ
ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ
ਲਾਪਲੇਸ 'ਚ, ਸਥਾਨਕ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਇਸ ਖੇਤਰ 'ਚ ਤਬਾਹੀ ਅਤੇ ਖੇਤਰ 'ਚ ਤੂਫਾਨ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਗੱਲ ਕੀਤੀ। ਬਾਈਡੇਨ ਨੇ ਸਥਾਨਕ ਅਧਿਕਾਰੀਆਂ ਜਿਨ੍ਹਾਂ 'ਚ ਗਵਰਨਰ ਜੌਨ ਬੇਲ ਐਡਵਰਡਸ, ਸਥਾਨਕ ਹਸਪਤਾਲਾਂ ਦੇ ਸੀ.ਈ.ਓ. ਅਤੇ ਐਨਰਜੀ ਕੰਪਨੀ ਐਂਟਰਗੀ, ਕਾਂਗਰਸ ਦੇ ਮੈਂਬਰ ਆਦਿ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਤੂਫਾਨ ਨਾਲ ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਵਧੇਰੇ ਦੁਬਾਰਾ ਬਣਾਉਣਾ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ :ਤਾਲਿਬਾਨ ਨੇ ਸਰਕਾਰ ਗਠਨ ਦਾ ਐਲਾਨ ਇਕ ਵਾਰ ਫਿਰ ਕੀਤਾ ਮੁਲਤਵੀ
ਵ੍ਹਾਈਟ ਹਾਊਸ ਦੇ ਅਨੁਸਾਰ ਲਾਪਲੇਸ ਦਾ ਦੌਰਾ ਕਰਨ ਤੋਂ ਬਾਅਦ, ਬਾਈਡੇਨ ਨੇ ਕਈ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਵੀ ਕਰਨਾ ਸੀ, ਜਿਸ 'ਚ ਲੈਫਿਟ, ਗ੍ਰੈਂਡ ਆਈਲ, ਪੋਰਟ ਫੌਰਚੋਨ ਅਤੇ ਲੈਫੌਰਚੇ ਪੈਰਿਸ਼ ਆਦਿ ਸ਼ਾਮਲ ਸਨ। ਅਮਰੀਕਾ 'ਚ ਤੂਫਾਨ ਇਡਾ ਕਾਰਨ ਅੱਠ ਰਾਜਾਂ 'ਚ ਘੱਟੋ ਘੱਟ 63 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚ ਉੱਤਰ ਪੂਰਬ 'ਚ ਘੱਟੋ ਘੱਟ 49 ਮੌਤਾਂ ਸ਼ਾਮਲ ਹਨ।
ਇਹ ਵੀ ਪੜ੍ਹੋ :ਕੋਰੋਨਾ ਮਹਾਮਾਰੀ ਦੌਰਾਨ ਵਜ਼ਨ ਵਧਣ ਨਾਲ ਸ਼ੂਗਰ ਦਾ ਖਤਰਾ ਵਧਿਆ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।