ਕੋਰੋਨਾ ਖ਼ਿਲਾਫ ਜੰਗ ''ਚ ਭਾਰਤ ਦੇ ਸਹਿਯੋਗ ਲਈ ਬਾਈਡੇਨ ਅਤੇ ਹੈਰਿਸ ਨੇ ਦਿੱਤਾ ਮਦਦ ਦਾ ਭਰੋਸਾ
Monday, Apr 26, 2021 - 07:38 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਨੂੰ ਜਾਨਲੇਵਾ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਵਿਚ ਮਦਦ ਦੇਣ ਲਈ ਲੋੜੀਂਦੀ ਮੈਡੀਕਲ ਜੀਵਨ ਰੱਖਿਅਕ ਸਪਲਾਈ ਅਤੇ ਉਪਕਰਨ ਸਮੇਤ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਬਾਈਡੇਨ ਨੇ ਇਕ ਟਵੀਟ ਵਿਚ ਕਿਹਾ,''ਜਿਵੇਂ ਭਾਰਤ ਨੇ ਅਮਰੀਕਾ ਨੂੰ ਮਦਦ ਭੇਜੀ ਸੀ ਜਦੋਂ ਗਲੋਬਲ ਮਹਾਮਾਰੀ ਦੀ ਸ਼ੁਰੂਆਤ ਵਿਚ ਸਾਡੇ ਹਸਪਤਾਲਾਂ 'ਤੇ ਦਬਾਅ ਬਹੁਤ ਵੱਧ ਗਿਆ ਸੀ, ਉਂਝ ਹੀ ਅਸੀਂ ਲੋੜ ਦੇ ਇਸ ਸਮੇਂ ਵਿਚ ਭਾਰਤ ਦੀ ਮਦਦ ਕਰ ਰਹੇ ਹਾਂ।''
ਰਾਸ਼ਟਰਪਤੀ ਵੀਕੈਂਡ ਡੇਲਾਵੇਅਰ ਵਿਖੇ ਆਪਣੇ ਘਰ ਵਿਚ ਬਿਤਾ ਰਹੇ ਹਨ ਪਰ ਸਮਝਿਆ ਜਾਂਦਾ ਹੈ ਕਿ ਉਹ ਭਾਰਤ ਵਿਚ ਹੋ ਰਹੇ ਘਟਨਾਕ੍ਰਮਾਂ 'ਤੇ ਨਜ਼ਰ ਬਣਾਏ ਹੋਏ ਹਨ। ਹੈਰਿਸ ਨੇ ਟਵੀਟ ਕੀਤਾ,''ਅਮਰੀਕਾ ਕੋਵਿਡ-19 ਦੇ ਚਿੰਤਾਜਨਕ ਪ੍ਰਕੋਪ ਦੌਰਾਨ ਵਾਧੂ ਸਹਿਯੋਗ ਅਤੇ ਸਪਲਾਈ ਭੇਜਣ ਲਈ ਭਾਰਤ ਸਰਕਾਰ ਨਾਲ ਕਰੀਬੀ ਤੋਂ ਕੰਮ ਕਰ ਰਿਹਾ ਹੈ। ਮਦਦ ਦੇਣ ਦੇ ਨਾਲ ਹੀ ਅਸੀਂ ਭਾਰਤ ਦੇ ਬਹਾਦੁਰ ਸਿਹਤ ਕਰਮੀਆਂ ਸਮੇਤ ਉਸ ਦੇ ਨਾਗਰਿਕਾਂ ਲਈ ਪ੍ਰਾਰਥਨਾ ਵੀ ਕਰ ਰਹੇ ਹਾਂ।'' ਬਾਈਡੇਨ ਅਤੇ ਹੈਰਿਸ ਦੇ ਟਵੀਟ ਭਾਰਤ ਵਿਚ ਕੋਵਿਡ-19 ਦੇ ਹਾਲ ਹੀ ਜਾਨਲੇਵਾ ਪ੍ਰਕੋਪ ਦੇ ਬਾਅਦ ਚੋਟੀ ਦੀ ਅਮਰੀਕੀ ਲੀਡਰਸ਼ਿਪ ਵੱਲੋਂ ਦਿੱਤੀ ਗਈ ਪਹਿਲੀ ਪ੍ਰਤੀਕਿਰਿਆ ਹੈ। ਅਮਰੀਕਾ ਵਿਚ ਭਾਰਤ ਦੇ ਦੋਸਤਾਂ ਨੇ ਦੇਸ਼ ਦੇ ਸਹਿਯੋਗੀ ਦੀ ਮਦਦ ਵਿਚ ਹੌਲੀ ਪ੍ਰਤੀਕਿਰਿਆ ਲਈ ਦੋਹਾਂ ਦੀ ਆਲੋਚਨਾ ਕੀਤੀ ਸੀ। ਆਲੋਚਨਾ ਕਰਨ ਵਾਲਿਆਂ ਵਿਚ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਨੇਤਾ ਵੀ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦਾ ਹੌਂਸਲਾ ਵਧਾਉਣ ਲਈ 'ਤਿਰੰਗੇ' ਦੇ ਰੰਗ 'ਚ ਰੰਗਿਆ ਬੁਰਜ ਖਲੀਫਾ (ਵੀਡੀਓ)
ਅਮਰੀਕਾ ਦੇ ਸੀਨੀਅਰ ਸਾਂਸਦ ਸੰਕਟ ਦੇ ਇਸ ਸਮੇਂ ਵਿਚ ਭਾਰਤ ਨੂੰ ਸਿਹਤ ਸਹਿਯੋਗ ਅਤੇ ਸਮੱਗਰੀ ਉਪਲਬਧ ਕਰਾਉਣ ਲਈ ਬਾਈਡੇਨ ਪ੍ਰਸ਼ਾਸਨ ਤੋਂ ਲਗਾਤਾਰ ਅਪੀਲ ਕਰ ਰਹੇ ਹਨ। ਜਦੋਂ ਦੇਸ਼ ਦੀ ਸੰਸਦ ਰਾਜਨੀਤਕ ਵਿਚਾਰਾਂ ਨੂੰ ਲੈ ਕੇ ਦੋ ਧੁਰ ਵਿਰੋਧੀ ਖੇਮਿਆਂ ਵਿਚ ਵੰਡੀ ਹੋਈ ਹੈ ਅਜਿਹੇ ਵਿਚ ਬਹੁਤ ਦੁਰੱਲਭ ਕਦਮ ਚੁੱਕਦੇ ਹੋਏ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੇ ਸਾਂਸਦ ਮਾਰਕ ਵਾਰਨਰ ਅਤੇ ਵਿਰੋਧੀ ਧਿਰ ਦੇ ਰੀਪਬਲਿਕਨ ਪਾਰਟੀ ਦੇ ਜੌ ਕੋਰਨਿਨ ਨੇ ਸੰਯੁਕਤ ਰੂਪ ਨਾਲ ਭਾਰਤ ਵਿਚ ਉਸ ਦੀ ਮਦਦ ਨੂੰ ਵਧਾਉਣ ਅਤੇ ਗਤੀ ਦੇਣ ਲਈ ਕਿਹਾ ਹੈ। ਵਾਰਨਰ ਨੇ ਕਿਹਾ,''ਸੈਨੇਟ ਦੀ ਭਾਰਤ ਕੌਕਸ ਦੇ ਸਹਿ ਪ੍ਰਮੁੱਖਾਂ ਦੇ ਤੌਰ 'ਤੇ ਅਸੀਂ ਕੋਵਿਡ-19 ਸੰਕਟ ਦੇ ਵਿਚ ਭਾਰਤ ਵਿਚ ਸਾਡੇ ਦੋਸਤਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕਰਦੇ ਹਾਂ।''
ਨੋਟ- ਕੋਰੋਨਾ ਖ਼ਿਲਾਫ ਜੰਗ 'ਚ ਭਾਰਤ ਦੇ ਸਹਿਯੋਗ ਲਈ ਬਾਈਡੇਨ ਅਤੇ ਹੈਰਿਸ ਨੇ ਦਿੱਤਾ ਮਦਦ ਦਾ ਭਰੋਸਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।