ਬਾਈਡੇਨ ਨੇ ਅਮਰੀਕੀ ਲੋਕਾਂ ਨੂੰ ਐਂਟੀ ਕੋਵਿਡ-19 ਟੀਕਾ ਲਗਵਾਉਣ ਦੀ ਕੀਤੀ ਅਪੀਲ
Thursday, Apr 29, 2021 - 09:36 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਾਂਗਰਸ ਦੇ ਸੰਯੁਕਤ ਸੈਸ਼ਨ ਵਿਚ ਆਪਣੇ ਪਹਿਲੇ ਰਸਮੀ ਸੰਬੋਧਨ ਵਿਚ ਐਂਟੀ ਕੋਵਿਡ-19 ਟੀਕਾਕਾਰਨ ਮੁਹਿੰਮ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਅ ਲਈ ਟੀਕਾ ਲਗਵਾਉਣ ਦੀ ਅਪੀਲ ਕੀਤੀ। ਕੋਰੋਨਾ ਵਾਇਰਸ ਤੋਂ ਅਮਰੀਕਾ ਵਿਚ 574,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਰਾਤ ਨੂੰ ਦਿੱਤੇ ਸੰਬੋਧਨ ਵਿਚ ਉਹਨਾਂ ਨੇ ਲੋਕਾਂ ਨੂੰ ਖਤਰੇ ਨੂੰ ਸੰਭਾਵਨਾ ਵਿਚ ਬਦਲਣ, ਸੰਕਟ ਨੂੰ ਮੌਕੇ ਅਤੇ ਨਿਰਾਸ਼ਾ ਨੂੰ ਤਾਕਤ ਵਿਚ ਬਦਲਣ ਲਈ ਕਿਹਾ।
ਬਾਈਡੇਨ ਨੇ ਕਿਹਾ,''ਅਸੀਂ ਫਿਰ ਤੋਂ ਕੰਮ ਕਰ ਰਹੇ ਹਾਂ ਫਿਰ ਤੋਂ ਸੁਪਨੇ ਦੇਖ ਰਹੇ ਹਾਂ, ਫਿਰ ਤੋਂ ਨਵੀਆਂ ਚੀਜ਼ਾਂ ਤਲਾਸ਼ ਰਹੇ ਹਾਂ। ਦੁਨੀਆ ਦੀ ਫਿਰ ਤੋਂ ਅਗਵਾਈ ਕਰ ਰਹੇ ਹਾਂ।'' ਉਹਨਾਂ ਨੇ ਕਿਹਾ,''ਅਸੀਂ ਇਕ-ਦੂਜੇ ਅਤੇ ਦੁਨੀਆ ਨੂੰ ਦਿਖਾਇਆ ਹੈ ਕਿ ਅਮਰੀਕਾ ਵਿਚ ਹਾਰ ਮੰਨਣ ਦਾ ਕੋਈ ਵਿਕਲਪ ਨਹੀਂ ਹੈ।'' ਬਾਈਡੇਨ ਨੇ ਕੋਵਿਡ-19 ਵਿਰੋਧੀ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਹੁਣ ਆਪਣੇ ਹੱਥ ਖੜ੍ਹੇ ਨਹੀਂ ਕਰ ਸਕਦਾ। ਉਹਨਾਂ ਨੇ ਅੱਗੇ ਕਿਹਾ,''ਅਮਰੀਕੀ ਲੋਕ ਜਾਓ, ਟੀਕਾ ਲਗਵਾਓ। ਟੀਕੇ ਉਪਲਬਧ ਹਨ।'' ਉਹਨਾਂ ਨੇ ਅੱਗੇ ਕਿਹਾ,''ਸਾਨੂੰ ਕਰੀਬ 40,000 ਦਵਾਈ ਕੰਪਨੀਆਂ ਤੋਂ ਟੀਕੇ ਮਿਲੇ ਹਨ ਅਤੇ 700 ਤੋਂ ਵੱਧ ਭਾਈਚਾਰਕ ਸਿਹਤ ਕੇਂਦਰ ਹਨ ਜਿੱਥੇ ਗਰੀਬ ਵਿਅਕਤੀ ਵੀ ਟੀਕਾ ਲਗਵਾ ਸਕਦਾ ਹੈ।'' ਬਾਈਡੇਨ ਨੇ ਕਿਹਾ ਕਿ ਉਹਨਾਂ ਦੇ ਖਰਚ ਦੇ ਪ੍ਰਸਤਾਵ ਤੋਂ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ।
ਨੋਟ- ਬਾਈਡੇਨ ਨੋ ਅਮਰੀਕੀ ਲੋਕਾਂ ਨੂੰ ਐਂਟੀ ਕੋਵਿਡ-19 ਟੀਕਾ ਲਗਵਾਉਣ ਦੀ ਕੀਤੀ ਅਪੀਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।