ਬਾਈਡੇਨ ਨੇ ਇਜ਼ਰਾਈਲ-ਹਮਾਸ ਵਿਚਾਲੇ ਬਣੀ ਸਹਿਮਤੀ ਦੀ ਕੀਤੀ ਪ੍ਰਸ਼ੰਸਾ, ਗਾਜ਼ਾ ''ਚ ਜ਼ੋਰਦਾਰ ਜਸ਼ਨ

Friday, May 21, 2021 - 07:08 PM (IST)

ਵਾਸ਼ਿੰਗਟਨ (ਭਾਸ਼ਾ): ਇਜ਼ਰਾਈਲ ਅਤੇ ਹਮਾਸ ਵਿਚਾਲੇ ਵੀਰਵਾਰ ਨੂੰ ਜੰਗਬੰਦੀ 'ਤੇ ਸਹਿਮਤੀ ਬਣੀ ਜਿਸ ਮਗਰੋਂ 11 ਦਿਨ ਤੱਕ ਚੱਲੇ ਖੂਨੀ ਸੰਘਰਸ਼ 'ਤੇ ਰੋਕ ਲੱਗ ਗਈ। ਇਸ 11 ਦਿਨ ਦੇ ਖੂਨੀ ਸੰਘਰਸ਼ ਵਿਚ ਗਾਜਾ ਪੱਟੀ ਵਿਚ ਵੱਡੇ ਪੱਧਰ 'ਤੇ ਬਰਬਾਦੀ ਹੋਈ ਅਤੇ 200 ਤੋਂ ਵੱਧ ਲੋਕਾਂ ਦੀ ਜਾਨ ਗਈ। ਸਥਾਨਕ ਸਮੇਂ ਮੁਤਾਬਕ ਬੁੱਧਵਾਰ ਦੇਰ ਰਾਤ 2 ਵਜੇ ਜਿਵੇਂ ਹੀ ਜੰਗਬੰਦੀ ਪ੍ਰਭਾਵੀ ਹੋਈ ਗਾਜ਼ਾ ਦੀਆਂ ਸੜਕਾਂ 'ਤੇ ਜੋਸ਼ ਭਰਪੂਰ ਮਾਹੌਲ ਦਿੱਸਿਆ। ਲੋਕ ਘਰਾਂ ਵਿਚੋਂ ਬਾਹਰ ਆ ਗਏ, ਕੁਝ ਜ਼ੋਰ-ਜ਼ੋਰ ਨਾਲ 'ਅੱਲਾਹ ਹੂ ਅਕਬਰ' ਬੋਲਣ ਲੱਗੇ ਜਾਂ ਆਪਣੀ ਬਾਲਕੋਨੀ ਤੋਂ ਸੀਟੀ ਵਜਾਉਣ ਲੱਗੇ। 

 

ਕਈ ਲੋਕਾਂ ਨੇ ਹਵਾ ਵਿਚ ਗੋਲੀਆਂ ਚਲਾਈਆਂ ਅਤੇ ਇਸ ਜੰਗਬੰਦੀ ਦਾ ਜਸ਼ਨ ਮਨਾਇਆ। ਦੋਹਾਂ ਧਿਰਾਂ ਵਿਚਾਲੇ ਪਿਛਲੇ ਤਿੰਨ ਸੰਘਰਸ਼ਾਂ ਦੀ ਤਰ੍ਹਾਂ ਹੀ ਲੜਾਈ ਦਾ ਇਹ ਤਾਜ਼ਾ ਸਿਲਸਿਲਾ ਵੀ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋਇਆ।

PunjabKesari

ਬਾਈਡੇਨ ਨੇ ਕੀਤਾ ਫ਼ੈਸਲੇ ਦਾ ਸਵਾਗਤ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਫਿਲਸਤੀਨੀਆਂ ਅਤੇ ਇਜ਼ਰਾਇਲੀਆਂ ਨੂੰ ਸੁਰੱਖਿਅਤ ਢੰਗ ਨਾਲ ਜੀਵਨ ਜਿਉਣ ਦਾ ਬਰਾਬਰ ਅਧਿਕਾਰ ਹੈ ਅਤੇ ਸੁਤੰਤਰ, ਖੁਸ਼ਹਾਲ ਅਤੇ ਲੋਕਤੰਤਰ ਦੀ ਸਮਾਨ ਵਿਵਸਥਾ ਨੂੰ ਪ੍ਰਾਪਤ ਕਰਨ ਦਾ ਵੀ ਹੱਕ ਹੈ। ਬਾਈਡੇਨ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਕਿਹਾ,''ਮੇਰਾ ਮੰਨਣਾ ਹੈ ਕਿ ਫਿਲਸਤੀਨੀਆਂ ਅਤੇ ਇਜ਼ਰਾਇਲੀਆਂ ਨੂੰ ਬਰਾਬਰ ਢੰਗ ਨਾਲ ਸੁਰੱਖਿਅਤ ਜੀਵਨ ਜਿਉਣ ਦਾ ਅਤੇ ਸੁਤੰਤਰ, ਖੁਸ਼ਹਾਲ ਅਤੇ ਲੋਕਤੰਤਰ ਦੇ ਬਰਾਬਰ ਉਪਾਵਾਂ ਨੂੰ ਹਾਸਲ ਕਰਨ ਦਾ ਅਧਿਕਾਰ ਹੈ। ਮੇਰਾ ਪ੍ਰਸ਼ਾਸਨ ਇਸ ਦਿਸ਼ਾ ਵਿਚ ਸਾਡੀ ਸ਼ਾਂਤੀ ਅਤੇ ਲਗਾਤਾਰ ਕੂਟਨੀਤੀ ਨੂੰ ਜਾਰੀ ਰੱਖੇਗਾ। ਮੇਰਾ ਮੰਨਣਾ ਹੈਕਿ ਸਾਡੇ ਕੋਲ ਤਰੱਕੀ ਕਰਨ ਦੇ ਵਾਸਤਵਿਕ ਮੌਕੇ ਹਨ ਅਤੇ ਮੈਂ ਇਸ 'ਤੇ ਕੰਮ ਕਰਨ ਲਈ ਵਚਨਬੱਧ ਹਾਂ।'' ਬਾਈਡੇਨ ਨੇ ਕਿਹਾ ਕਿ ਅਮਰੀਕਾ ਸੰਯੁਕਤ ਰਾਸ਼ਟਰ ਨਾਲ ਮਿਲ ਕੇ ਗਾਜ਼ਾ ਦੇ ਲੋਕਾਂ ਨੂੰ ਤੁਰੰਤ ਮਨੁੱਖੀ ਮਦਦ ਉਪਲਬਧ ਕਰਾਉਣ ਲਈ ਵਚਨਬੱਧ ਹੈ।ਉੱਧਰ ਇਜ਼ਰਾਈਲ ਨੇ ਹਮਾਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- 11 ਦਿਨਾਂ ਦੇ ਖੂਨੀ ਸੰਘਰਸ਼ ਮਗਰੋਂ ਇਜ਼ਰਾਈਲ-ਹਮਾਸ ਵਿਚਾਲੇ 'ਜੰਗਬੰਦੀ', ਮਾਰੇ ਗਏ ਹਜ਼ਾਰਾਂ ਲੋਕ

ਯੂ.ਐੱਨ. ਚੀਫ ਨੇ ਇਜੀਪਟ ਅਤੇ ਕਤਰ ਦੀ ਕੀਤੀ ਪ੍ਰਸ਼ੰਸਾ
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਜੰਗਬੰਦੀ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਕਈ ਦਿਨਾਂ ਤੱਕ ਚੱਲੀ ਜੰਗ ਰੁਕਣ ਦੀ ਖੁਸ਼ੀ ਹੈ। ਯੁੱਧ ਰੁਕਵਾਉਣ ਵਿਚ ਇਜੀਪਟ ਅਤੇ ਕਤਰ ਦਾ ਯੋਗਦਾਨ ਪ੍ਰਸ਼ੰਸਾਯੋਗ ਹੈ। ਗੁਤਾਰੇਸ ਨੇ ਜੰਗ ਵਿਚ ਮਰਨ ਵਾਲੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਯੁੱਧ ਵਿਚ ਤਬਾਹ ਹੋਏ ਬੁਨਿਆਦੀ ਢਾਂਚੇ ਨੂੰ ਮੁੜ ਵਿਕਸਿਤ ਕਰਨ ਲਈ ਨਾਲ ਆਉਣਾ ਚਾਹੀਦਾ ਹੈ।

PunjabKesari

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News