ਜੋਅ ਬਾਈਡੇਨ ਨੇ ਅਮਰੀਕਾ ਦੇ ਪੋਸਟਲ ਸਰਵਿਸ ਬੋਰਡ ਲਈ ਤਿੰਨ ਮੈਂਬਰਾਂ ਨੂੰ ਕੀਤਾ ਨਾਮਜ਼ਦ

2/26/2021 11:09:38 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਆਪਣੇ ਤਿੰਨ ਮੈਂਬਰਾਂ ਨੂੰ ਯੂ.ਐੱਸ.ਏ ਦੀ ਡਾਕ ਸੇਵਾ ਬੋਰਡ ਦੇ ਗਵਰਨਰਜ਼ ਵਿੱਚ ਸ਼ਾਮਲ ਹੋਣ ਲਈ ਨਾਮਜ਼ਦ ਕਰਨ ਦੀ ਘੋਸ਼ਣਾ ਕੀਤੀ ਹੈ, ਜੋ ਕਿ ਬੋਰਡ ਲਈ ਵਿਵਾਦਪੂਰਨ ਪੋਸਟ ਮਾਸਟਰ ਜਨਰਲ ਲੂਇਸ ਡੀਜੋਏ ਨੂੰ ਬਾਹਰ ਕੱਢਣ ਦਾ ਪਹਿਲਾ ਕਦਮ ਵੀ ਹੈ। ਇਸ ਸਮੇਂ ਨੌਂ ਮੈਂਬਰੀ ਬੋਰਡ ਵਿੱਚ ਤਿੰਨ ਅਸਾਮੀਆਂ ਹਨ ਅਤੇ ਛੇ ਮੌਜੂਦਾ ਮੈਂਬਰਾਂ ਦੀ ਨਿਯੁਕਤੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੀ ਗਈ ਸੀ। 

ਜੋਅ ਬਾਈਡੇਨ ਦੁਆਰਾ ਇਹਨਾਂ ਤਿੰਨ ਅਸਾਮੀਆਂ ਲਈ ਅਮਰੀਕੀ ਡਾਕ ਕਰਮਚਾਰੀ ਯੂਨੀਅਨ ਦੇ ਸਾਬਕਾ ਜਨਰਲ ਸਲਾਹਕਾਰ ਐਂਟਨ ਹਜ਼ਰ, ਵੋਟਿੰਗ ਰਾਈਟਸ  ਕਾਰਕੁੰਨ ਅਤੇ ਹੋਮ ਇੰਸਟੀਚਿਊਟ ਵਿਖੇ ਨੈਸ਼ਨਲ ਵੋਟ ਦੇ ਸੀਈਓ ਅੰਬਰ ਮੈਕਰੇਨੋਲਡਜ਼ ਅਤੇ ਹਾਲ ਹੀ ਵਿੱਚ ਡਿਪਟੀ ਪੋਸਟ ਮਾਸਟਰ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਰੋਨ ਸਟ੍ਰੋਮੈਨ ਆਦਿ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਮੈਂਬਰਾਂ ਦੀ ਜੇਕਰ ਸੈਨੇਟ ਦੁਆਰਾ ਪੁਸ਼ਟੀ ਹੋ ਜਾਂਦੀ ਹੈ ਤਾਂ ਬੋਰਡ ਵਿੱਚ ਡੈਮੋਕ੍ਰੇਟਸ ਦਾ ਬਹੁਮਤ ਹੋਵੇਗਾ, ਜਿਸ ਵਿਚ ਇਸ ਸਮੇਂ ਚਾਰ ਰਿਪਬਲਿਕਨ ਅਤੇ ਦੋ ਡੈਮੋਕਰੇਟ ਹਨ। 

ਪੜ੍ਹੋ ਇਹ ਅਹਿਮ ਖਬਰ- ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਲਈ ਭੇਜਿਆ ਪਿਆਰਾ ਸੰਦੇਸ਼

ਇਸ ਦੇ ਇਲਾਵਾ ਡੀਜੋਏ ਬੁੱਧਵਾਰ ਨੂੰ ਹਾਊਸ ਓਵਰਸਾਈਟ ਐਂਡ ਰਿਫਾਰਮ ਕਮੇਟੀ ਦੇ ਸਾਹਮਣੇ ਸੁਣਵਾਈ ਲਈ ਪੇਸ਼ ਹੋਏ, ਜਿਥੇ ਡੈਮੋਕਰੇਟਸ ਨੇ ਉਨ੍ਹਾਂ ਨੂੰ ਗਰਮੀਆਂ ਵਿੱਚ ਡਾਕ ਸਪੁਰਦਗੀ ਵਿੱਚ ਆਈ ਗਿਰਾਵਟ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਕਾਰ ਅਤੇ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਡਾਕ ਦੁਆਰਾ ਵੋਟ ਪਾਉਣ ਵਿੱਚ ਉਤਸ਼ਾਹਤ ਹੋਣ ਸੰਬੰਧੀ ਸਵਾਲ ਕੀਤੇ ਅਤੇ ਡੈਮੋਕਰੇਟਿਕ ਸੰਸਦ ਮੈਂਬਰਾਂ ਨੇ ਬੋਰਡ ਨੂੰ ਡੀਜੋਏ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਹੈ। ਬਾਈਡੇਨ ਦੇ ਨਾਮਜ਼ਦ ਕੀਤੇ ਮੈਂਬਰ ਬੋਰਡ ਨੂੰ ਵਿਭਿੰਨ ਵੀ ਬਣਾਉਣਗੇ ਕਿਉਂਕਿ ਇਸ ਸਮੇਂ ਬੋਰਡ ਦੇ ਸਾਰੇ ਛੇ ਮੈਂਬਰ ਗੋਰੇ ਮੂਲ ਦੇ ਮਰਦ ਹਨ।


Vandana

Content Editor Vandana