ਬਾਈਡੇਨ ਅਤੇ ਹੈਰਿਸ ਨੇ ਆਪਣੀ ਆਮਦਨ ਟੈਕਸ ਰਿਟਰਨ ਕੀਤੇ ਜਾਰੀ
Tuesday, May 18, 2021 - 12:07 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਆਪਣੀ ਆਮਦਨ ਟੈਕਸ ਰਿਟਰਨ ਜਾਰੀ ਕੀਤੇ। ਜਿਹਨਾਂ ਮੁਤਾਬਕ 2020 ਵਿਚ ਹੈਰਿਸ ਦੀ ਆਮਦਨ 10 ਲੱਖ ਡਾਲਰ ਤੋਂ ਵੱਧ ਸੀ ਜੋ ਉਹਨਾਂ ਦੀ ਇਕ ਸਾਲ ਪਹਿਲਾਂ ਦੀ ਆਮਦਨ 6,07,336 ਡਾਲਰ ਦੀ ਤੁਲਨਾ ਵਿਚ ਵੱਧ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਹੁਣ ਹੋਰ ਦੇਸ਼ਾਂ ਨੂੰ ਭੇਜੇਗਾ ਵੈਕਸੀਨ, ਬਾਈਡੇਨ ਨੇ 2 ਕਰੋੜ ਡੋਜ਼ ਦੇਣ ਦਾ ਕੀਤਾ ਵਾਅਦਾ
ਰਾਸ਼ਟਰਪਤੀ ਅਤੇ ਪ੍ਰਥਮ ਔਰਤ ਜਿਲ ਨੇ ਆਪਣੀ ਆਮਦਨ ਟੈਕਸ ਰਿਟਰਨ ਸੰਯੁਕਤ ਰੂਪ ਨਾਲ ਦਾਇਰ ਕੀਤੀ ਹੈ। ਜਿਲ ਇਕ ਅਧਿਆਪਿਕਾ ਹੈ ਇਸ ਜੋੜੇ ਦੀ ਸੰਘੀ ਐਡਜਸਟ ਕੀਤੀ ਕੁੱਲ ਆਮਦਨ 6,06,336 ਡਾਲਰ ਹੈ ਜੋ 2019 ਦੀ ਆਮਦਨ 9,85,223 ਡਾਲਰ ਤੋਂ ਘੱਟ ਹੈ। ਦੂਜੇ ਪਾਸੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗ ਐਮਹਾਫ ਦੀ ਸੰਘੀ ਕੁੱਲ ਆਮਦਨ 16,95,225 ਡਾਲਰ ਹੈ। ਵ੍ਹਾਈਟ ਹਾਊਸ ਦੇ ਮੁਤਾਬਕ ਰਾਸ਼ਟਰਪਤੀ ਅਤੇ ਪ੍ਰਥਮ ਔਰਤ ਨੇ ਆਪਣੀ ਕੁੱਲ ਆਮਦਨ ਦਾ 5.1 ਫੀਸਦੀ ਮਤਲਬ 30,704 ਡਾਲਰ 10 ਫਾਊਂਡੇਸ਼ਨਾਂ ਨੂੰ ਦਿੱਤਾ। ਇਹਨਾਂ ਵਿਚੋਂ ਸਭ ਤੋਂ ਵੱਧ 10,000 ਡਾਲਰ ਬੱਚਿਆਂ ਦੇ ਸ਼ੋਸ਼ਣ ਤੋਂ ਰੱਖਿਆ ਲਈ ਕੰਮ ਕਰਨ ਵਾਲੇ ਨਿਊ ਬਾਈਡੇਨ ਫਾਊਂਡੇਸ਼ਨ ਨੂੰ ਦਿੱਤੇ ਗਏ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਦਿੱਤਾ ਝਟਕਾ, ਭਾਰਤੀਆਂ ਨੂੰ ਛੱਡ ਪਾਕਿ ਲੋਕਾਂ ਨੂੰ ਦਿੱਤੀ ਯਾਤਰਾ ਦੀ ਮਨਜ਼ੂਰੀ