ਬਾਈਡੇਨ ਨੇ ਬੰਦੂਕ ਹਿੰਸਾ ਨਾਲ ਨਜਿੱਠਣ ਲਈ ਕਾਰਵਾਈ ਦੇ ਦਿੱਤੇ ਆਦੇਸ਼
Friday, Apr 09, 2021 - 06:13 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਸਧਾਰਨ ਜਿਹੇ ਪ੍ਰੋਗਰਾਮ ਦਾ ਆਯੋਜਨ ਕਰ ਕੇ ਅਮਰੀਕਾ ਵਿਚ ਬੰਦੂਕ ਹਿੰਸਾ ਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਸਰਕਾਰੀ ਕਾਰਵਾਈਆਂ ਦੀ ਘੋਸ਼ਣਾ ਕੀਤੀ। ਬਾਈਡੇਨ ਨੇ ਇਸ ਸਮੱਸਿਆ ਨੂੰ ਮਹਾਮਾਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੀ ਸ਼ਰਮਿੰਦਗੀ ਦੱਸਿਆ ਹੈ।
ਬਾਈਡੇਨ ਨੇ ਭਾਵੇਂਕਿ ਕਿਹਾ ਕਿ ਇਸ ਸੰਬੰਧ ਵਿਚ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਪਰ ਜਿੱਥੇ ਬਾਈਡੇਨ ਨੇ ਕਿਸੇ ਵੀ ਆਧੁਨਿਕ ਸਮੇਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ 'ਤੇ ਅਤੀ ਅਭਿਲਾਸ਼ੀ ਬੰਦੂਕ ਕੰਟਰੋਲ ਏਜੰਡੇ ਦਾ ਪ੍ਰਸਤਾਵ ਦਿੱਤਾ ਸੀ, ਉੱਥੇ ਉਹਨਾਂ ਦੇ ਕਦਮਾਂ ਨੇ ਬੰਦੂਕਾਂ 'ਤੇ ਇਕੱਲੇ ਕਾਰਵਾਈ ਕਰਨ ਦੀ ਉਹਨਾਂ ਦੀਆਂ ਸੀਮਤ ਸ਼ਕਤੀਆਂ ਨੂੰ ਰੇਖਾਂਕਿਤ ਕੀਤਾ ਹੈ ਜਿੱਥੇ ਮੁਸ਼ਕਲ ਰਾਜਨੀਤੀ ਕੈਪੀਟਲ ਹਿਲ (ਸੰਸਦ) 'ਤੇ ਵਿਧਾਨਿਕ ਕਾਰਵਾਈ ਵਿਚ ਅੜਿੱਕਾ ਬਣਦੀ ਹੈ। ਬਾਈਡੇਨ ਦੇ ਨਵੇਂ ਕਦਮਾਂ ਵਿਚ ਘਰਾਂ ਵਿਚ ਬਨਣ ਵਾਲੀਆਂ ਉਹਨਾਂ ਬੰਦੂਕਾਂ 'ਤੇ ਕਾਰਵਾਈ ਕਰਨਾ ਸ਼ਾਮਲ ਹੈ ਜਿਹਨਾਂ 'ਤੇ ਸੀਰੀਅਲ ਨੰਬਰ ਨਾ ਹੋਣ ਕਾਰਨ ਉਹਨਾ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਅਤੇ ਜੋ ਅਕਸਰ ਜਾਂਚ ਦੇ ਬਿਨਾਂ ਖਰੀਦੀਆਂ ਜਾਂਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਏਸ਼ੀਅਨ ਅਮਰੀਕੀ ਲੋਕ ਮਹਾਮਾਰੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ
ਇਸ ਦੇ ਇਲਾਵਾ ਉਹਨਾਂ ਨੇ ਪਿਸਤੌਲ ਸਥਿਰ ਕਰਨ ਵਾਲੀਆਂ ਵਸਤਾਂ ਜਿਹਨਾਂ ਦੀ ਮਦਦ ਨਾਲ ਇਕ ਹੱਥ ਤੋਂ ਬੰਦੂਕ ਚਲਾਈ ਜਾ ਸਕਦੀ ਹੈ ਉਹਨਾਂ 'ਤੇ ਵੀ ਨਿਯਮਾਂ ਨੂੰ ਸਖ਼ਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਸ਼ਟਰਪਤੀ ਦੇ ਇਹ ਕਦਮ ਪਿਛਲੇ ਮਹੀਨੇ ਲਏ ਗਏ ਇਕ ਪ੍ਰਣ ਨੂੰ ਪੂਰਾ ਕਰਦੇ ਹਨ ਜਿਹਨਾਂ ਦੇ ਬਾਰੇ ਵਿਚ ਉਹਨਾਂ ਨੇ ਕਿਹਾ ਸੀ ਕਿ ਇਹ ਬੰਦੂਕ ਹਿੰਸਾ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਤੁਰੰਤ ਸਧਾਰਨ ਵਿਹਾਰਕ ਕਦਮ ਹਨ। ਅਮਰੀਕਾ ਵਿਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਮੁੱਦੇ 'ਤੇ ਨਵੇਂ ਸਿਰੇ ਤੋਂ ਚਰਚਾ ਹੋਣ ਦੇ ਬਾਅਦ ਉਹਨਾਂ ਨੇ ਇਸ ਨਾਲ ਨਜਿੱਠਣ ਦਾ ਪ੍ਰਣ ਲਿਆ ਸੀ। ਉਹਨਾਂ ਦੀ ਘੋਸ਼ਣਾ ਤੋਂ ਇਕ ਦਿਨ ਪਹਿਲਾਂ ਹੀ ਦੱਖਣੀ ਕੈਰੋਲੀਨਾ ਵਿਚ ਗੋਲੀਬਾਰੀ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।
ਨੋਟ- ਬਾਈਡੇਨ ਨੇ ਬੰਦੂਕ ਹਿੰਸਾ ਨਾਲ ਨਜਿੱਠਣ ਲਈ ਕਾਰਵਾਈ ਦੇ ਦਿੱਤੇ ਆਦੇਸ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।