ਕੈਨੇਡਾ ਸਰਕਾਰ ਦੀ ਨਵੀਂ ਰਣਨੀਤੀ ਤਹਿਤ ਮੱਧ ਵਰਗ ਲਈ ਪੈਦਾ ਹੋਣਗੀਆਂ ਨੌਕਰੀਆਂ : ਨਵਦੀਪ ਬੈਂਸ
Saturday, Apr 28, 2018 - 01:03 AM (IST)
ਓਟਾਵਾ— ਕੈਨੇਡਾ ਦੀ ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਓਟਾਵਾ ਦੇ ਬੇਵਿਯੂ ਯਾਰਡਸ 'ਚ ਇਨੋਵੇਸ਼ਨ ਸੈਂਟਰ ਵਿਖੇ ਕੈਨੇਡੀ ਬੌਧਿਕ ਸੰਪਤੀ ਰਣਨੀਤੀ ਦੀ ਸ਼ੁਰੂਆਤ ਕੀਤੀ। ਕੈਨੇਡੀ ਦੀ ਆਈ.ਪੀ. ਰਣਨੀਤੀ ਕੈਨੇਡੀਅਨ ਕਾਰੋਬਾਰੀਆਂ ਨੂੰ ਬੌਧਿਕ ਸੰਪਤੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਬਚਾਅ ਕਰਨ 'ਚ ਮਦਦ ਕਰੇਗੀ ਅਤੇ ਸਾਂਝੀ ਬੌਧਿਕ ਸੰਪਤੀ ਨੂੰ ਬਿਹਤਰ ਪਹੁੰਚ ਦੇਵੇਗੀ। ਫੈਡਰਲ ਮੰਤਰੀ ਨੇ ਨਵਦੀਪ ਬੈਂਸ ਨੇ ਦੱਸਿਆ ਕਿ ਬੌਧਿਕ ਸੰਪਤੀ (ਆਈ.ਪੀ.) ਇਨੋਵੇਸ਼ਨ ਆਰਥਿਕਤਾ ਦਾ ਮੁੱਖ ਹਿੱਸਾ ਹੈ।
ਇਹ ਕੈਨੇਡਾ ਦੇ ਅਵਿਸ਼ਕਾਰੀਆਂ ਦੇ ਵਿਚਾਰਾਂ ਦੀ ਰੱਖਿਆ ਕਰਦੇ ਹੋਏ ਉਨ੍ਹਾਂ ਨੂੰ ਖੋਜਾਂ 'ਚ ਵਪਾਰਕ ਸਫਲਤਾ ਅਤੇ ਮੱਧ ਵਰਗ ਲਈ ਹੋਰ ਨੌਕਰੀਆਂ ਪੈਦਾ ਕਰਨ 'ਚ ਮਦਦ ਕਰਦੀ ਹੈ। ਇਹ ਰਣਨੀਤੀ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਕੈਨੇਡੀਅਨ ਅਵਿਸ਼ਕਾਰੀਆਂ ਨੂੰ ਉਨ੍ਹਾਂ ਦੀਆਂ ਖੋਜਾਂ ਅਤੇ ਰਚਨਾਵਾਂ ਦਾ ਪੂਰਾ ਇਨਾਮ ਮਿਲ ਸਕੇ। ਫੈਡਰਲ ਮੰਤਰੀ ਨਵਦੀਪ ਬੈਂਸ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਖੋਜ, ਵਿਗਿਆਨ, ਨਿਰਮਾਣ ਅਤੇ ਅਵਿਸ਼ਕਾਰ 'ਚ ਮੋਹਰੀ ਹੈ ਪਰ ਵਪਾਰਕ ਨਵੀਨਤਾ ਨਾਲ ਅਸੀਂ ਇਸ 'ਚ ਹੋਰ ਮੋਹਰੀ ਹਾਂ ਪਰ ਵਪਾਰਕ ਨਵੀਨਤਾ ਨਾਲ ਅਸੀਂ ਇਸ 'ਚ ਹੋਰ ਬਿਹਤਰ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਆਈ.ਪੀ. ਰਣਨੀਤੀ ਕਾਰੋਬਾਰਾਂ ਨੂੰ ਹੋਰ ਵਧਾਉਣ ਅਤੇ ਜੋਖਮ ਲੈਣ ਲਈ ਲੋੜੀਂਦੀ ਜਾਣਕਾਰੀ ਅਤੇ ਭਰੋਸਾ ਦੇਣ 'ਚ ਮਦਦ ਕਰਦੀ ਹੈ। ਆਈ.ਪੀ. ਰਣਨੀਤੀ ਆਈ.ਪੀ. ਕਾਨੂੰਨ 'ਚ ਸੋਧ ਕਰ ਕੇ ਇਹ ਯਕੀਨੀ ਬਣਾਏਗੀ ਕਿ ਨਤੀਨਤਾ ਦੇ ਰਾਹ 'ਚ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਅਜਿਹੀਆਂ ਚੋਰ ਮੋਰੀਆਂ ਨੂੰ ਬੰਦ ਕੀਤਾ ਜਾਵੇਗਾ ਜਿਸ ਰਾਹੀਂ ਆਪਣੇ ਨਿੱਜੀ ਫਾਇਦੇ ਲਈ ਆਈ.ਪੀ. ਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਨਾਲ ਇਨੋਵੇਸ਼ਨ 'ਚ ਰੁਕਾਵਟ ਪੈਦਾ ਹੁੰਦੀ ਹੈ। ਆਈ.ਪੀ. ਰਣਨੀਤੀ ਪੇਟੈਂਟ ਅਤੇ ਟਰੇਡਮਾਰਕ ਏਜੰਟਾਂ ਦੀ ਨਿਗਰਾਨੀ ਲਈ ਇਕ ਕਾਇਮ ਰੱਖਣਾ ਯਕੀਨੀ ਬਣਾਏਗੀ ਅਤੇ ਆਈ.ਪੀ. ਪੇਸ਼ੇਵਰਾਂ ਤੋਂ ਗੁਣਵੱਤਾ ਦੀ ਸਲਾਹ ਦੀ ਤਜਵੀਜ਼ ਦਾ ਸਮਰਥਨ ਕਰੇਗੀ।