ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

Sunday, Oct 20, 2024 - 12:03 PM (IST)

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

ਬੋਹਾ (ਅਮਨਦੀਪ) : ਕੈਨੇਡਾ ਦੇ ਡਾਊਨਟਾਊਨ ਵਿਕਟੋਰੀਆ 'ਚ ਬਹੁਤ ਹੀ ਦਿਲ ਨੂੰ ਦਿਖਾਉਣ ਵਾਲੀ ਘਟਨਾ ਵਾਪਰੀ। ਇੱਥੇ ਤਿੰਨ ਵਾਹਨਾਂ ਦੀ ਟੱਕਰ ਦੌਰਾਨ ਵਾਪਰੇ ਭਿਆਨਕ ਹਾਦਸੇ 'ਚ ਬੋਹਾ ਵਾਸੀ ਰਾਜਿੰਦਰ ਸਿੰਘ (24) ਪੁੱਤਰ ਹਰਬੰਸ ਸਿੰਘ ਦੀ ਮੌਤ ਹੋ ਗਈ। ਬੀ. ਸੀ. (IIO) ਦੇ ਸੁਤੰਤਰ ਜਾਂਚ ਦਫ਼ਤਰ ਕੈਨੇਡਾ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਡਾਊਨਟਾਊਨ 'ਚ ਸ਼ਨੀਵਾਰ 19 ਅਕਤੂਬਰ ਨੂੰ ਤੜਕੇ ਭਿਆਨਕ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਹੋਵੇਗਾ ਫਰੀ, ਹੋ ਗਿਆ ਐਲਾਨ

ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ 'ਚ ਬੱਤੀਆਂ 'ਤੇ ਰੁਕਿਆ ਹੋਇਆ ਸੀ। ਇੱਕ ਤੇਜ਼ ਰਫ਼ਤਾਰ ਨਿਸਾਨ ਟਾਈਟਨ ਪਿਕਅਪ ਟਰੱਕ ਦੇ ਡਰਾਈਵਰ ਵਲੋਂ ਰਾਜਿੰਦਰ ਸਿੰਘ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਇਸ ਦੌਰਾਨ ਰਾਜਿੰਦਰ ਸਿੰਘ ਦੀ ਕਾਰ ਅੱਗਿਓਂ ਇੱਕ ਬੀ. ਸੀ. ਟਰਾਂਜ਼ਿਟ ਬੱਸ ਸਮੇਤ ਦੋ ਹੋਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਕਰਵਾਚੌਥ 'ਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਲਗਵਾਈ ਮਹਿੰਦੀ (ਵੀਡੀਓ)

ਪੁਲਸ ਆਈ. ਆਈ. ਓ. ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪਿਕਅੱਪ ਡਰਾਈਵਰ ਨੂੰ ਕੋਰਟਨੀ ਸਟ੍ਰੀਟ ਨੇੜੇ ਡਗਲਸ ਦੇ 900 ਬਲਾਕ 'ਚ ਰੋਕਣ ਦੀ ਕੋਸ਼ਿਸ਼ ਕੀਤੀ। ਰਿਪੋਰਟਾਂ ਤੋਂ ਬਾਅਦ ਪਤਾ ਲੱਗਿਆ ਕਿ ਉਹ ਗਲਤ ਢੰਗ ਨਾਲ ਗੱਡੀ ਚਲਾ ਰਿਹਾ ਸੀ। ਡਰਾਈਵਰ ਰੁਕਿਆ ਨਹੀਂ ਅਤੇ ਫਿਰ ਉਹ ਤੇਜ਼ ਰਫ਼ਤਾਰ ਵਿੱਚ ਬੱਸ ਸਮੇਤ ਹੋਰ ਵਾਹਨਾਂ ਨਾਲ ਟਕਰਾ ਗਿਆ। ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਘਟਨਾ ਦੇ ਨਤੀਜੇ ਵਜੋਂ ਬੇਲੇਵਿਲ ਅਤੇ ਕੋਰਟਨੀ ਸੜਕਾਂ ਦੇ ਵਿਚਕਾਰ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਇਸ ਦਿਲ ਕੰਬਾਊ ਘਟਨਾ ਸੁਣਦੇ ਸਾਰ ਹੀ ਬੋਹਾ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News