5 ਕਾਮਿਆਂ ਦੀ ਲੋੜ ਤੇ ਪਹੁੰਚ ਗਏ 500 ! ਦੇਖੋ ਕੈਨੇਡਾ ''ਚ ਬੇਰੁਜ਼ਗਾਰੀ ਦੀ ਮੂੰਹੋਂ ਬੋਲਦੀ ਤਸਵੀਰ

Sunday, Jun 29, 2025 - 02:45 PM (IST)

5 ਕਾਮਿਆਂ ਦੀ ਲੋੜ ਤੇ ਪਹੁੰਚ ਗਏ 500 ! ਦੇਖੋ ਕੈਨੇਡਾ ''ਚ ਬੇਰੁਜ਼ਗਾਰੀ ਦੀ ਮੂੰਹੋਂ ਬੋਲਦੀ ਤਸਵੀਰ

ਇੰਟਰਨੈਸ਼ਨਲ ਡੈਸਕ- ਕੁਝ ਸਾਲ ਪਹਿਲਾਂ ਆਈ ਕੋਵਿਡ ਮਹਾਮਾਰੀ ਮਗਰੋਂ ਕੈਨੇਡਾ 'ਚ ਬੇਰੁਜ਼ਗਾਰੀ ਦੀਆਂ ਕਈ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਇਹ ਵੀ ਦੱਸਿਆ ਗਿਆ ਸੀ ਕਿ ਉੱਥੇ ਲੋਕਾਂ ਨੂੰ ਕਮਾਈ ਕਰਨਾ ਤਾਂ ਦੂਰ, ਆਪਣੀਆਂ ਫ਼ੀਸਾਂ ਤੇ ਨਿੱਜੀ ਖਰਚੇ ਕੱਢਣਾ ਵੀ ਔਖਾ ਹੋ ਰਿਹਾ ਹੈ। 

ਹੁਣ ਉੱਥੋਂ ਦੀ ਇਕ ਹੋਰ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕੈਨੇਡਾ ਜਾ ਕੇ ਵਸਣ ਦਾ ਸੁਫ਼ਨਾ ਦੇਖਣ ਵਾਲੇ ਲੋਕਾਂ ਨੂੰ ਕਰਾਰਾ ਝਟਕਾ ਲੱਗਾ ਹੈ। ਇਸ ਵੀਡੀਓ 'ਚ ਇਕ ਕੁੜੀ, ਜੋ ਕਿ ਕੈਨੇਡਾ 'ਚ ਸੜਕ ਤੋਂ ਲੰਘ ਰਹੀ ਹੈ ਤੇ ਦਿਖਾ ਰਹੀ ਹੈ ਕਿ ਕਿਵੇਂ ਉੱਥੇ ਇਕ ਛੋਟੀ-ਮੋਟੀ ਨੌਕਰੀ ਲਈ ਲੋਕ ਲੰਬੀ ਲਾਈਨ ਬਣਾ ਕੇ ਖੜ੍ਹੇ ਹਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ

ਵੀਡੀਓ ਦੀ ਸ਼ੁਰੂਆਤ 'ਚ ਕੁੜੀ ਦੱਸਦੀ ਹੈ ਕਿ ਕੁਝ ਲੋਕ ਕਹਿੰਦੇ ਹਨ ਕਿ ਕੈਨੇਡਾ 'ਚ ਤਾਂ ਬਹੁਤ ਕੰਮ ਹੈ ਤਾਂ ਉਹ ਇਹ ਵੀਡੀਓ ਉਨ੍ਹਾਂ ਲੋਕਾਂ ਲਈ ਹੀ ਬਣਾ ਰਹੀ ਹੈ। ਕੁੜੀ ਨੇ ਦੱਸਿਆ ਕਿ ਇਹ ਕੋਈ ਗੂਗਲ ਜਾਂ ਐਪਲ ਵਰਗੀ ਕੰਪਨੀ 'ਚ ਨੌਕਰੀ ਲਈ ਨਹੀਂ, ਸਗੋਂ ਇਕ ਬਹੁਤ ਹੀ ਸਾਧਾਰਨ ਜਿਹੀ ਨੌਕਰੀ ਲਈ ਇੰਟਰਵਿਊ ਹੈ, ਜਿੱਥੇ ਸਿਰਫ਼ 4-5 ਲੋਕਾਂ ਨੂੰ ਰੱਖਿਆ ਜਾਵੇਗਾ, ਪਰ ਇੱਥੇ ਨੌਕਰੀ ਦੀ ਭਾਲ 'ਚ ਸੈਂਕੜੇ ਲੋਕ ਪਹੁੰਚੇ ਹੋਏ ਹਨ। 

ਉਸ ਨੇ ਦੱਸਿਆ ਕਿ ਕਈ ਲੋਕਾਂ ਨੂੰ ਤਾਂ ਲੱਗਦਾ ਹੈ ਕਿ ਕੈਨੇਡਾ ਜਾ ਕੇ ਕੰਮ ਕਰਾਂਗੇ ਤੇ ਜਲਦੀ ਸੈਟਲ ਹੋ ਜਾਵਾਂਗੇ, ਪਰ ਇੱਥੇ ਅਜਿਹਾ ਕੁਝ ਵੀ ਨਹੀਂ ਹੈ। ਇੱਥੇ ਨੌਕਰੀ ਲੱਭਣਾ ਹੀ ਬੜਾ ਮੁਸ਼ਕਲ ਹੈ। ਉਸ ਨੇ ਕਿਹਾ ਕਿ ਜੋ ਲੋਕ ਇੱਥੇ ਆ ਕੇ ਇਨ੍ਹਾਂ ਲਾਈਨਾਂ 'ਚ ਲੱਗਣਾ ਚਾਹੁੰਦੇ ਹਨ, ਉਹ ਇਹ ਵੀਡੀਓ ਧਿਆਨ ਨਾਲ ਦੇਖ ਲੈਣ ਕਿ ਆਪਣਾ ਦੇਸ਼ ਭਾਰਤ ਹੀ ਸਭ ਤੋਂ ਵਧੀਆ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News