ਕੈਨੇਡਾ ''ਚ ਰਿਕਾਰਡ ਪੱਧਰ ''ਤੇ ਡਿੱਗੀ ਬੇਰੁਜ਼ਗਾਰੀ ਦਰ

01/05/2018 9:57:37 PM

ਟੋਰਾਂਟੋ— ਕੈਨੇਡਾ 'ਚ ਬੀਤੇ ਮਹੀਨੇ 'ਚ 79,000 ਨੌਕਰੀਆਂ ਕੱਢੀਆਂ ਗਈਆਂ, ਜਿਸ ਨੇ ਕੈਨੇਡਾ 'ਚ ਬੇਰੁਜ਼ਗਾਰੀ ਦੀ ਦਰ ਨੂੰ ਰਿਕਾਰਡ ਪੱਧਰ 'ਤੇ ਸੁੱਟ ਦਿੱਤਾ ਹੈ। ਕੈਨੇਡਾ 'ਚ ਬੇਰੁਜ਼ਗਾਰੀ ਦਰ 1976 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।
ਸਟੈਟਸਟਿਕ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੇਰੁਜ਼ਗਾਰੀ ਦੀ ਦਰ 5.7 ਫੀਸਦੀ 'ਤੇ ਹੈ। ਬੀਤੇ 42 ਸਾਲਾਂ ਤੋਂ ਇਕੱਠੇ ਕੀਤੇ ਅੰਕੜਿਆਂ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਬਲੂਮਬਰਗ ਦੇ ਅਰਥਸ਼ਾਸਤਰੀਆਂ ਨੇ ਅਨੁਮਾਨ ਲਗਾਇਆ ਸੀ ਕਿ ਹਰ ਸੂਬੇ 'ਚ 2000 ਨੌਕਰੀਆਂ ਦਾ ਵਾਧਾ ਹੋਵੇਗਾ। ਅਰਥਸ਼ਾਸਤੀਆਂ ਨੇ ਕਿਹਾ ਕਿ ਐਲਬਰਟਾ ਤੇ ਕਿਊਬਿਕ 'ਚ 26-26 ਹਜ਼ਾਰ ਨਵੀਆਂ ਨੌਕਰੀਆਂ ਸਿਰਜੀਆਂ ਗਈਆਂ। 
ਬੈਂਕ ਆਫ ਮਾਂਟਰੀਅਲ ਦੇ ਅਰਥਸ਼ਾਸ਼ਤਰੀ ਰਾਬਰਟ ਕਾਵਿਕਿਕ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਕਿ ਕਿਊਬਿਕ ਲਈ ਇਹ ਬਹੁਤ ਹੀ ਮਹੱਤਵਪੂਰਨ ਸਾਬਿਤ ਹੋਇਆ ਹੈ, ਜਿਸ ਨਾਲ ਨੌਕਰੀ ਦੀ ਦਰ 'ਚ ਤੇਜ਼ੀ ਆਈ ਹੈ ਤੇ ਬੇਰੁਜ਼ਗਾਰੀ ਦਰ 4.9 ਫੀਸਦੀ ਦਰਜ ਕੀਤੀ ਗਈ ਹੈ।


Related News