ਬੇਟੀ ਨੂੰ ਖੁਸ਼ ਕਰਨ ਲਈ ਪਿਤਾ ਨੇ ਕੀਤਾ ਅਜਿਹਾ ਕੰਮ, ਜਿਸ ਨੂੰ ਜਾਣ ਹਰ ਕੋਈ ਕਰ ਰਿਹਾ ਹੈ ਤਾਰੀਫ

Friday, Oct 26, 2018 - 04:47 PM (IST)

ਬੇਟੀ ਨੂੰ ਖੁਸ਼ ਕਰਨ ਲਈ ਪਿਤਾ ਨੇ ਕੀਤਾ ਅਜਿਹਾ ਕੰਮ, ਜਿਸ ਨੂੰ ਜਾਣ ਹਰ ਕੋਈ ਕਰ ਰਿਹਾ ਹੈ ਤਾਰੀਫ

ਬ੍ਰਿਸਟਲ— ਅਮਰੀਕਾ 'ਚ ਰਹਿਣ ਵਾਲੀ ਇਕ ਔਰਤ ਇਕ ਦਿਨ ਆਪਣੀ ਬੇਟੀ ਨਾਲ ਗੱਲ ਕਰ ਰਹੀ ਸੀ ਇਸ ਦੌਰਾਨ ਬੱਚੀ ਉਸ ਨੂੰ ਦੱਸਦੀ ਹੈ ਕਿ ਉਹ ਖੁਦ ਨਾਲ ਪਿਆਰ ਨਹੀਂ ਕਰਦੀ ਕਿਉਂਕਿ ਉਸ ਦੇ ਸਿਰ 'ਤੇ ਬਿਲਕੁਲ ਵੀ ਵਾਲ ਨਹੀਂ ਹਨ। ਅਸਲ 'ਚ ਇਕ ਅਜੀਬੋ ਗਰੀਬ ਬੀਮਾਰੀ ਦੀ ਵਜ੍ਹਾ ਨਾਲ ਬੱਚੀ ਦੇ ਸਾਰੇ ਵਾਲ ਝੜ ਗਏ ਹਨ। ਇਸੇ ਵਜ੍ਹਾ ਨਾਲ ਉਹ ਖੁਦ ਨਾਲ ਨਫਰਤ ਕਰਨ ਦੀ ਗੱਲ ਕਹਿੰਦੀ ਹੈ। ਇਸ ਤੋਂ ਬਾਅਦ ਬੱਚੀ ਨੂੰ ਖੁਸ਼ ਕਰਨ ਲਈ ਉਸ ਦਾ ਪਿਤਾ ਕੁਝ ਅਜਿਹਾ ਕਰਦਾ ਹੈ ਜਿਸ ਦੀ ਉਮੀਦ ਉਸ ਦੀ ਪਤਨੀ ਨੂੰ ਵੀ ਨਹੀਂ ਸੀ। ਵਾਲ ਬਿਲਕੁਲ ਵੀ ਜ਼ਰੂਰੀ ਨਹੀਂ ਹੁੰਦੇ ਇਸ ਗੱਲ ਨੂੰ ਸਮਝਾਉਣ ਲਈ ਉਹ ਖੁਦ ਵੀ ਆਪਣੇ ਸਾਰੇ ਵਾਲ ਕੱਟ ਦਿੰਦਾ ਹੈ। ਉੱਥੇ ਹੀ ਉਸ ਦੀ ਪਤਨੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।

ਇਹ ਕਹਾਣੀ ਅਮਰੀਕਾ ਦੇ ਰੋਡ ਆਈਲੈਂਡ ਦੇ ਬ੍ਰਿਸਟਲ ਸ਼ਹਿਰ ਦੀ ਰਹਿਣ ਵਾਲੇ ਸ਼ਖਸ ਡੇਵ ਸਿਲਵੇਰਿਆ, ਉਸ ਦੀ ਪਤਨੀ ਚੇਲਸਿਆ ਅਤੇ ਉਨ੍ਹਾਂ ਦੀ 6 ਸਾਲ ਦੀ ਬੇਟੀ ਰਿਲੇ ਦੀ ਹੈ। ਜੋ ਐਲੋਪੇਸਿਆ ਨਾਂ ਦੇ ਇਕ ਬੀਮਾਰੀ ਨਾਲ ਜੂਝ ਰਹੀ ਹੈ। ਰਿਲੇ ਨੂੰ ਇਹ ਬੀਮਾਰੀ 15 ਮਹੀਨਿਆਂ ਦੀ ਉਮਰ 'ਚ ਹੋਈ ਸੀ ਜਿਸ ਦੀ ਵਜ੍ਹਾ ਨਾਲ ਉਸ ਦੀ ਰੋਗ ਪ੍ਰਤੀਰੋਧੀ ਸਮਰੱਥਾ ਨੇ ਉਸ ਦੇ ਹੀ ਹੇਅਰ ਫਾਲਿਕਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਾਰੇ ਵਾਲ ਝੜ ਗਏ। 

ਦਸੰਬਰ 2017 'ਚ ਚੇਲਸਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਲਿਖੀ ਜਿਸ 'ਚ ਉਹ ਉਸ ਦੇ ਅਤੇ ਰਿਲੇ ਦੇ ਵਿਚ ਹੋਈ ਗੱਲਬਾਤ ਦੇ ਬਾਰੇ 'ਚ ਦੱਸਦੀ ਹੈ। ਆਪਣੀ ਪੋਸਟ 'ਚ ਉਹ ਲਿਖਦੀ ਹੈ ਕੱਲ ਮੈਂ ਵੀ ਆਪਣੀ ਬੇਟੀ ਰਿਲੇ ਨਾਲ ਗੱਲ ਕਰ ਰਹੀ ਸੀ ਅਤੇ ਇਸ ਦੌਰਾਨ ਮੈਂ ਮਜ਼ਾਕ-ਮਜ਼ਾਕ 'ਚ ਉਸ ਨੂੰ ਕਿਹਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। 

ਇਸ ਤੋਂ ਬਾਅਦ ਜਦੋਂ ਮੈਂ ਰਿਲੇ ਪੁੱਛਿਆ ਕਿ ਤੂੰ ਖੁਦ ਨਾਲ ਪਿਆਰ ਕਰਦੀ ਹੈ? ਤਾਂ ਉਸ ਨੇ ਹੌਲੀ ਜਿਹੇ ਕਿਹਾ ਨਹੀਂ। ਹੈਰਾਨ ਮਾਂ ਨੇ ਜਦੋਂ ਉਸ ਤੋਂ ਇਸ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਮੇਰੇ ਸਿਰ 'ਤੇ ਵਾਲ ਨਹੀਂ ਹੈ ਇਸ ਲਈ ਮੈਂ ਖੁਦ ਨਾਲ ਪਿਆਰ ਨਹੀਂ ਕਰਦੀ। ਬੇਟੀ ਦੇ ਜਵਾਬ ਤੋਂ ਹੈਰਾਨ ਚੇਲਸਿਆ ਨੇ ਤੁਰੰਤ ਆਪਣੇ ਹਸਬੈਂਡ ਨੂੰ ਕਾਲ ਕਰ ਕੇ ਇਸ ਬਾਰੇ ਗੱਲ ਕੀਤੀ। ਉਸੇ ਦਿਨ ਡੇਵ ਅਤੇ ਚੇਲਸਿਆ ਦੀ ਵਰ੍ਹੇਗੰਢ ਵੀ ਸੀ ਅਤੇ ਉਹ ਪਾਰਟੀ ਕਰਨ ਜਾਣ ਵਾਲੇ ਸੀ। 

ਬੇਟੀ ਨਾਲ ਗੱਲ ਕਰਨ ਦੌਰਾਨ ਡੇਵ ਉਸ ਨੂੰ ਕਹਿੰਦਾ ਹੈ ਕਿ ਤੂੰ ਅਜਿਹਾ ਸੋਚ ਵੀ ਕਿਵੇਂ ਸਕਦੀ ਹੈ। ਤੂੰ ਬਹੁਤ ਸਪੈਸ਼ਲ ਲੜਕੀ ਹੈ। ਇਕ ਗੱਲ ਯਾਦ ਰੱਖਣਾ ਵਾਲ ਬਿਲਕੁਲ ਵੀ ਮਾਇਨੇ ਨਹੀਂ ਰੱਖਦੇ। ਇਸ ਹਾਲਤ 'ਚ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਇਸ ਤੋਂ ਬਾਅਦ ਬੱਚੀ ਨੂੰ ਸਰਪਰਾਈਜ਼ ਕਰਦੇ ਹੋਏ ਡੇਵ ਨੇ ਉਸ ਤੋਂ ਪੁੱਛਿਆ ਕਿ ਕੀ ਉਹ ਵੀ ਮੈਨੂੰ ਆਪਣੇ ਵਰਗੀ ਲੁੱਕ 'ਚ ਦੇਖਣਾ ਪਸੰਦ ਕਰੇਗੀ। ਇਹ ਸੁਣਦੇ ਹੀ ਰਿਲੇ ਦੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ। ਇਸ ਤੋਂ ਬਾਅਦ ਡੇਵ ਆਪਣੇ ਸਿਰ ਦੀ ਸ਼ੇਵ ਕਰਨਾ ਸ਼ੁਰੂ ਕਰ ਦਿੰਦਾ ਹੈ। 

ਡੇਵ ਨੇ ਇਹ ਕੰਮ ਇਸ ਲਈ ਕੀਤਾ ਤਾਂ ਕਿ ਬੱਚੀ ਖੁਦ ਨੂੰ ਇਕੱਲਾ ਨਾ ਸਮਝੇ ਅਤੇ ਵਾਲਾਂ ਦੀ ਵਜ੍ਹਾ ਨਾਲ ਉਸ ਦੇ ਅੰਦਰ ਖੁਦ ਨੂੰ ਲੈ ਕੇ ਜੋ ਹੀਨ ਭਾਵਨਾ ਆ ਗਈ ਉਹ ਉਸ ਨੂੰ ਦੂਰ ਕਰਨਾ ਚਾਹੁੰਦਾ ਸੀ। ਉਮੀਦ ਮੁਤਾਬਕ ਪਾਪਾ ਨੂੰ ਵੀ ਆਪਣੇ ਜਿਹਾ ਦੇਖ ਰਿਲੇ ਬੇਹੱਦ ਖੁਸ਼ ਹੋ ਜਾਂਦੀ ਹੈ।

ਸਿਰ ਦੀ ਸ਼ੇਵ ਕਰਨ ਨੂੰ ਲੈ ਕੇ ਡੇਵ ਕਹਿੰਦਾ ਹੈ ਕਿ ਇਹ ਕੰਮ ਮੈਂ ਉਸ ਨੂੰ ਖੁਸ਼ ਕਰਨ ਲਈ ਕੀਤਾ ਹੈ ਅਤੇ ਇਸ ਬਾਰੇ ਮੈਂ ਉਸ ਨੂੰ ਕਹਿਣ ਤੋਂ ਪਹਿਲਾਂ ਇਕ ਵਾਰ ਵੀ ਨਹੀਂ ਸੋਚਿਆ ਇਹ ਉਨ੍ਹਾਂ ਦਾ ਮੌਕਿਆਂ 'ਚੋਂ ਇਕ ਅਜਿਹਾ ਸੀ ਜਿਨ੍ਹਾਂ ਨੂੰ ਲੈ ਕੇ ਇਕ ਪੇਰੇਂਟ ਜ਼ਿਆਦਾ ਕੁਝ ਨਹੀਂ ਸੋਚਦਾ। ਡੇਵ ਮੁਤਾਬਕ ਕਈ ਵਾਰ ਤੁਹਾਡੇ ਐਕਸ਼ਨ ਤੁਹਾਡੇ ਸ਼ਬਦਾਂ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦੇ ਹਨ। 

ਬੇਟੀ ਲਈ ਆਪਣੇ ਵਾਲਾਂ ਦੀ ਕੁਰਬਾਨੀ ਦੇਣ ਵਾਲੇ ਇਸ ਪਿਤਾ ਨੂੰ ਸੋਸ਼ਲ ਮੀਡੀਆ 'ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੇਸਬੁੱਕ 'ਤੇ ਸ਼ੇਅਰ ਹੋਣ ਦੇ ਬਾਅਦ ਇਸ ਵੀਡੀਓ ਨੂੰ ਹੁਣ ਤਕ 3 ਲੱਖ ਤੋਂ ਜ਼ਿਆਦਾ ਲੋਕ ਦੇਖ ਰਿਐਕਟ ਕਰ ਚੁਕੇ ਹਨ। ਉੱਥੇ 2 ਲੱਖ ਲੋਕ ਇਸ ਨੂੰ ਸ਼ੇਅਰ ਵੀ ਕਰ ਚੁੱਕੇ ਹਨ।
 


Related News