ਜਿਲ ਬਾਈਡੇਨ ਨੂੰ ਹੋਇਆ ਕੋਰੋਨਾ, ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਵੀ ਹੋਏ ਸਨ ਪਾਜ਼ੇਟਿਵ
Tuesday, Aug 16, 2022 - 08:25 PM (IST)
ਦੱਖਣੀ ਕੈਲੀਫੋਰਨੀਆ-ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡੇਨ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ 'ਚ ਬੀਮਾਰੀ ਦੇ 'ਹਲਕੇ ਲੱਛਣ' ਨਜ਼ਰ ਆ ਰਹੇ ਹਨ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਲ ਨੂੰ ਬੀਮਾਰੀ ਦੇ ਲੱਛਣ ਸੋਮਵਾਰ ਨੂੰ ਦਿਖਣੇ ਸ਼ੁਰੂ ਹੋਏ, ਉਸ ਸਮੇਂ ਉਹ ਆਪਣੇ ਪਤੀ, ਰਾਸ਼ਟਰਪਤੀ ਜੋਅ ਬਾਈਡੇਨ ਨਾਲ ਦੱਖਣੀ ਕੈਲੀਫੋਰਨੀਆ 'ਚ ਛੁੱਟੀਆਂ ਮਨਾ ਰਹੀ ਸੀ।
ਇਹ ਵੀ ਪੜ੍ਹੋ : ਪਾਕਿ 'ਚ ਬਿਜਲੀ ਕਟੌਤੀ ਕਾਰਨ ਹਾਹਾਕਾਰ, ਹਜ਼ਾਰਾਂ ਰੁਪਏ ਦੇ ਬਿੱਲ ਆਉਣ ਕਾਰਨ ਲੋਕ ਪ੍ਰੇਸ਼ਾਨ
ਜਿਲ ਨੂੰ 'ਐਂਟੀ ਵਾਇਰਲ ਦਵਾਈ ਪੈਕਸਲੋਵਿਡ ਦਿੱਤੀ ਗਈ ਹੈ ਅਤੇ ਉਹ ਘਟੋ-ਘੱਟ ਪੰਜ ਦਿਨਾਂ ਤੱਕ ਇਕਾਂਤਵਾਸ 'ਚ ਰਹੇਗੀ। ਵ੍ਹਾਈਟ ਹਾਊਸ ਨੇ ਦੱਸਿਆ ਕਿ ਜੋਅ ਬਾਈਡੇਨ ਦੀ ਕੋਰੋਨਾ ਜਾਂਚ ਰਿਪੋਰਟ ਮੰਗਲਵਾਰ ਨੂੰ ਨੈਗੇਟਿਵ ਆਈ ਹੈ ਪਰ 'ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ' ਦਿਸ਼ਾ-ਨਿਰਦੇਸ਼ ਤਹਿਤ ਉਹ ਘਰ ਦੇ ਅੰਦਰ ਵੀ 10 ਦਿਨਾਂ ਤੱਕ ਮਾਸਕ ਪਾ ਕੇ ਰੱਖੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਫਿਰ ਤੋਂ ਇਨਫੈਕਟਿਡ ਹੋਣ ਤੋਂ ਬਾਅਦ ਬਾਈਡੇਨ ਸੱਤ ਅਗਸਤ ਨੂੰ ਇਨਫੈਕਸ਼ਨ ਮੁਕਤ ਹੋਏ ਹਨ।
ਇਹ ਵੀ ਪੜ੍ਹੋ :ਰੂਸੀ ਫੌਜ ਨੇ ਦੱਖਣੀ ਯੂਕ੍ਰੇਨ ਦੇ ਮਾਈਕੋਲਾਈਵ ਖੇਤਰ 'ਚ ਦਾਗੇ ਰਾਕੇਟ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ