ਬੁਰਕੀਨਾ ਫਾਸੋ ''ਚ ਜਿਹਾਦੀਆਂ ਨੇ 17 ਨਾਗਰਿਕਾਂ ਦਾ ਕੀਤਾ ਕਤਲ : ਮੰਤਰੀ

06/20/2019 10:32:34 AM

ਔਗਾਡੌਗੂ— ਬੁਰਕੀਨਾ ਫਾਸੋ ਦੇ ਅਸ਼ਾਂਤ ਉੱਤਰੀ ਖੇਤਰ ਦੇ ਇਕ ਪਿੰਡ 'ਚ ਜਿਹਾਦੀਆਂ ਨੇ ਰਾਤ ਸਮੇਂ ਹਮਲਾ ਕਰਕੇ 17 ਨਾਗਰਿਕਾਂ ਦਾ ਕਤਲ ਕਰ ਦਿੱਤਾ। ਰੱਖਿਆ ਮੰਤਰੀ ਸ਼ੈਰਿਫ ਸਾਈ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੈਰਿਫ ਨੇ ਇਕ ਬਿਆਨ 'ਚ ਕਿਹਾ ਕਿ ਅੱਤਵਾਦੀਆਂ ਦੇ ਇਕ ਹਥਿਆਰਬੰਦ ਸਮੂਹ ਨੇ ਆਮ ਨਾਗਰਿਕਾਂ ਦੀ ਆਬਾਦੀ ਵਾਲੇ ਇਕ ਪਿੰਡ ਬੇਲੇਹੇਡੇ 'ਚ ਦੇਰ ਰਾਤ ਹਮਲਾ ਕੀਤਾ, ਜਿਸ 'ਚ 17 ਲੋਕਾਂ ਦੀ ਮੌਤ ਹੋ ਗਈ।

ਮੰਤਰੀ ਨੇ ਕਿਹਾ ਕਿ ਹਮਲਾਵਰਾਂ ਨੂੰ ਲੱਭਣ ਅਤੇ ਇਲਾਕੇ ਦੀ ਸੁਰੱਖਿਆ ਲਈ ਇਕ ਮੁਹਿੰਮ ਚਲਾਈ ਜਾ ਰਹੀ  ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਿਆਦਾ ਅਲਰਟ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਦੇਣ ਲਈ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬੁਰਕੀਨੋ ਫਾਸੋ 'ਚ ਅਜਿਹੀਆਂ ਹਿੰਸਕ ਗਤੀਵਿਧੀਆਂ ਵਾਪਰਦੀਆਂ ਰਹਿੰਦੀਆਂ ਹਨ। ਅਪ੍ਰੈਲ ਮਹੀਨੇ ਵੀ ਜਿਹਾਦੀਆਂ ਦੇ ਹਮਲੇ 'ਚ 62 ਲੋਕਾਂ ਦੀ ਮੌਤ ਹੋ ਗਈ ਸੀ। 2015 ਤੋਂ ਬਾਅਦ ਹੁਣ ਤਕ 400 ਲੋਕਾਂ ਦੀ ਜਾਨ ਜਾ ਚੁੱਕੀ ਜਿਹਾਦੀ ਹਮਲਿਆਂ 'ਚ ਜਾ ਚੁੱਕੀ ਹੈ।


Related News