ਈਸਾ ਮਸੀਹ ''ਤੇ ਬਣੀ ਪੇਂਟਿੰਗ 27 ਲੱਖ ਡਾਲਰ ''ਚ ਨੀਲਾਮ

Monday, Dec 01, 2025 - 12:50 PM (IST)

ਈਸਾ ਮਸੀਹ ''ਤੇ ਬਣੀ ਪੇਂਟਿੰਗ 27 ਲੱਖ ਡਾਲਰ ''ਚ ਨੀਲਾਮ

ਇੰਟਰਨੈਸ਼ਨਲ ਡੈਸਕ- ਬਾਰੋਕ ਕਾਲ ਦੇ ਮਹਾਨ ਚਿੱਤਰਕਾਰ ਪੀਟਰ ਪਾਲ ਰੂਬੇਨਸ ਦੀ ਇਕ ਲੰਬੇ ਸਮੇਂ ਤੋਂ ਗੁਆਚੀ ਹੋਈ ਪੇਂਟਿੰਗ ਐਤਵਾਰ ਨੂੰ ਵਰਸਲੀਜ਼ 'ਚ ਹੋਈ ਨੀਲਾਮੀ 'ਚ 27 ਲੱਖ ਡਾਲਰ 'ਚ ਵਿਕੀ। ਇਹ ਪੇਂਟਿੰਗ ਚਾਰ ਸਦੀ ਤੋਂ ਵੱਧ ਸਮੇਂ ਬਾਅਦ ਹਾਲ 'ਚ ਪੈਰਿਸ ਦੇ ਇਕ ਨਿੱਜੀ ਟਾਊਨਹਾਊਸ 'ਚ ਮਿਲੀ ਸੀ। ਇਸ 'ਚ ਈਸਾ ਮਸੀਹ ਨੂੰ ਸੂਲੀ 'ਤੇ ਚੜ੍ਹਾਏ ਜਾਣ ਦਾ ਦ੍ਰਿਸ਼ ਦਰਸਾਇਆ ਗਿਆ ਹੈ। ਇਹ ਇਕ ਫਰਾਂਸੀਸੀ ਸੰਗ੍ਰਹਿ ਦਾ ਹਿੱਸਾ ਸੀ ਅਤੇ ਸ਼ੁਰੂ 'ਚ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਉਸ ਸਮੇਂ ਮੌਜੂਦ ਰੂਬੇਨਸ ਦੀਆਂ ਕਈ ਕਾਰਜਸ਼ਾਲਾਵਾਂ 'ਚੋਂ ਕਿਸੇ ਇਕ 'ਚ ਬਣਾਈ ਗਈ ਕ੍ਰਿਤੀ  ਹੈ। 

ਨੀਲਾਮੀਕਰਤਾ ਜੀਨ-ਪੀਅਰੇ ਓਸੇਨਾ ਨੇ ਦੱਸਿਆ,''ਮੈਨੂੰ ਇਸ ਪੇਂਟਿੰਗ ਨੂੰ ਦੇਖ ਕੇ ਤੁਰੰਤ ਇਕ ਅਹਿਸਾਸ ਹੋਇਆ ਅਤੇ ਮੈਂ ਇਸ ਨੂੰ ਪ੍ਰਮਾਣਿਤ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਅੰਤ 'ਚ ਅਸੀਂ ਇਸ ਨੂੰ ਐਂਟਵਰਪ ਸਥਿਤ ਰੂਬੇਨਸ ਕਮੇਟੀ 'ਰੂਬੇਨਿਆਯਮ' ਤੋਂ ਪ੍ਰਮਾਣਿਤ ਕਰਵਾਉਣ 'ਚ ਸਫ਼ਲ ਹੋਏ।'' ਰੂਬੇਨਸ 'ਤੇ ਸੋਧ ਲਈ ਪ੍ਰਸਿੱਧ ਮਾਹਿਰ ਨਿਲਸ ਬਿਊਟਨਰ ਨੇ ਨੀਮਾਲੀ ਤੋਂ ਪਹਿਲਾਂ ਦੱਸਿਆ ਕਿ ਮਸ਼ਹੂਰ ਕਲਾਕਾਰ ਨੇ ਸੂਲੀ 'ਤੇ ਚੜ੍ਹਾਏ ਜਾਣ ਦੇ ਦ੍ਰਿਸ਼ ਹਮੇਸ਼ਾ ਚਿੱਤ੍ਰਿਤ ਕੀਤੇ ਪਰ 'ਉਨ੍ਹਾਂ ਨੇ ਬਹੁਤ ਘੱਟ ਮੌਕਿਆਂ 'ਤੇ ਸੂਲੀ 'ਤੇ ਈਸਾ ਮਸੀਹ ਨੂੰ ਦਰਸਾਇਆ।'' 


author

DIsha

Content Editor

Related News