ਰੋਹਿੰਗਿਆ ਕਤਲ ਦੇ ਸਵਾਲਾਂ ਦੇ ਜਵਾਬ ਲੱਭਣ ਮਿਆਂਮਾਰ ਜਾਣਗੇ ਹੰਟ
Tuesday, Aug 28, 2018 - 03:05 AM (IST)

ਲੰਡਨ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਰੋਹਿੰਗਿਆ ਦੇ ਕਤਲ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣ ਲਈ ਜਲਦ ਹੀ ਮਿਆਂਮਾਰ ਦਾ ਦੌਰਾ ਕਰਨਗੇ। ਸੰਯੁਕਤ ਰਾਸ਼ਟਰ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਮਿਆਂਮਾਰ 'ਚ ਰੋਹਿੰਗਿਆ ਨਾਲ ਕਾਫੀ ਦੁਖਦਾਈ ਵਤੀਰਾ ਕੀਤਾ ਜਾਂਦਾ ਹੈ। ਹੰਟ ਨੇ ਟਵਿਟਰ 'ਤੇ ਲਿਖਿਆ, 'ਅਜਿਹੀ ਕਰੂਰਤਾ ਕਰਨ ਵਾਲਿਆਂ ਲਈ ਲੁੱਕਣ ਲਈ ਕੋਈ ਥਾਂ ਨਹੀਂ ਹੈ। ਮੈਂ ਜਲਦ ਤੋਂ ਜਲਦ ਮਿਆਂਮਾਰ ਦਾ ਦੌਰਾ ਕਰ ਇਨ੍ਹਾਂ ਸਵਾਲਾਂ ਦੇ ਜਵਾਬ ਦੀ ਭਾਲ ਕਰਾਂਗਾ।'