ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਪੁਲਾੜ ਲਈ 20 ਜੁਲਾਈ ਨੂੰ ਹੋਣਗੇ ਰਵਾਨਾ
Monday, Jun 07, 2021 - 09:06 PM (IST)
ਇੰਟਰਨੈਸ਼ਨਲ ਡੈਸਕ : ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਪੁਲਾੜ ’ਚ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜੈੱਫ ਬੇਜ਼ੋਸ ਦੀ ਆਪਣੀ ਸਪੇਸ ਕੰਪਨੀ ਵੀ ਹੈ, ਜਿਸ ਦਾ ਨਾਂ ਬਲਿਊ ਓਰਿਜਨ ਹੈ। ਜੈੱਫ ਬੇਜ਼ੋਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਭਰਾ ਨਾਲ 20 ਜੁਲਾਈ ਨੂੰ ਸਪੇਸ ਲਈ ਰਵਾਨਾ ਹੋਣਗੇ। ਜੈੱਫ ਬੇਜ਼ੋਸ ਨੇ ਦੱਸਿਆ ਕਿ ਉਹ ਆਪਣੀ ਕੰਪਨੀ ਵੱਲੋਂ ਭੇਜੀ ਜਾ ਰਹੀ ਪਹਿਲੀ ਮਨੁੱਖੀ ਪੁਲਾੜ ਉਡਾਣ ਦਾ ਹਿੱਸਾ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਜੈੱਫ ਬੇਜ਼ੋਸ ਐਮਾਜ਼ੋਨ ਦੇ ਸੀ. ਈ. ਓ. ਦਾ ਅਹੁਦਾ ਛੱਡਣ ਤੋਂ ਸਿਰਫ 15 ਦਿਨਾਂ ਬਾਅਦ ਸਪੇਸ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ : ਇਟਲੀ : 18 ਮਹੀਨਿਆਂ ਬਾਅਦ ਸ਼ੁਰੂ ਹੋਈ ਕਰੂਜ਼ ਸੇਵਾ ਖ਼ਿਲਾਫ਼ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
ਜੈੱਫ ਬੇਜ਼ੋਸ ਨੇ ਆਪਣੀ ਇੰਸਟਾਗ੍ਰਾਮ ਪੋਸਟ ’ਚ ਕਿਹਾ, ‘‘ਮੈਂ ਪੰਜ ਸਾਲ ਦੀ ਉਮਰ ਤੋਂ ਪੁਲਾੜ ’ਚ ਯਾਤਰਾ ਕਰਨ ਦਾ ਸੁਪਨਾ ਵੇਖਿਆ ਸੀ।’’ ਉਸ ਨੇ ਇਹ ਵੀ ਕਿਹਾ ਕਿ 20 ਜੁਲਾਈ ਨੂੰ ਉਹ ਆਪਣੇ ਭਰਾ ਨਾਲ ਇਕ ਨਵੇਂ ਐਡਵੈਂਚਰ ਲਈ ਜਾਵੇਗਾ। ਮਈ ’ਚ ਬਲਿਊ ਓਰਿਜਨ ਨੇ ਇਕ ਵੱਡਾ ਐਲਾਨ ਕੀਤਾ ਸੀ। ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਇਸ ਦੀ ਤਹਿਤ ਹਰੇਕ ਉਡਾਣ 6 ਲੋਕਾਂ ਨੂੰ ਲਿਜਾਣ ਦੇ ਯੋਗ ਹੋਵੇਗੀ। ਜੈੱਫ ਬੇਜ਼ੋਸ ਪੁਲਾੜ ’ਚ ਜਾਣ ਵਾਲੇ ਪਹਿਲੇ ਅਰਬਪਤੀ ਹੋਣਗੇ।
ਇਹ ਵੀ ਪੜ੍ਹੋ : ਜੀ-7 ਸ਼ਿਖਰ ਸੰਮੇਲਨ : 2022 ਦੇ ਅਖੀਰ ਤੱਕ ਦੁਨੀਆ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਰੱਖਾਂਗੇ ਟੀਚਾ : ਜੋਹਨਸਨ
ਇਹ ਐਲਾਨ ਵੀ ਕਾਫ਼ੀ ਹੈਰਾਨ ਕਰਨ ਵਾਲਾ ਹੈ ਕਿਉਂਕਿ ਆਮ ਤੌਰ ’ਤੇ ਟੈਸਲਾ ਦੇ ਸੰਸਥਾਪਕ ਐਲਨ ਮਸਕ ਹਰ ਰੋਜ਼ ਪੁਲਾੜ ਅਤੇ ਮੰਗਲ ’ਤੇ ਜਾਣ ਦੀਆਂ ਗੱਲਾਂ ਕਰਦੇ ਹਨ ਪਰ ਹੁਣ ਜੈਫ ਬੇਜੋਸ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।