ਫ਼ਿਲਮ 'ਜਵਾਨ' ਦੀ ਅਦਾਕਾਰਾ ਨਾਲ ਥਾਈਲੈਂਡ 'ਚ ਵੱਡਾ ਹਾਦਸਾ, ਸ਼ੂਟਰਾਂ ਤੋਂ ਮਸਾਂ ਬਚਾਈ ਜਾਨ

Saturday, Oct 14, 2023 - 11:37 AM (IST)

ਫ਼ਿਲਮ 'ਜਵਾਨ' ਦੀ ਅਦਾਕਾਰਾ ਨਾਲ ਥਾਈਲੈਂਡ 'ਚ ਵੱਡਾ ਹਾਦਸਾ, ਸ਼ੂਟਰਾਂ ਤੋਂ ਮਸਾਂ ਬਚਾਈ ਜਾਨ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਹਾਲ ਹੀ 'ਚ ਫ਼ਿਲਮ 'ਜਵਾਨ' ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਰੱਜਵਾਂ ਪਿਆਰ ਮਿਲਿਆ। ਇਸ ਫ਼ਿਲਮ 'ਚ ਅਭਿਨੇਤਰੀਆਂ ਦੀ ਲੰਬੀ ਲਾਈਨ ਵੇਖਣ ਨੂੰ ਮਿਲੀ ਸੀ। ਆਲੀਆ ਕੁਰੈਸ਼ੀ ਨਾਂ ਦੀ ਅਦਾਕਾਰਾ ਵੀ ਇਸ ਫ਼ਿਲਮ 'ਚ ਸੀ, ਜਿਸ ਨਾਲ ਇਕ ਭਿਆਨਕ ਹਾਦਸਾ ਹੋਇਆ। ਅਦਾਕਾਰਾ ਨੇ ਆਪਣੇ ਇਸ ਮਾੜੇ ਦਿਨ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਪੋਸਟ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਆਲੀਆ ਕੁਰੈਸ਼ੀ ਨੇ ਦੱਸਿਆ ਹੈ ਕਿ ਉਸ ਨੇ ਥਾਈਲੈਂਡ 'ਚ ਕਿਵੇਂ ਇੱਕ 14 ਸਾਲ ਦੇ ਬੱਚੇ ਨੂੰ ਗੋਲੀਬਾਰੀ ਕਰਦੇ ਵੇਖਿਆ। ਮੇਰੀਆਂ ਅੱਖਾਂ ਦੇ ਸਾਹਮਣੇ ਉਸ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ। 

ਹਾਦਸੇ ਵਾਲੇ ਦਿਨ ਦੀਆਂ ਤਸਵੀਰਾਂ ਨਾਲ ਬਿਆਨ ਕੀਤਾ ਦਰਦ
ਦੱਸ ਦਈਏ ਕਿ ਆਲੀਆ ਕੁਰੈਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਹਾਦਸੇ ਵਾਲੇ ਦਿਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਆਲੀਆ ਨੇ ਇਨ੍ਹਾਂ ਤਸਵੀਰਾਂ ਨਾਲ ਇਕ ਲੰਬੀ ਪੋਸਟ ਲਿਖੀ ਹੈ ਅਤੇ ਦੱਸਿਆ ਹੈ ਕਿ ਕਿਵੇਂ ਉਹ ਅਤੇ ਉਸ ਦੇ ਦੋਸਤ ATM 'ਚ ਦੇਰੀ ਕਾਰਨ ਸ਼ੂਟਰ ਦੇ ਨਿਸ਼ਾਨੇ 'ਤੇ ਹੋਣ ਤੋਂ ਬਚ ਗਏ। ਠੀਕ ਹੈ, ਇਹ ਲਿਖਣਾ ਮੁਸ਼ਕਿਲ ਹੈ ਪਰ ਮੈਂ ਨਹੀਂ ਚਾਹੁੰਦੀ ਕਿ ਮੇਰਾ ਇੰਸਟਾਗ੍ਰਾਮ ਅਜਿਹੀ ਜਗ੍ਹਾ ਬਣੇ ਜਿੱਥੇ ਮੈਂ ਸਿਰਫ ਚਮਕ ਅਤੇ ਖੁਸ਼ੀ ਬਾਰੇ ਗੱਲ ਕਰਾਂ।

PunjabKesari

ਸ਼ੂਟਰਾਂ ਦੇ ਨਿਸ਼ਾਨੇ ਤੋਂ ਬਚੀ ਆਲੀਆ
ਆਲੀਆ ਕੁਰੈਸ਼ੀ ਨੇ ਅੱਗੇ ਲਿਖਿਆ, 'ਇਹ ਕਿੰਨਾ ਵੀ ਭਿਆਨਕ ਕਿਉਂ ਨਾ ਹੋਵੇ, ਮੈਂ ਇੱਥੇ ਲਿਖ ਰਹੀ ਹਾਂ। ਜਿਵੇਂ ਕਿ ਤੁਹਾਡੇ 'ਚੋਂ ਕਈਆਂ ਨੇ ਪੁੱਛਿਆ ਹੈ, ਮੈਂ ਸਿਆਮ ਪੈਰਾਗਨ ਦੀ ਸ਼ੂਟਿੰਗ ਦੌਰਾਨ ਥਾਈਲੈਂਡ 'ਚ ਸੀ। ਦਰਅਸਲ, ਜਦੋਂ ਇਹ ਘਟਨਾ ਵਾਪਰੀ, ਮੈਂ ਅਤੇ ਮੇਰੇ ਦੋ ਦੋਸਤ ਮਾਲ 'ਚ ਸੀ। ਅਸੀਂ ਐਸਕੇਲੇਟਰ 'ਤੇ ਆ ਰਹੇ ਸੀ ਜਦੋਂ ਅਸੀਂ ਇੱਕ ਭਾਰੀ ਰੌਲਾ ਦੇਖਿਆ ਅਤੇ ਕਿਸੇ ਨੇ 'ਸ਼ੂਟਰ' ਚੀਕਿਆ। ਜਦੋਂ ਅਸੀਂ ਹੇਠਾਂ ਵੱਲ ਭੱਜੇ ਤਾਂ ਅਸੀਂ ਤਿੰਨ ਗੋਲੀਆਂ ਦੀ ਆਵਾਜ਼ ਸੁਣੀ। ਇਹ ਇੱਕ ਭਿਆਨਕ ਅਨੁਭਵ ਸੀ।

PunjabKesari

ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਤੇ ਮੇਰੇ ਦੋਸਤ ਇਸ ਘਟਨਾ ਦੌਰਾਨ ਜ਼ਿੰਦਾ ਬਚ ਗਏ ਅਤੇ ਮੈਨੂੰ ਬਹੁਤ ਬੁਰਾ ਵੀ ਲੱਗਿਆ ਕਿ 2 ਬੇਕਸੂਰ ਲੋਕ ਬਚ ਨਹੀਂ ਸਕੇ। ਮੈਂ ਚਾਹੁੰਦੀ ਹਾਂ ਕਿ ਅਸਲ ਜ਼ਿੰਦਗੀ ਵੀ ਐਕਸ਼ਨ ਫ਼ਿਲਮਾਂ ਵਰਗੀ ਹੋਵੇ, ਜਿੱਥੇ ਤੁਸੀਂ ਨਿਡਰ ਹੋ ਕੇ ਛਾਲ ਮਾਰ ਸਕਦੇ ਹੋ। ਕੋਈ ਵੀ ਬੇਰਹਿਮ ਲੜਾਈ ਤੋਂ ਐਕਸ਼ਨ ਕਰਕੇ ਬਚ ਸਕਦੇ ਹੋ ਪਰ ਜਦੋਂ ਅਜਿਹਾ ਹੁੰਦਾ ਹੈ ਤਾਂ ਸਾਡੇ ਮਨ 'ਚ ਇੱਕੋ ਇੱਕ ਵਿਚਾਰ ਹੁੰਦਾ ਹੈ ਕਿ ਉੱਥੋਂ ਜ਼ਿੰਦਾ ਬਾਹਰ ਨਿਕਲ ਜਾਓ। ਇਹ ਸੋਚਣ ਲਈ ਕਿ ਜਦੋਂ ਦਿਨ ਸ਼ੁਰੂ ਹੋਇਆ, ਅਸੀਂ ਆਰਾਮ ਕਰ ਰਹੇ ਸੀ ਅਤੇ ਕੁੱਤਿਆਂ ਨਾਲ ਖੇਡ ਰਹੇ ਸੀ ਅਤੇ ਦਿਨ ਦੇ ਅੰਤ ਤੱਕ ਅਸੀਂ ਇੱਕ-ਦੂਜੇ ਤੋਂ ਦੂਰ ਭੱਜ ਰਹੇ ਸੀ।'

PunjabKesari


author

sunita

Content Editor

Related News