ਹਾਲੈਂਡ ਦੀ ਨੈਸ਼ਨਲ ਸੋਸ਼ਲਿਸਟ ਪਾਰਟੀ ਨੇ ਗੁਰਸਿੱਖ ਜਸਵਿੰਦਰ ਸਿੰਘ ਨੂੰ ਸ਼ਹਿਰ Utrecht ਦਾ ਬਣਾਇਆ ਪ੍ਰਧਾਨ

Wednesday, Apr 26, 2023 - 09:26 PM (IST)

ਹਾਲੈਂਡ ਦੀ ਨੈਸ਼ਨਲ ਸੋਸ਼ਲਿਸਟ ਪਾਰਟੀ ਨੇ ਗੁਰਸਿੱਖ ਜਸਵਿੰਦਰ ਸਿੰਘ ਨੂੰ ਸ਼ਹਿਰ Utrecht ਦਾ ਬਣਾਇਆ ਪ੍ਰਧਾਨ

ਹਾਲੈਂਡ (ਸਰਬਜੀਤ ਸਿੰਘ ਬਨੂੜ) : ਹਾਲੈਂਡ ਦੀ ਨੈਸ਼ਨਲ ਸੋਸ਼ਲਿਸਟ ਪਾਰਟੀ ਨੇ ਅੰਮ੍ਰਿਤਧਾਰੀ ਗੁਰਸਿੱਖ ਜਸਵਿੰਦਰ ਸਿੰਘ ਨੂੰ ਸ਼ਹਿਰ ਉਤਰੇਤ (Utrecht) ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਵੱਲੋਂ ਪਾਰਟੀ ਲਈ ਕੀਤੀ ਸਖ਼ਤ ਮਿਹਨਤ ਦੇ ਸਦਕਾ ਸਿਆਸੀ ਨੈਸ਼ਨਲ ਸੋਸ਼ਲਿਸਟ ਪਾਰਟੀ ਨੇ ਪਹਿਲੀ ਵਾਰ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਨੂੰ ਸ਼ਹਿਰ ਦੇ ਮੁਖੀ ਦੀ ਸੇਵਾ ਸੌਂਪੀ ਹੈ। ਉਹ ਹਾਲੈਡ ਦੇ ਚੌਥੇ ਵੱਡੇ ਸ਼ਹਿਰ Utrecht ਦੇ 2 ਸਾਲ ਲਈ ਪ੍ਰਧਾਨ ਚੁਣੇ ਗਏ ਹਨ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਪਨਾਮਾ 'ਚ ਦਿੱਤਾ ਭਰੋਸਾ- ਊਰਜਾ ਤੇ ਖਾਧ ਸੁਰੱਖਿਆ ਦੇ ਮਾਮਲੇ 'ਚ ਵਿਕਾਸਸ਼ੀਲ ਦੇਸ਼ਾਂ ਦੀ ਕਰਾਂਗੇ ਮਦਦ

ਜਸਵਿੰਦਰ ਸਿੰਘ ਨੂੰ ਸ਼ਹਿਰੀ ਪ੍ਰਧਾਨ ਬਣਨ 'ਤੇ ਹਰਜੀਤ ਸਿੰਘ, ਚਰਨ ਸਿੰਘ, ਹਰਵਿੰਦਰ ਸਿੰਘ, ਹਰਜੋਤ ਸਿੰਘ ਸੰਧੂ ਆਦਿ ਨੇ ਵਧਾਈਆਂ ਦਿੰਦਿਆਂ ਪਾਰਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਿੱਖ ਕਮਿਊਨਿਟੀ ਹਾਲੈਂਡ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਸਿੱਖ ਕੌਮ ਨੂੰ ਮਾਣ ਬਖਸ਼ਿਆ ਹੈ। ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਦੇ ਪਿਤਾ ਪਿਛਲੇ ਲੰਬੇ ਸਮੇਂ ਤੋਂ ਜਲਾਵਤਨੀ ਕੱਟ ਰਹੇ ਕਰਮ ਸਿੰਘ ਹਾਲੈਂਡ ਦੇ ਸਪੁੱਤਰ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News